ਸੋਨਾਲੀ ਫੋਗਾਟ ਦੀ ਧੀ ਨੇ ਕੀਤੀ ਪੁਲਿਸ ਸੁਰੱਖਿਆ ਦੀ ਮੰਗ, ਪੀਐਮ ਮੋਦੀ ਨੂੰ ਲਿਖੀ ਚਿੱਠੀ

written by Pushp Raj | September 07, 2022

Sonali Phogat death case: ਮਸ਼ਹੂਰ ਟਿੱਕ ਟੌਕਰ ਤੇ ਭਾਜਪਾ ਆਗੂ ਸੋਨਾਲੀ ਫੋਗਾਟ 23 ਅਗਸਤ 2022 ਨੂੰ ਗੋਆ ਵਿੱਚ ਮੌਤ ਹੋ ਗਈ। ਇਸ ਮਗਰੋਂ ਸੋਨਾਲੀ ਦੀ ਯਸ਼ੋਧਰਾ ਅਜੇ ਵੀ ਸਦਮੇ ਵਿੱਚ ਹੈ। ਹਾਲ ਹੀਰ ਵਿੱਚ ਯਸ਼ੋਧਰਾ ਨੇ ਪੀਐਮ ਮੋਦੀ ਨੂੰ ਚਿੱਠੀ ਲਿਖ ਕੇ ਆਪਣੀ ਮਾਂ ਦੀ ਮੌਤ ਦੀ ਸਹੀ ਤੇ ਜਲਦ ਜਾਂਚ ਕਰਵਾਏ ਜਾਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਯਸ਼ੋਧਰਾ ਨੇ ਖ਼ੁਦ ਨੂੰ ਅਤੇ ਪਰਿਵਾਰ ਨੂੰ ਜਾਨ ਦਾ ਖ਼ਤਰਾ ਦੱਸਦੇ ਹੋਏ ਪੁਲਿਸ ਸੁਰੱਖਿਆ ਦੀ ਮੰਗ ਵੀ ਕੀਤੀ ਹੈ।

Image Source: Twitter

ਦੱਸ ਦਈਏ ਕਿ ਗੋਵਾ ਪੁਲਿਸ ਨੇ ਸ਼ੁਰੂਆਤੀ ਜਾਂਚ ਵਿੱਚ ਸੋਨਾਲੀ ਫੋਗਾਟ ਦੀ ਮੌਤ ਦਾ ਹਾਰਟ ਅਟੈਕ ਦੱਸਿਆ ਸੀ, ਪਰ ਪੁਲਿਸ ਨੇ ਪੋਸਟਮਾਰਟਮ ਦੀ ਰਿਪੋਰਟ ਵਿੱਚ ਗੰਭੀਰ ਸੱਟਾਂ ਨੂੰ ਵੇਖਦੇ ਹੋਏ ਤੇ ਪਰਿਵਾਰ ਦੇ ਦਬਾਅ ਤੋਂ ਬਾਅਦ ਕਤਲ ਦਾ ਮਾਮਲਾ ਦਰਜ ਕੀਤਾ ਹੈ। ਸੋਨਾਲੀ ਫੋਗਾਟ ਕਤਲ ਕੇਸ 'ਚ ਹੁਣ ਤੱਕ 5 ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਚੁੱਕਾ ਹੈ, ਜਿਨ੍ਹਾਂ 'ਚ ਸੋਨਾਲੀ ਦਾ ਪੀਏ ਸੁਧੀਰ ਸਾਂਗਵਾਨ ਅਤੇ ਦੋਸਤ ਸੁਖਵਿੰਦਰ ਵੀ ਸ਼ਾਮਿਲ ਹੈ।

Image Source: Twitter

ਸੋਨਾਲੀ ਦੀ ਧੀ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ
ਗੋਆ ਪੁਲਿਸ ਸੋਨਾਲੀ ਫੋਗਾਟ ਕਤਲ ਕੇਸ ਦੀ ਜਾਂਚ ਕਰ ਰਹੀ ਹੈ, ਪਰ ਉਸ ਦਾ ਪਰਿਵਾਰ ਅਤੇ ਧੀ ਯਸ਼ੋਧਰਾ ਇਸ ਜਾਂਚ ਤੋਂ ਖੁਸ਼ ਨਹੀਂ ਹਨ। ਯਸ਼ੋਧਰਾ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਚਿੱਠੀ ਲਿਖ ਕੇ ਆਪਣੀ ਮਾਂ ਲਈ ਇਨਸਾਫ ਦੀ ਮੰਗ ਕੀਤੀ ਹੈ। ਯਸ਼ੋਧਰਾ ਨੇ ਚਿੱਠੀ 'ਚ ਲਿਖਿਆ, 'ਮੈਂ, ਸੋਨਾਲੀ ਫੋਗਾਟ ਦੀ ਬੇਟੀ ਯਸ਼ੋਧਰਾ ਫੋਗਾਟ, ਸਰਕਾਰ ਨੂੰ ਅਪੀਲ ਕਰਦੀ ਹਾਂ ਕਿ ਇਸ ਮਾਮਲੇ ਦੀ ਜਾਂਚ ਗੋਆ ਪੁਲਿਸ ਤੋਂ ਲੈ ਕੇ ਸੀਬੀਆਈ ਨੂੰ ਸੌਂਪੀ ਜਾਵੇ।' ਇਸ ਦੇ ਨਾਲ ਹੀ ਸੋਨਾਲੀ ਫੋਗਾਟ ਦਾ ਪਰਿਵਾਰ ਵੀ ਇਸ ਮਾਮਲੇ ਦੀ ਸੀਬੀਆਈ ਜਾਂਚ ਚਾਹੁੰਦਾ ਹੈ। ਪਰਿਵਾਰ ਦਾ ਕਹਿਣਾ ਹੈ ਕਿ ਗੋਆ ਪੁਲਿਸ 'ਤੇ ਸਿਆਸੀ ਦਬਾਅ ਹੈ, ਜਿਸ ਕਾਰਨ ਉਹ ਸਹੀ ਤਰੀਕੇ ਨਾਲ ਜਾਂਚ ਨਹੀਂ ਕਰ ਰਹੇ ਹਨ।

ਯਸ਼ੋਧਰਾ ਨੇ ਕੀਤੀ ਪੁਲਿਸ ਸੁਰੱਖਿਆ ਦੀ ਮੰਗ
ਸੋਨਾਲੀ ਫੋਗਾਟ ਕਰੀਬ 100 ਕਰੋੜ ਦੀ ਜਾਇਦਾਦ ਦੀ ਮਾਲਿਕ ਸੀ। ਉਸ ਕੋਲ ਕਰੋੜਾਂ ਰੁਪਏ ਦਾ ਫਾਰਮ ਹਾਊਸ ਅਤੇ ਕਈ ਏਕੜ ਜ਼ਮੀਨ ਹੈ। ਸੋਨਾਲੀ ਦੇ ਜਾਣ ਤੋਂ ਬਾਅਦ ਇਸ ਜਾਇਦਾਦ ਦੀ ਇਕਲੌਤੀ ਵਾਰਿਸ ਉਸ ਦੀ ਧੀ ਯਸ਼ੋਧਰਾ ਹੈ। ਅਜਿਹੇ 'ਚ ਪਰਿਵਾਰ ਨੇ ਸਰਕਾਰ ਤੋਂ ਯਸ਼ੋਧਰਾ ਲਈ ਸੁਰੱਖਿਆ ਦੀ ਮੰਗ ਕੀਤੀ ਹੈ।

Image Source: Twitter

ਹੋਰ ਪੜ੍ਹੋ: ਛੇੜਛਾੜ ਦੇ ਮਾਮਲੇ 'ਚ ਕੇਆਰਕੇ ਨੂੰ ਮਿਲੀ ਜ਼ਮਾਨਤ, ਪਰ ਨਹੀਂ ਹੋਣਗੇ ਜੇਲ੍ਹ ਚੋਂ ਰਿਹਾ, ਜਾਣੋ ਕਿਉਂ

ਏਐਨਆਈ ਨਾਲ ਗੱਲਬਾਤ ਦੌਰਾਨ ਯਸ਼ੋਧਰਾ ਦੇ ਚਾਚਾ ਅਤੇ ਸੋਨਾਲੀ ਦੇ ਜੀਜਾ ਕੁਲਦੀਪ ਨੇ ਕਿਹਾ ਕਿ ਉਨ੍ਹਾਂ ਦੀ ਭਤੀਜੀ ਨੂੰ ਜਾਨ ਦਾ ਖ਼ਤਰਾ ਹੋ ਸਕਦਾ ਹੈ। ਉਨ੍ਹਾਂ ਕਿਹਾ, 'ਜਿਨ੍ਹਾਂ ਨੇ ਸੋਨਾਲੀ ਦੀ ਹੱਤਿਆ ਕੀਤੀ ਹੈ, ਉਹ ਯਸ਼ੋਧਰਾ ਨਾਲ ਵੀ ਅਜਿਹਾ ਹੀ ਕਰ ਸਕਦੇ ਹਨ ਤਾਂ ਕਿ ਉਹ ਜਾਇਦਾਦ ਹੜੱਪ ਸਕਣ। ਅਸੀਂ ਐਸਪੀ ਨੂੰ ਮਿਲਾਂਗੇ ਅਤੇ ਯਸ਼ੋਧਰਾ ਦੀ ਸੁਰੱਖਿਆ ਲਈ ਮੰਗ ਕਰਾਂਗੇ। ਸੋਨਾਲੀ ਦੀ ਮੌਤ ਦੀ ਸਾਜਿਸ਼ ਰਚਣ ਵਾਲਾ ਵਿਅਕਤੀ ਯਸ਼ੋਧਰਾ ਦੇ ਖਿਲਾਫ ਵੀ ਕੁਝ ਕਰ ਸਕਦਾ ਹੈ। ਸਾਨੂੰ ਡਰ ਹੈ ਕਿ ਉਹ ਮੁੜ ਜਾਇਦਾਦ ਹੜੱਪਣ ਦੀ ਕੋਈ ਸਾਜ਼ਿਸ਼ ਰਚ ਸਕਦਾ ਹੈ।

You may also like