ਅੱਜ ਹੈ ਸ਼ਕਤੀ ਕਪੂਰ ਦਾ ਜਨਮ ਦਿਨ, ਜਨਮ ਦਿਨ ’ਤੇ ਜਾਣੋਂ ਕਿਸ ਤਰ੍ਹਾਂ ਦਾ ਸੀਨ ਦੇਖ ਭੜਕ ਗਈ ਸੀ ਸ਼ਕਤੀ ਦੀ ਮਾਂ

written by Rupinder Kaler | September 03, 2020

ਬਾਲੀਵੁੱਡ ਦੇ ਸਭ ਤੋਂ ਵੱਡੇ ਵਿਲੇਨ ਸ਼ਕਤੀ ਕਪੂਰ 68 ਸਾਲ ਦੇ ਹੋ ਗਏ ਹਨ । ਉਹਨਾਂ ਦਾ ਜਨਮ 3 ਸਤੰਬਰ ਨੂੰ ਦਿੱਲੀ ਵਿੱਚ ਹੋਇਆ ਸੀ । ਸ਼ਕਤੀ ਕਪੂਰ ਜਿੰਨਾ ਆਪਣੀ ਖਲਨਾਇਕੀ ਲਈ ਜਾਣੇ ਜਾਂਦੇ ਹਨ ਓਨੇਂ ਹੀ ਕਮੇਡੀ ਲਈ ਵੀ ਜਾਣੇ ਜਾਂਦੇ ਹਨ । ਉਹਨਾਂ ਦਾ ਅਸਲੀ ਨਾਂਅ ਸੁਨੀਲ ਸਿਕੰਦਰ ਲਾਲ ਕਪੂਰ ਹੈ । ਉਹਨਾਂ ਦੇ ਪਿਤਾ ਟੇਲਰ ਸਨ । ਉਹ ਚਾਹੁੰਦੇ ਸਨ ਕਿ ਸ਼ਕਤੀ ਵੀ ਉਹਨਾਂ ਦੇ ਕੰਮ ਵਿੱਚ ਹੱਥ ਵਟਾਵੇ ਪਰ ਉਹਨਾਂ ਨੂੰ ਇਹ ਕੰਮ ਪਸੰਦ ਨਹੀਂ ਸੀ । https://www.instagram.com/p/B3TWINDAip3/ ਉਹ ਟ੍ਰੈਵਲ ਏਜੰਟ ਬਣਨਾ ਚਾਹੁੰਦੇ ਸਨ । ਉਹਨਾਂ ਦੀ ਪਹਿਲੀ ਫ਼ਿਲਮ ਕੁਰਬਾਨੀ ਸੀ । ਇਸ ਫ਼ਿਲਮ ਵਿੱਚ ਉਹਨਾਂ ਨੇ ਵਿਲੇਨ ਦਾ ਕਿਰਦਾਰ ਨਿਭਾਇਆ ਸੀ । ਇਸ ਫ਼ਿਲਮ ਵਿੱਚ ਉਹਨਾਂ ਨੂੰ ਕੰਮ ਇੱਕ ਐਕਸੀਡੇਂਟ ਕਰਕੇ ਮਿਲਿਆ ਸੀ । https://www.instagram.com/p/CDf40AeJLOB/ ਦਰਅਸਲ ਸ਼ਕਤੀ ਕਪੂਰ ਦੀ ਕਾਰ ਦੀ ਟੱਕਰ ਫ਼ਿਰੋਜ਼ ਖ਼ਾਨ ਦੀ ਕਾਰ ਨਾਲ ਹੋ ਗਈ ਸੀ । ਇਸ ਦੌਰਾਨ ਫ਼ਿਰੋਜ਼ ਖ਼ਾਨ ਨੂੰ ਸ਼ਕਤੀ ਦਾ ਚਿਹਰਾ ਏਨਾਂ ਪਸੰਦ ਆਇਆ ਕਿ ਉਹਨਾਂ ਨੇ ਉਸ ਨੂੰ ਫ਼ਿਲਮ ਵਿੱਚ ਰੋਲ ਆਫਰ ਕਰ ਦਿੱਤਾ । ਸ਼ਕਤੀ ਕਪੂਰ ਨੇ ਸ਼ਿਵਾਂਗੀ ਕੋਹਲਾਪੁਰੀ ਨਾਲ ਵਿਆਹ ਕਰਵਾਇਆ ਹੈ, ਦੋਹਾਂ ਦੀ ਮੁਲਾਕਾਤ ਫ਼ਿਲਮ ਦੇ ਇੱਕ ਸੈੱਟ ਤੇ ਹੋਈ ਸੀ । ਉਹਨਾਂ ਦੇ ਦੋ ਬੱਚੇ ਹਨ ਸ਼ਰਧਾ ਕਪੂਰ ਤੇ ਸਿਧਾਂਤ ਕਪੂਰ । ਕਹਿੰਦੇ ਹਨ ਕਿ ਇੱਕ ਵਾਰ ਸ਼ਕਤੀ ਆਪਣੇ ਮਾਤਾ ਪਿਤਾ ਨੂੰ ਆਪਣੀ ਫ਼ਿਲਮ ਦਿਖਾਉਣ ਲਈ ਲੈ ਗਏ ਸਨ । ਇਸ ਫ਼ਿਲਮ ਵਿੱਚ ਉਹਨਾਂ ਨੇ ਇੱਕ ਰੇਪ ਸੀਨ ਕੀਤਾ ਸੀ । ਜਿਸ ਕਰਕੇ ਉਹਨਾਂ ਦੀ ਮਾਂ ਉਹਨਾਂ ਤੋਂ ਨਰਾਜ਼ ਹੋ ਗਈ ਸੀ ਤੇ ਪਿਤਾ ਨੇ ਵੀ ਉਹਨਾਂ ਨੂੰ ਫਟਕਾਰ ਲਗਾਈ ਸੀ । https://www.instagram.com/p/BlVikQpFteS/

0 Comments
0

You may also like