
Ranbir Kapoor viral video : ਬਾਲੀਵੁੱਡ ਦੇ ਸਭ ਤੋਂ ਕਿਊਟ ਕਪਲ ਦੀ ਲਿਸਟ 'ਚ ਸ਼ਾਮਿਲ ਆਲੀਆ ਭੱਟ ਅਤੇ ਰਣਬੀਰ ਕਪੂਰ ਦੀਆਂ ਤਸਵੀਰਾਂ ਅਤੇ ਵੀਡੀਓਜ਼ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ। ਬੇਟੀ ਰਾਹਾ ਦੇ ਜਨਮ ਤੋਂ ਬਾਅਦ ਅਧਿਕਾਰਤ ਤੌਰ 'ਤੇ ਆਲੀਆ ਤੇ ਰਣਬੀਰ ਪਹਿਲੀ ਵਾਰ ਕਿਸੇ ਇਵੈਂਟ 'ਚ ਇਕੱਠੇ ਨਜ਼ਰ ਆਏ। ਇਥੇ ਰਣਬੀਰ ਕਪੂਰ ਨੇ ਮੀਡੀਆ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਹਨ।
ਦਰਅਸਲ ਬੁੱਧਵਾਰ ਨੂੰ ਮੁੰਬਈ ਪ੍ਰੈੱਸ ਕਲੱਬ 'ਚ ਮੁੰਬਈ ਮੋਮੈਂਟਸ 2023 ਦਾ ਕੈਲੰਡਰ ਲਾਂਚ ਕਰਨ ਪਹੁੰਚੇ ਆਲੀਆ-ਰਣਬੀਰ ਨੂੰ ਪੈਪਰਾਜ਼ੀ ਅਤੇ ਮੀਡੀਆ ਦੇ ਸਵਾਲਾਂ ਦਾ ਜਵਾਬ ਦਿੰਦੇ ਦੇਖਿਆ ਗਿਆ। ਇਸ ਦੌਰਾਨ ਉਨ੍ਹਾਂ ਨੇ ਕੁਝ ਖ਼ਾਸ ਗੱਲਾਂ ਵੀ ਸਾਂਝੀਆਂ ਕੀਤੀਆਂ।
ਇਸ ਦੌਰਾਨ ਆਲੀਆ ਭੱਟ ਗ੍ਰੇਅ ਰੰਗ ਦੇ ਆਊਟਫਿਟ 'ਚ ਅਤੇ ਰਣਬੀਰ ਕਪੂਰ ਚਿੱਟੇ ਰੰਗ ਦੀ ਟੀ-ਸ਼ਰਟ, ਮੈਚਿੰਗ ਜੈਕੇਟ ਅਤੇ ਨੀਲੀ ਜੀਨਸ 'ਚ ਨਜ਼ਰ ਆਏ। ਇਸ ਈਵੈਂਟ ਦੀ ਵੀਡੀਓ ਅਤੇ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ।

ਇਸ ਦੌਰਾਨ ਇਸੇ ਈਵੈਂਟ ਦੀ ਇੱਕ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ, ਜਿਸ ਵਿੱਚ ਰਣਬੀਰ ਕਪੂਰ ਮੀਡੀਆ ਤੇ ਪੈਪਰਾਜ਼ੀਸ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵਾਇਰਲ ਵੀਡੀਓ ਦੇ ਵਿੱਚ ਰਣਬੀਰ ਕਪੂਰ ਕਹਿੰਦੇ ਹਨ , " ਮੀਡੀਆ ਤੇ ਪੈਪਰਾਜ਼ੀਸ ਨਾਲ ਮੇਰਾ ਹਮੇਸ਼ਾ ਛੱਤੀ ਦਾ ਅੰਕੜਾ ਰਿਹਾ ਹੈ। ਜਿਸ ਸਮੇਂ ਮੈਂ ਇੰਡਸਟਰੀ ਵਿੱਚ ਨਵਾਂ-ਨਵਾਂ ਆਇਆ ਸੀ ਤਾਂ ਉਸ ਵੇਲੇ ਕੁਝ ਅਕਲ ਨਹੀਂ ਸੀ। ਇੰਝ ਲੱਗਦਾ ਸੀ ਕਿ ਇਹ ਲੋਕ ਮੇਰੇ ਦੁਸ਼ਮਨ ਹਨ। ਮੈਂ ਜੋ ਕੁਝ ਵੀ ਕਰ ਰਿਹਾ ਹਾਂ ਇਹ ਮੈਨੂੰ ਐਕਸਪੋਜ਼ ਕਰ ਰਹੇ ਹਨ, ਪਰ ਜਿਵੇਂ-ਜਿਵੇਂ ਮੈਂ ਵੱਡਾ ਹੋਇਆ ਤਾਂ ਮੈਨੂੰ ਸਮਝ ਆ ਗਈ ਹੈ ਕਿ ਜਿਵੇਂ ਮੇਰਾ ਕੰਮ ਐਕਟਿੰਗ ਕਰਨਾ ਹੈ, ਤੁਹਾਡਾ ਕੰਮ ਫੋਟੋਆਂ ਖਿੱਚਣਾ ਹੈ। "
ਇਸ ਦੌਰਾਨ ਰਣਵੀਰ ਅੱਗੇ ਕਹਿੰਦੇ ਹਨ ਕਿ ਜਿਵੇਂ ਕਿ ਸਰ ਨੇ ਕਿਹਾ ਕਿ ਇਹ ਇੱਕ ਸਹਿਜੀਵੀ ਰਿਸ਼ਤਾ ਹੈ, ਜੋ ਹਮੇਸ਼ਾ ਜਾਰੀ ਰਹਿਣਾ ਚਾਹੀਦਾ ਹੈ। ਮੈਨੂੰ ਲੱਗਦਾ ਹੈ ਕਿ 15 ਸਾਲ ਹੋ ਗਏ ਹਨ ਕਿ ਅਸੀਂ ਪੱਤਰਕਾਰੀ ਵਿੱਚ ਬਹੁਤ ਸਾਰੇ ਦੋਸਤ ਬਣਾਏ ਹਨ, ਜੋ ਹਰ ਘੰਟੇ ਕੰਮ ਕਰ ਰਹੇ ਹਨ।

ਹੋਰ ਪੜ੍ਹੋ: ਸਮਾਂਥਾ ਨੇ ਸ਼ੇਅਰ ਕੀਤਾ ਆਪਣੀ ਨਵੀਂ ਫ਼ਿਲਮ 'ਸ਼ਕੁੰਤਲਮ' ਤੋਂ ਨਵਾਂ ਲੁੱਕ, ਬੇਹੱਦ ਖੂਬਸੂਰਤ ਨਜ਼ਰ ਆਈ ਅਦਾਕਾਰਾ
ਵਰਕ ਫਰੰਟ ਦੀ ਗੱਲ ਕਰੀਏ ਤਾਂ ਆਲੀਆ ਭੱਟ ਇਸ ਸਾਲ ਦੋ ਫਿਲਮਾਂ 'ਚ ਨਜ਼ਰ ਆਵੇਗੀ, 'ਰੌਕੀ ਅਤੇ ਰਾਣੀ ਦੀ ਪ੍ਰੇਮ ਕਹਾਣੀ' ਅਤੇ ਹਾਲੀਵੁੱਡ ਫ਼ਿਲਮ 'ਹਾਰਟ ਆਫ ਸਟੋਨ', ਜਿਸ ਦੀ ਰਿਲੀਜ਼ ਡੇਟ ਸਾਹਮਣੇ ਆ ਚੁੱਕੀ ਹੈ। ਦੂਜੇ ਪਾਸੇ ਰਣਬੀਰ ਕਪੂਰ ਦੀ ਗੱਲ ਕਰੀਏ ਤਾਂ ਬ੍ਰਹਮਾਸਤਰ ਤੋਂ ਬਾਅਦ ਉਹ ਸ਼ਰਧਾ ਕਪੂਰ ਨਾਲ 'ਜਾਨਵਰ' ਅਤੇ 'ਤੂ ਝੂਠੀ ਮੈਂ ਮੱਕਕਾਰ' ਵਿੱਚ ਨਜ਼ਰ ਆਉਣਗੇ।
View this post on Instagram