ਸ਼ਾਹਿਦ ਕਪੂਰ ਨੇ ਪਿਆਰ ਭਰੇ ਅੰਦਾਜ਼ 'ਚ ਪਤਨੀ ਮੀਰਾ ਰਾਜਪੂਤ ਨੂੰ ਦਿੱਤੀ ਜਨਮਦਿਨ ਦੀ ਵਧਾਈ

written by Pushp Raj | September 07, 2022

Mira Rajput Birthday: ਬਾਲੀਵੁੱਡ ਅਦਾਕਾਰ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਅੱਜ ਆਪਣਾ 28ਵਾਂ ਜਨਮਦਿਨ ਮਨਾ ਰਹੀ ਹੈ। ਇਸ ਖ਼ਾਸ ਮੌਕੇ 'ਤੇ ਸ਼ਾਹਿਦ ਨੇ ਪਿਆਰ ਭਰੇ ਅੰਦਾਜ਼ ਵਿੱਚ ਪਤਨੀ ਮੀਰਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ।

Image Source :Instagram

ਦੱਸ ਦਈਏ ਕਿ ਸ਼ਾਹਿਦ ਕਪੂਰ ਦੀ ਪਤਨੀ ਮੀਰਾ ਰਾਜਪੂਤ ਭਾਵੇਂ ਅਭਿਨੇਤਰੀ ਨਹੀਂ ਹੈ ਪਰ ਉਹ ਕਿਸੇ ਅਭਿਨੇਤਰੀ ਨਾਲੋਂ ਵੀ ਘੱਟ ਨਹੀਂ ਹੈ। ਸੋਸ਼ਲ ਮੀਡੀਆ 'ਤੇ ਮੀਰਾ ਦੇ ਲੱਖਾਂ ਫਾਲੋਅਰਸ ਹਨ। ਮੀਰਾ ਇੱਕ ਸੋਸ਼ਲ ਮੀਡੀਆ ਇੰਨਫਿਊਲੈਂਸਰ ਹੈ।

ਸ਼ਾਹਿਦ ਕਪੂਰ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਪਤਨੀ ਮੀਰਾ ਨਾਲ ਇੱਕ ਤਸਵੀਰ ਸ਼ੇਅਰ ਕੀਤੀ ਹੈ। ਇਸ ਤਸਵੀਰ ਦੇ ਵਿੱਚ ਦੋਵੇਂ ਖੁਸ਼ੀ ਭਰੇ ਅੰਦਾਜ਼ ਵਿੱਚ ਡਾਂਸ ਕਰਦੇ ਹੋਏ ਨਜ਼ਰ ਆ ਰਹੇ ਹਨ। ਤਸਵੀਰ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਮੀਰਾ ਰਾਜਪੂਤ ਨੇ ਹੀਲਸ ਦੇ ਨਾਲ ਪੀਲੇ ਰੰਗ ਦਾ ਅਨਾਰਕਲੀ ਸੂਟ ਪਾਇਆ ਹੋਇਆ ਹੈ। ਜਦੋਂ ਕਿ ਸ਼ਾਹਿਦ ਚਿੱਟੀ ਕਮੀਜ਼ ਅਤੇ ਕਾਲੇ ਰੰਗ ਦੀ ਪੈਂਟ ਵਿੱਚ ਡੈਸ਼ਿੰਗ ਨਜ਼ਰ ਆ ਰਹੇ ਹਨ।

Image Source :Instagram

ਇਸ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਸ਼ਾਹਿਦ ਕਪੂਰ ਨੇ ਪਤਨੀ ਮੀਰਾ ਲਈ ਇੱਕ ਪਿਆਰਾ ਤੇ ਖ਼ਾਸ ਨੋਟ ਵੀ ਲਿਖਿਆ ਹੈ। ਸ਼ਹਿਦ ਨੇ ਆਪਣੀ ਪੋਸਟ ਦੇ ਕੈਪਸ਼ਨ ਵਿੱਚ ਲਿਖਿਆ, "Happy birthday my lover💗, ਆਓ ਅਸੀਂ ਜ਼ਿੰਦਗੀ ਦੇ ਉਤਾਰ-ਚੜ੍ਹਾਅ ਦੌਰਾਨ ਇੱਕਠੇ ਡਾਂਸ ਕਰੀਏ। ਚਿਹਰੇ ਅਤੇ ਅੱਖਾਂ ਵਿੱਚ ਚਮਕ ਦੇ ਨਾਲ ਹੱਥਾਂ ਵਿੱਚ ਹੱਥ ਪਾ ਕੇ। 💗💗 "

ਸ਼ਾਹਿਦ ਆਪਣੀ ਇਸ ਪਿਆਰੀ ਜਿਹੀ ਪੋਸਟ ਨਾਲ ਪਤਨੀ 'ਤੇ ਪਿਆਰ ਦੀ ਵਰਖਾ ਕਰਦੇ ਹੋਏ ਨਜ਼ਰ ਆ ਰਹੇ ਹਨ। ਸ਼ਾਹਿਦ ਦੀ ਇਸ ਪੋਸਟ ਉੱਤੇ ਮੀਰਾ ਨੇ ਜਵਾਬ ਦਿੰਦੇ ਹੋਏ ਕਮੈਂਟ ਵਿੱਚ ਲਿਖਿਆ, "I love you forever ❤️"

ਸ਼ਾਹਿਦ ਦੇ ਫੈਨਜ਼ ਉਸ ਦੀ ਇਸ ਪੋਸਟ ਨੂੰ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਦੇ ਨਾਲ-ਨਾਲ ਕਈ ਬਾਲੀਵੁੱਡ ਸੈਲੇਬਸ ਨੇ ਵੀ ਮੀਰਾ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਮਲਾਇਕਾ ਅਰੋੜਾ ਨੇ ਸ਼ਾਹਿਦ ਕਪੂਰ ਦੀ ਇਸ ਪੋਸਟ 'ਤੇ ਕਮੈਂਟ ਕਰਦੇ ਹੋਏ ਮੀਰਾ ਰਾਜਪੂਤ ਨੂੰ ਜਨਮਦਿਨ ਦੀ ਵਧਾਈ ਦਿੱਤੀ ਤੇ ਦੋਹਾਂ ਦੀ ਤਸਵੀਰ ਨੂੰ ਬੇਹੱਦ ਪਸੰਦ ਕੀਤਾ। ਮਲਾਇਕਾ ਨੇ ਕਮੈਂਟ ਬਾਕਸ 'ਚ ਲਿਖਿਆ, "Happy birthday dear @mira.kapoor"

Image Source :Instagram

ਹੋਰ ਪੜ੍ਹੋ: ਸੋਨਾਲੀ ਫੋਗਾਟ ਦੀ ਧੀ ਨੇ ਕੀਤੀ ਪੁਲਿਸ ਸੁਰੱਖਿਆ ਦੀ ਮੰਗ, ਪੀਐਮ ਮੋਦੀ ਨੂੰ ਲਿਖੀ ਚਿੱਠੀ

ਦੱਸ ਦਈਏ ਕਿ ਮੀਰਾ ਅਤੇ ਸ਼ਾਹਿਦ ਦਾ ਵਿਆਹ 7 ਜੁਲਾਈ 2015 ਨੂੰ ਪੰਜਾਬੀ ਰੀਤੀ-ਰਿਵਾਜਾਂ ਨਾਲ ਹੋਇਆ ਸੀ। ਸ਼ਾਹਿਦ ਮੀਰਾ ਤੋਂ 13 ਸਾਲ ਵੱਡੇ ਹਨ। ਵਿਆਹ ਦੇ ਸਮੇਂ ਮੀਰਾ ਦੀ ਉਮਰ 21 ਸਾਲ ਸੀ ਜਦੋਂਕਿ ਸ਼ਾਹਿਦ ਦੀ ਉਮਰ 34 ਸਾਲ ਸੀ। ਵਿਆਹ ਤੋਂ ਪਹਿਲਾਂ ਬਿਨਾਂ ਕਿਸੇ ਡੇਟ ਅਤੇ ਲਵ ਰਿਲੇਸ਼ਨਸ਼ਿਪ ਦੇ, ਮੀਰਾ ਰਾਜਪੂਤ ਅਤੇ ਸ਼ਾਹਿਦ ਕਪੂਰ ਦੀ ਬਹੁਤ ਚੰਗੀ ਬਾਂਡਿੰਗ ਹੈ। ਦੋਹਾਂ ਦੇ ਪਿਆਰ ਨੂੰ ਦੇਖ ਕੇ ਕਿਸੇ ਲਈ ਵੀ ਇਹ ਅੰਦਾਜ਼ਾ ਲਗਾਉਣਾ ਬਹੁਤ ਮੁਸ਼ਕਿਲ ਹੋ ਸਕਦਾ ਹੈ ਕਿ ਸ਼ਾਹਿਦ ਅਤੇ ਮੀਰਾ 'ਚ 13 ਸਾਲ ਦਾ ਫਰਕ ਹੈ।

 

View this post on Instagram

 

A post shared by Shahid Kapoor (@shahidkapoor)

You may also like