ਸ਼ਾਹਿਦ ਕਪੂਰ ਨੇ ਆਪਣੇ ਭਰਾ ਈਸ਼ਾਨ ਖੱਟਰ ਨੂੰ ਪਿਆਰੀ ਜਿਹੀ ਪੋਸਟ ਪਾ ਕੇ ਦਿੱਤੀ ਜਨਮਦਿਨ ਦੀ ਵਧਾਈ

written by Lajwinder kaur | November 01, 2022 08:38pm

Happy Birthday Ishaan Khatter: ਸ਼ਾਹਿਦ ਕਪੂਰ ਦੇ ਛੋਟੇ ਭਰਾ ਅਤੇ ਬਾਲੀਵੁੱਡ ਅਦਾਕਾਰ ਈਸ਼ਾਨ ਖੱਟਰ ਅੱਜ 27 ਸਾਲ ਦੇ ਹੋ ਗਏ ਹਨ। ਬਾਲੀਵੁੱਡ ਦੇ ਕਈ ਸਿਤਾਰੇ ਈਸ਼ਾਨ ਖੱਟਰ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। ਇਸ ਦੌਰਾਨ ਸ਼ਾਹਿਦ ਕਪੂਰ ਨੇ ਆਪਣੇ ਛੋਟੇ ਭਰਾ ਨੂੰ ਉਨ੍ਹਾਂ ਦੇ ਜਨਮਦਿਨ 'ਤੇ ਬਹੁਤ ਹੀ ਪਿਆਰ ਭਰੇ ਅੰਦਾਜ਼ 'ਚ ਸ਼ੁਭਕਾਮਨਾਵਾਂ ਦਿੱਤੀਆਂ ਹਨ।

ਸ਼ਾਹਿਦ ਕਪੂਰ ਨੇ ਸੋਸ਼ਲ ਮੀਡੀਆ 'ਤੇ ਇੱਕ ਕਿਊਟ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਦੋਹਾਂ ਭਰਾਵਾਂ ਦੀਆਂ ਬਚਪਨ ਤੋਂ ਲੈ ਕੇ ਹੁਣ ਤੱਕ ਦੀਆਂ ਕੁਝ ਬੇਹੱਦ ਖੂਬਸੂਰਤ ਅਤੇ ਕਿਊਟ ਤਸਵੀਰਾਂ ਨਜ਼ਰ ਆ ਰਹੀਆਂ ਹਨ। ਇਸ ਦੇ ਨਾਲ ਸ਼ਾਹਿਦ ਨੇ ਆਪਣੇ ਪਿਆਰੇ ਭਰਾ ਲਈ ਪਿਆਰਾ ਜਿਹਾ ਸੁਨੇਹਾ ਵੀ ਲਿਖਿਆ ਹੈ। ਸੋਸ਼ਲ ਮੀਡੀਆ 'ਤੇ ਇਸ ਵੀਡੀਓ ਨੂੰ ਦੇਖ ਕੇ ਪ੍ਰਸ਼ੰਸਕ ਵੀ ਦੋਵੇਂ ਭਰਾਵਾਂ ਦੇ ਪਿਆਰ ਦੀ ਤਾਰੀਫ ਕਰ ਰਹੇ ਹਨ।

shahid and ishaan

ਹੋਰ ਪੜ੍ਹੋ : ਗਾਇਕ ‘AP DHILLON’ ਦੇ ਲੱਗੀ ਗੰਭੀਰ ਸੱਟ, ਹਸਪਤਾਲ ਵਿੱਚ ਹੋਏ ਭਰਤੀ, ਫੈਨਜ਼ ਕਰ ਰਹੇ ਨੇ ਅਰਦਾਸਾਂ

ਸ਼ਾਹਿਦ ਸੋਸ਼ਲ ਮੀਡੀਆ ਰਾਹੀਂ ਆਪਣੇ ਭਰਾ 'ਤੇ ਪਿਆਰ ਦਾ ਇਜ਼ਹਾਰ ਕਰਨ ਦਾ ਕੋਈ ਮੌਕਾ ਨਹੀਂ ਛੱਡਦੇ। ਇੱਕ ਵਾਰ ਫਿਰ ਸ਼ਾਹਿਦ ਨੇ ਈਸ਼ਾਨ ਖੱਟਰ ਨੂੰ ਜਨਮਦਿਨ ਦੀ ਬਹੁਤ ਖਾਸ ਅੰਦਾਜ਼ ਦੇ ਨਾਲ ਵਧਾਈ ਦਿੱਤੀ ਹੈ। ਸ਼ਾਹਿਦ ਕਪੂਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਕਿਊਟ ਵੀਡੀਓ ਪੋਸਟ ਕੀਤਾ ਹੈ।

ishaan khatter with shahid kapoor

ਵੀਡੀਓ 'ਚ ਦੋਹਾਂ ਦੀਆਂ ਬਚਪਨ ਤੋਂ ਲੈ ਕੇ ਐਡਵੈਂਚਰਸ ਟਰਿੱਪ ਤੱਕ ਦੀਆਂ ਕਈ ਤਸਵੀਰਾਂ ਹਨ, ਜਿਨ੍ਹਾਂ ਨੂੰ ਦੇਖ ਕੇ ਦੋਹਾਂ ਦੇ ਪਿਆਰ ਅਤੇ ਬਾਂਡਿੰਗ ਦਾ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਵੀਡੀਓ ਸ਼ੇਅਰ ਕਰਦੇ ਹੋਏ ਸ਼ਾਹਿਦ ਨੇ ਆਪਣੇ ਭਰਾ 'ਤੇ ਪਿਆਰ ਦੀ ਵਰਖਾ ਕਰਦੇ ਹੋਏ ਕੈਪਸ਼ਨ 'ਚ ਲਿਖਿਆ- 'ਹੈਪੀ ਬਰਥਡੇ ਈਸ਼ਾਨ, ਤੁਹਾਡੇ ਲਈ ਸਿਰਫ ਪੱਪੀ ਅਤੇ ਜੱਫੀਆਂ'।

ਤੁਹਾਨੂੰ ਦੱਸ ਦੇਈਏ ਕਿ ਈਸ਼ਾਨ ਖੱਟਰ ਅਭਿਨੇਤਰੀ ਨੀਲਿਮਾ ਅਜ਼ੀਮ ਅਤੇ ਰਾਜੇਸ਼ ਖੱਟਰ ਦੇ ਬੇਟੇ ਹਨ ਜਦਕਿ ਸ਼ਾਹਿਦ ਨੀਲਿਮਾ ਅਜ਼ੀਮ ਅਤੇ ਪੰਕਜ ਕਪੂਰ ਦੇ ਬੇਟੇ ਹਨ। ਦੋਵੇਂ ਭਰਾ ਇੱਕ-ਦੂਜੇ ਦੇ ਬਹੁਤ ਕਰੀਬ ਹਨ ਅਤੇ ਬਹੁਤ ਚੰਗੇ ਰਿਸ਼ਤਾ ਸਾਂਝਾ ਕਰਦੇ ਹਨ।

birthday boy ishaan

ਤੁਹਾਨੂੰ ਦੱਸ ਦੇਈਏ ਕਿ ਈਸ਼ਾਨ ਖੱਟਰ ਆਪਣੀ ਆਉਣ ਵਾਲੀ ਫ਼ਿਲਮ ਫੋਨ ਭੂਤ ਨੂੰ ਲੈ ਕੇ ਵੀ ਸੁਰਖੀਆਂ ਵਿੱਚ ਹਨ। ਇਸ ਫ਼ਿਲਮ ਵਿੱਚ ਉਹ ਕੈਟਰੀਨਾ ਕੈਫ ਅਤੇ ਸਿਧਾਂਤ ਚਤੁਰਵੇਦੀ ਨਾਲ ਸਕਰੀਨ ਸ਼ੇਅਰ ਕਰਦੇ ਹੋਏ ਨਜ਼ਰ ਆਉਣਗੇ।

 

 

View this post on Instagram

 

A post shared by Shahid Kapoor (@shahidkapoor)

You may also like