ਫੈਮਿਲੀ ਨੂੰ ਹਰ ਪੱਖੋਂ ਵੱਧ ਤਵੱਜੋ ਦੇਣ ਵਾਲੇ ਸ਼ਾਹਿਦ ਰੁਝ ਗਏ "ਬੱਤੀ ਗੁਲ ਮੀਟਰ ਚਾਲੂ" ਦੀ ਪ੍ਰਮੋਸ਼ਨ 'ਚ
ਹਾਲ ਹੀ ਵਿੱਚ ਹੀ ਸ਼ਾਹਿਦ ਕਪੂਰ shahid kapoor ਬੇਟੇ ਜ਼ੈਨ ਦੇ ਪਾਪਾ ਬਣੇ ਹਨ ਜਿਸ ਕਰਕੇ ਉਹ ਆਪਣੇ ਕੰਮ ਤੋਂ ਕੁਝ ਸਮੇਂ ਦੀ ਬ੍ਰੇਕ ‘ਤੇ ਸੀ। ਸ਼ਾਹਿਦ ਦੀ ਧੀ ਮੀਸ਼ਾ ਦੀ ਤਬੀਅਤ ਵੀ ਕੁਝ ਖ਼ਰਾਬ ਸੀ ਜਿਸ ਬਾਰੇ ਜਾਣਕਾਰੀ ਸ਼ਾਹਿਦ ਨੇ ਖੁਦ ਦਿੱਤੀ ਸੀ। ਕੁਝ ਦਿਨ ਪਹਿਲਾਂ ਦੀ ਗੱਲ ਹੈ ਸ਼ਾਹਿਦ ਨੇ ਟਵੀਟ ਕਰਕੇ ਦੱਸਿਆ ਸੀ ਕਿ ਉਹ ਆਪਣੀ ਫ਼ਿਲਮ ‘ਬੱਤੀ ਗੁਲਬੱਤੀ ਗੁੱਲ ਮੀਟਰ ਚਾਲੂ' bolywood film ਦਾ ਪ੍ਰਮੋਸ਼ਨ ਮਿਸ ਕਰ ਰਹੇ ਹਨ ਤੇ ਜਲਦੀ ਹੀ ਉਹ ਫ਼ਿਲਮ ਨੂੰ ਪ੍ਰੋਮੋਟ ਕਰਨ ਦੇ ਲਈ ਟੀਮ ਦੇ ਨਾਲ ਨਜ਼ਰ ਆਉਣਗੇ।
ਫੈਮਿਲੀ ਨੂੰ ਹਰ ਪੱਖੋਂ ਵੱਧ ਤਵੱਜੋ ਦੇਣ ਵਾਲੇ ਸ਼ਾਹਿਦ ਕਪੂਰ shahid kapoor ਇੱਕ ਵਾਰ ਫੇਰ ਆਪਣੇ ਕੰਮ ‘ਤੇ ਲੱਗ ਗਏ ਹਨ ਤੇ ਆਪਣੀ ਆਉਣ ਵਾਲੀ ਫ਼ਿਲਮ ‘ਬੱਤੀ ਗੁਲ ਮੀਟਰ ਚਾਲੂ” ਨੂੰ ਪ੍ਰੋਮੋਟ ਕਰਨ ‘ਚ ਜੁਟ ਗਏ ਹਨ। ਸ਼ਾਹਿਦ ਨੂੰ ਫ਼ਿਲਮ ਦੀ ਮੁੱਖ ਅਦਾਕਾਰਾ ਸ਼੍ਰੱਧਾ ਕਪੂਰ ਦੇ ਨਾਲ ਮੁੰਬਈ ਏਅਰਪੋਰਟ ‘ਤੇ ਦੇਖਿਆ ਗਿਆ ਜਿਥੇ ਉਹ ਦਿੱਲੀ ਲਈ ਰਵਾਨਾ ਹੋ ਰਹੇ ਸੀ। ਦੋਨੌਂ ਹੁਣ ਦਿੱਲੀ ‘ਚ ਫ਼ਿਲਮ ਨੂੰ ਪ੍ਰੋਮੋਟ ਕਰਦੇ ਹੋਏ ਨਜ਼ਰ ਆਉਣਗੇ।
ਸ਼ਾਹਿਦ shahid kapoor ਦੀ ਏਅਰਪੋਰਟ ਲੁੱਕ ਦੀ ਗੱਲ ਕੀਤੀ ਜਾਵੇ ਤਾਂ ਉਹ ਇਥੇ ਗ੍ਰੇ ਟੀ-ਸ਼ਰਟ ਅਤੇ ਸ਼ਾਰਟਸ ‘ਚ ਨਜ਼ਰ ਆਏ, ਜਦੋਂ ਕਿ ਸ਼੍ਰੱਧਾ ਨੇ ਮਲਟੀ ਕਲਰ ਟੀਸ਼ਰਟ ਅਤੇ ਬਲੂ ਡੈਨਿਮ ਪਾਈ ਹੋਈ ਸੀ।
ਫ਼ਿਲਮ ‘ਬੱਤੀ ਗੁੱਲ ਮੀਟਰ ਚਾਲੂ’ ਨੂੰ ਸ੍ਰੀ ਨਾਰਾਈਣ ਦੁਆਰਾ ਡਾਇਰੈਕਟ ਕੀਤਾ ਗਿਆ ਹੈ। ਸ਼ਾਹਿਦ ਅਤੇ ਸ਼੍ਰੱਧਾ ਕਪੂਰ ਤੋਂ ਇਲਾਵਾ ਫ਼ਿਲਮ ‘ਚ ਯਾਮੀ ਗੌਤਮ ਅਤੇ ਦਿਵੇਂਦਰ ਸ਼ਰਮਾ ਮੁੱਖ ਭੂਮਿਕਾ ‘ਚ ਨਜ਼ਰ ਆਉਣਗੇ ਅਤੇ ਇਹ ਫ਼ਿਲਮ 21 ਸਤੰਬਰ ਨੂੰ ਰਿਲੀਜ਼ ਹੋਵੇਗੀ|