ਬਿੱਗ ਬੌਸ 15 ਦੇ ਗ੍ਰੈਂਡ ਫਿਨਾਲੇ 'ਤੇ ਸਿਧਾਰਥ ਸ਼ੁਕਲਾ ਲਈ ਸ਼ਹਿਨਾਜ਼ ਗਿੱਲ ਦੀ ਇਹ ਸਪੈਸ਼ਲ ਪਰਫਾਰਮੈਂਸ ਤੁਹਾਨੂੰ ਵੀ ਕਰ ਦਵੇਗੀ ਭਾਵੁਕ, ਵੇਖੋ ਵੀਡੀਓ

written by Pushp Raj | January 29, 2022

ਮਸ਼ਹੂਰ ਅਦਾਕਾਰਾ ਤੇ ਬਿੱਗ ਬੌਸ 13 ਦੀ ਕੰਟੈਸਟੈਂਟ ਸ਼ਹਿਨਾਜ਼ ਗਿੱਲ ਇਸ ਹਫ਼ਤੇ ਬੌਸ 15 ਦੇ ਗ੍ਰੈਂਡ ਫਿਨਾਲੇ ਵਿੱਚ ਨਜ਼ਰ ਆਵੇਗੀ। ਸ਼ਹਿਨਾਜ਼ ਗਿੱਲ ਬਿੱਗ ਬੌਸ 15 ਦੇ ਗ੍ਰੈਂਡ ਫਿਨਾਲੇ ਐਪੀਸੋਡ ਵਿੱਚ ਮਰਹੂਮ ਸਿਧਾਰਥ ਸ਼ੁਕਲਾ ਨੂੰ ਸਪੈਸ਼ਲ ਟ੍ਰਿਬਿਊਟ ਦੇਣ ਜਾ ਰਹੀ ਹੈ। ਚੈਨਲ ਨੇ ਸ਼ਹਿਨਾਜ਼ ਦੇ ਸਪੈਸ਼ਲ ਟ੍ਰਿਬਿਊਟ ਦੀ ਇੱਕ ਝਲਕ ਨੂੰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤਾ ਹੈ।ਇਸ ਵਿੱਚ ਉਹ ਆਪਣੇ ਹੀ ਗੀਤ 'ਤੇ ਡਾਂਸ ਕਰਦੀ ਹੈ। ਇਹ ਗੀਤ ਸਿਧਾਰਥ ਦੇ ਦੇਹਾਂਤ ਤੋਂ ਬਾਅਦ ਉਨ੍ਹਾਂ ਦੀ ਯਾਦ ਵਿੱਚ ਖ਼ਾਸ ਤੌਰ 'ਤੇ ਰਿਲੀਜ਼ ਕੀਤਾ ਗਿਆ ਸੀ।

ਦੱਸਣਯੋਗ ਹੈ ਕਿ ਬਿੱਗ ਬੌਸ ਸ਼ਹਿਨਾਜ਼ ਲਈ ਕਾਫੀ ਖ਼ਾਸ ਹੈ। ਕਿਉਂਕਿ ਇਥੇ ਹੀ ਉਹ ਬਿੱਗ ਬੌਸ ਸੀਜ਼ਨ 13 ਵਿੱਚ ਪਹਿਲੀ ਵਾਰ ਆਪਣੇ ਖ਼ਾਸ ਦੋਸਤ ਸਿਧਾਰਥ ਸ਼ੁਕਲਾ ਨੂੰ ਮਿਲੀ ਸੀ। ਸਿਧਾਰਥ ਨਾਲ ਉਸ ਦੀਆਂ ਇਥੇ ਕਈ ਯਾਦਾਂ ਜੁੜੀਆਂ ਹਨ, ਤੇ ਬਿੱਗ ਬੌਸ 14 ਓਟੀਟੀ ਦੌਰਾਨ ਉਹ ਸਿਧਾਰਥ ਨਾਲ ਇਥੇ ਬਤੌਰ ਗੈਸਟ ਵੀ ਆਈ ਸੀ।

ਸ਼ਹਿਨਾਜ਼ ਬਿੱਗ ਬੌਸ 15 ਦੇ ਗ੍ਰੈਂਡ ਫਿਨਾਲੇ ਵਿੱਚ ਆਪਣੇ ਖ਼ਾਸ ਦੋਸਤ ਸਿਧਾਰਥ ਸ਼ੁਕਲਾ ਨੂੰ ਟ੍ਰਿਬਿਊਟ ਦਵੇਗੀ।
ਸ਼ਹਿਨਾਜ਼ ਵੱਲੋਂ ਸਿਧਾਰਥ ਲਈ ਖ਼ਾਸ ਟ੍ਰਿਬਿਊਟਦੀ ਇਹ ਝਲਕ ਚੈਨਲ ਨੇ ਆਪਣੇ ਇੰਸਟਾਗ੍ਰਾਮ ਪੇਜ਼ ਉੱਤੇ ਸ਼ੇਅਰ ਕੀਤੀ ਹੈ। ਪੋਸਟ ਦੇ ਕੈਪਸ਼ਨ ਵਿੱਚ ਲਿਖਿਆ ਹੈ, “@shehnaazgill ਬਨਾਉਣ ਆ ਰਹੀ ਹੈ ਗ੍ਰੈਂਡ ਫਿਨਾਲੇ ਨੂੰ ਹੋਰ ਵੀ ਖ਼ਾਸ, ਸਿਧਾਰਥ ਸ਼ੁਕਲਾ ਨੂੰ ਖ਼ਾਸ, ਦਿਲ ਨੂੰ ਛੂਹਣ ਵਾਲੀ ਸ਼ਰਧਾਂਜਲੀ ਦੇ ਨਾਲ ❤️ 29 ਨੂੰ #BB15GrandFinale ਨੂੰ ਮਿਸ ਨਾ ਕਰੋ। "

 

ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ ਨੇ ਇੱਕ ਲਵੈਂਡਰ ਰੰਗ ਦਾ ਗਾਊਨ ਪਾਇਆ ਹੋਇਆ ਹੈ, ਉਹ ਆਪਣੇ ਗੀਤ ਮੇਰੇ ਦਿਲ ਕੋ ਪਤਾ ਹੈ ਤੂੰ ਯਹੀਂ ਹੈ, ਉੱਤੇ ਡਾਂਸ ਕਰਦੀ ਹੋਈ ਨਜ਼ਰ ਆ ਰਹੀ ਹੈ। ਸ਼ਹਿਨਾਜ਼ ਨੇ ਬਿੱਗ ਬੌਸ 15 ਦੇ ਗ੍ਰੈਂਡ ਫਿਨਾਲੇ 'ਤੇ ਸਿਧਾਰਥ ਸ਼ੁਕਲਾ ਦੀ ਯਾਦਾਂ ਨੂੰ ਰੌਸ਼ਨ ਕਰਨ ਅਤੇ ਸ਼ੋਅ ਵਿੱਚ ਉਸ ਦੇ ਨਾਲ ਆਪਣੇ ਸਫ਼ਰ ਦੌਰਾਨ ਉਸ ਨੂੰ ਯਾਦ ਕਰਦੇ ਹੋਏ ਨਜ਼ਰ ਆ ਰਹੀ ਹੈ।

 

ਹੋਰ ਪੜ੍ਹੋ : ਪਿੰਕ ਰੰਗ ਦੀ ਸ਼ਿਮਰ ਸਾੜ੍ਹੀ 'ਚ ਬੇਹੱਦ ਖੂਬਸੂਰਤ ਨਜ਼ਰ ਆਈ ਸ਼ਹਿਨਾਜ਼ ਗਿੱਲ, ਵਾਇਰਲ ਹੋਈਆਂ ਤਸਵੀਰਾਂ

ਇਸ ਵੀਡੀਓ ਦੇ ਬੈਕਗ੍ਰਾਉਂਡ ਵਿੱਚ ਇੱਕ ਵੱਡੀ ਸਕ੍ਰੀਨ 'ਤੇ ਸਿਡਨਾਜ਼ ਦੇ ਖ਼ਾਸ ਪਲਾਂ ਨੂੰ ਮੁੜ ਦਰਸਾਇਆ ਗਿਆ ਹੈ। ਚੈਨਲ ਨੇ ਸ਼ਹਿਨਾਜ਼ ਦੇ ਖ਼ਾਸ ਪਲਾਂ ਵਾਲੇ ਬਿੱਗ ਬੌਸ ਐਪੀਸੋਡ ਨੂੰ ਸ਼ੇਅਰ ਕੀਤਾਹੈ। ਇਸ ਵਿੱਚ ਤੁਸੀਂ ਸ਼ਹਿਨਾਜ਼ ਦੀ ਪਰਫਾਰਮੈਂਸ ਵੇਖ ਕੇ ਹੈਰਾਨ ਰਹਿ ਜਾਓਗੇ। ਸ਼ਹਿਨਾਜ਼ ਨੇ ਇਥੇ ਆਪਣੇ ਪਿਆਰੇ ਦੋਸਤ ਨੂੰ ਦਿਲ ਨੂੰ ਛੂਹ ਲੈਣ ਵਾਲੇ ਅੰਦਾਜ਼ ਵਿੱਚ ਸ਼ਰਧਾਂਜਲੀ ਦਿੱਤੀ ਹੈ, ਜਿਸ ਕਾਰਨ ਉਸ ਦੇ ਫੈਨਜ਼ ਕਾਫੀ ਭਾਵੁਕ ਹੋ ਗਏ ਹਨ।

ਚੈਨਲ ਵੱਲੋਂ ਸ਼ੇਅਰ ਕੀਤੀ ਗਈ ਇਸ ਪੋਸਟ ਉੱਤੇ ਫੈਨਜ਼ ਕਈ ਤਰ੍ਹਾਂ ਦੇ ਕੁਮੈਂਟ ਕਰ ਰਹੇ ਹਨ। ਇੱਕ ਯੂਜ਼ਰ ਨੇ ਲਿਖਿਆ ਅਸੀਂ ਸ਼ਹਿਨਾਜ਼ ਨੂੰ ਵੇਖਣ ਲਈ ਜ਼ਿਆਦਾ ਸਮੇਂ ਤੱਕ ਇੰਤਜ਼ਾਰ ਨਹੀਂ ਕਰ ਸਕਦੇ। ਇੱਕ ਹੋਰ ਯੂਜ਼ਰ ਨੇ ਲਿਖਿਆ ਕਿ ਇਹ ਵੇਖ ਕੇ ਮੇਰਾ ਦਿਲ ਟੁੱਟ ਗਿਆ , ਕਾਸ਼ ਸਿਧਾਰਥ ਤੇ ਸ਼ਹਿਨਾਜ਼ ਦੀ ਇਹ ਜੋੜੀ ਟੀਵੀ ਦੇ ਨਾਲ-ਨਾਲ ਅਸਲ ਜ਼ਿੰਦਗੀ ਵਿੱਚ ਵੀ ਇੱਕਠੇ ਹੁੰਦੀ। "

 

View this post on Instagram

 

A post shared by ColorsTV (@colorstv)

You may also like