
Shahrukh Khan praises John Abraham: ਬਾਲੀਵੁੱਡ ਦੇ 'ਕਿੰਗ' ਯਾਨੀ ਸ਼ਾਹਰੁਖ ਖ਼ਾਨ ਇਨ੍ਹੀਂ ਦਿਨੀਂ ਆਪਣੀ ਆਉਣ ਵਾਲੀ ਫ਼ਿਲਮ 'ਪਠਾਨ' ਨੂੰ ਲੈ ਕੇ ਸੁਰਖੀਆਂ 'ਚ ਬਣੇ ਹੋਏ ਹਨ। ਹਾਲ ਹੀ ਵਿੱਚ ਇਹ ਖ਼ਬਰਾਂ ਆ ਰਹੀਆਂ ਸਨ ਕਿ ਫ਼ਿਲਮ ਨੂੰ ਲੈ ਕੇ ਸ਼ਾਹਰੁਖ ਖ਼ਾਨ ਤੇ ਜਾਨ ਇਬ੍ਰਾਹਿਮ ਵਿਚਾਲੇ ਕੁਝ ਅਨਬਨ ਚੱਲ ਰਹੀ ਹੈ, ਪਰ ਇਸ ਦੇ ਉਲਟ ਸ਼ਾਹਰੁਖ ਖ਼ਾਨ ਹਰ ਪਾਸੇ ਜਾਨ ਦੀ ਤਾਰੀਫ ਕਰਦੇ ਹੋਏ ਨਜ਼ਰ ਆ ਰਹੇ ਹਨ। ਆਖ਼ਿਰ ਇਨ੍ਹਾਂ ਖਬਰਾਂ ਦੀ ਕੀ ਹੈ ਸੱਚਾਈ ਆਓ ਜਾਣਦੇ ਹਾਂ ।
ਜਾਨ ਤੇ ਸ਼ਾਹਰੁਖ ਖ਼ਾਨ ਨਾਲ ਤਕਰਾਰ ਦੀਆਂ ਇਨ੍ਹਾਂ ਸਾਰੀਆਂ ਅਫਵਾਹਾਂ ਨੂੰ ਰੱਦ ਕਰਦੇ ਹੋਏ, ਯਸ਼ਰਾਜ ਫਿਲਮਜ਼ ਨੇ ਇੱਕ ਵੀਡੀਓ ਸ਼ੇਅਰ ਕੀਤੀ ਹੈ ਜਿਸ ਵਿੱਚ ਸ਼ਾਹਰੁਖ ਖ਼ਾਨ। ਜਾਨ ਇਬ੍ਰਾਹਿਮ ਦੀ ਤਾਰੀਫ ਕਰਦੇ ਨਜ਼ਰ ਆ ਰਹੇ ਹਨ।
ਯਸ਼ਰਾਜ ਫਿਲਮਜ਼ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਸ਼ਾਹਰੁਖ ਤੋਂ ਜੌਨ ਨਾਲ ਕੰਮ ਕਰਨ ਦੇ ਉਨ੍ਹਾਂ ਦੇ ਤਜ਼ਰਬੇ ਬਾਰੇ ਪੁੱਛਿਆ ਗਿਆ ਤਾਂ ਅਦਾਕਾਰ ਨੇ ਕੀ ਜਵਾਬ ਦਿੱਤਾ। ਕਿੰਗ ਖ਼ਾਨ ਨੇ ਕਿਹਾ, "ਮੈਂ ਜਾਨ ਨੂੰ ਉਨ੍ਹਾਂ ਦਿਨਾਂ ਤੋਂ ਜਾਣਦਾ ਹਾਂ ਜਦੋਂ ਮੈਂ ਮੁੰਬਈ ਆਇਆ ਸੀ। ਉਹ ਬਹੁਤ ਸ਼ਰਮੀਲੇ ਅਤੇ ਸ਼ਾਂਤ ਸੁਭਾਅ ਵਾਲੇ ਵਿਅਕਤੀ ਹਨ। ਅਸੀਂ ਪਹਿਲਾਂ ਵੀ ਇਕੱਠੇ ਕੰਮ ਕਰਨ ਦੀ ਕੋਸ਼ਿਸ਼ ਕੀਤੀ ਹੈ, ਪਰ ਗੱਲ ਨਹੀਂ ਬਣੀ। "

ਸ਼ਾਹਰੁਖ਼ ਖ਼ਾਨ ਅੱਗੇ ਕਹਿੰਦੇ ਹਨ , ਕਿ ਜਾਨ ਖ਼ੁਦ ਇੱਕ ਸੁਪਰਸਟਾਰ ਹਨ। ਉਨ੍ਹਾਂ ਦੀਆਂ ਆਪਣੀਆਂ ਫ੍ਰੈਂਚਾਇਜ਼ੀ ਫਿਲਮਾਂ ਚੱਲ ਰਹੀਆਂ ਹਨ..ਪਰ ਫਿਰ ਵੀ ਉਨ੍ਹਾਂ ਨੇ ਪਠਾਨ ਵਿੱਚ ਵਿਲੇਨ ਬਨਣਾ ਸਵੀਕਾਰ ਕਰ ਲਿਆ, ਇਹ ਬਹੁਤ ਹਿੰਮਤ ਵਾਲੀ ਗੱਲ ਹੈ। ਇਹ ਦਰਸਾਉਂਦਾ ਹੈ ਕਿ ਤੁਹਾਨੂੰ ਆਪਣੇ ਆਪ 'ਤੇ ਕਿੰਨਾ ਵਿਸ਼ਵਾਸ ਹੈ। ਖ਼ਾਸਕਰ ਹਿੰਦੀ ਫ਼ਿਲਮਾਂ ਵਿੱਚ, ਜਿੱਥੇ ਮੈਂ ਦੇਖਦਾ ਹਾਂ ਕਿ ਹੀਰੋ ਵਿਲੇਨ ਦਾ ਕਿਰਦਾਰ ਨਹੀਂ ਨਿਭਾਉਣਾ ਚਾਹੁੰਦੇ ਹਨ।"
ਸ਼ਾਹਰੁਖ ਨੇ ਅੱਗੇ ਕਿਹਾ, "ਜਾਨ ਐਕਸ਼ਨ ਸੀਨਜ਼ ਦੌਰਾਨ ਬਹੁਤ ਸਾਵਧਾਨੀ ਨਾਲ ਕੰਮ ਕਰਦੇ ਹਨ। ਉਨ੍ਹਾਂ ਨੇ ਮੁੱਕਾ ਮਾਰਨ ਤੋਂ ਪਹਿਲਾਂ ਮੈਨੂੰ ਕਿਹਾ ਕਿ ਤੁਸੀਂ ਨੈਸ਼ਨਲ ਟ੍ਰੈਜ਼ਰ ਹੋ, ਮੈਂ ਤੁਹਾਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ।" ਜੌਨ ਦੀ ਤਾਰੀਫ ਕਰਦੇ ਹੋਏ ਕਿੰਗ ਖ਼ਾਨ ਨੇ ਕਿਹਾ ਕਿ ਉਹ ਐਕਸ਼ਨ ਸੀਨਜ਼ 'ਚ ਇੰਨੇ ਮਾਹਰ ਹਨ, ਮੈਂ ਉਨ੍ਹਾਂ ਦੀ ਬਾਡੀ ਲੈਂਗਵੇਜ ਬਾਰੇ ਕਾਫੀ ਕੁਝ ਸਿੱਖਿਆ। ਮੈਂ ਜਾਨ ਦੀ ਵਜ੍ਹਾ ਨਾਲ ਐਕਸ਼ਨ ਸੀਨਜ਼ ਵਿੱਚ ਵੀ ਬਿਹਤਰ ਨਜ਼ਰ ਆ ਦਿਖ ਰਿਹਾ ਹਾਂ। ਮੈਂ ਦਿਲੋਂ ਚਾਹੁੰਦਾ ਹਾਂ ਕਿ ਜਦੋਂ ਇਹ ਫ਼ਿਲਮ ਸਾਹਮਣੇ ਆਵੇ ਤਾਂ ਜਾਨ ਦੇ ਕਿਰਦਾਰ ਨੂੰ ਸਭ ਤੋਂ ਵੱਧ ਪਸੰਦ ਕੀਤਾ ਜਾਵੇ। "

ਹੋਰ ਪੜ੍ਹੋ: ਰਣਬੀਰ ਕਪੂਰ ਨੇ ਮੀਡੀਆ ਬਾਰੇ ਆਪਣੇ ਵਿਚਾਰ ਕੀਤੇ ਸਾਂਝੇ, ਵੇਖੋ ਵੀਡੀਓ
ਦੱਸ ਦੇਈਏ, ਕਿ ਫ਼ਿਲਮ 'ਪਠਾਨ' 25 ਜਨਵਰੀ ਨੂੰ ਹਿੰਦੀ, ਤਾਮਿਲ ਅਤੇ ਤੇਲਗੂ ਵਿੱਚ ਰਿਲੀਜ਼ ਹੋ ਰਹੀ ਹੈ। ਫਿਲਮ ਦੀ ਐਡਵਾਂਸ ਬੁਕਿੰਗ ਸ਼ੁਰੂ ਹੋ ਗਈ ਹੈ ਅਤੇ ਜ਼ਬਰਦਸਤ ਰਿਸਪਾਂਸ ਦੇਖਣ ਨੂੰ ਮਿਲ ਰਿਹਾ ਹੈ। ਅੰਕੜਿਆਂ ਨੂੰ ਦੇਖਦੇ ਹੋਏ ਕਿਹਾ ਜਾ ਸਕਦਾ ਹੈ ਕਿ ਇਹ ਸ਼ਾਹਰੁਖ ਦੀਆਂ ਟਾਪ ਓਪਨਿੰਗ ਫਿਲਮਾਂ 'ਚ ਸ਼ਾਮਿਲ ਹੋਵੇਗੀ।