ਸ਼ਰਮਨਾਕ ਗੱਲ! ਸਿੱਧੂ ਮੂਸੇਵਾਲਾ ਦਾ SYL ਗੀਤ ਹੋਇਆ ਲੀਕ, ਨਾਰਾਜ਼ ਫੈਨਜ਼ ਨੇ ਪੋਸਟਾਂ ਪਾ ਕੇ ਕੱਢੀ ਭੜਾਸ

Written by  Lajwinder kaur   |  June 10th 2022 07:38 PM  |  Updated: June 23rd 2022 12:41 PM

ਸ਼ਰਮਨਾਕ ਗੱਲ! ਸਿੱਧੂ ਮੂਸੇਵਾਲਾ ਦਾ SYL ਗੀਤ ਹੋਇਆ ਲੀਕ, ਨਾਰਾਜ਼ ਫੈਨਜ਼ ਨੇ ਪੋਸਟਾਂ ਪਾ ਕੇ ਕੱਢੀ ਭੜਾਸ

ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਜਿਨ੍ਹਾਂ ਦੀ 29 ਮਈ ਨੂੰ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। 8 ਜੂਨ ਨੂੰ ਸਿੱਧੂ ਮੂਸੇਵਾਲਾ ਦਾ ਭੋਗ ਅਤੇ ਅੰਤਿਮ ਅਰਦਾਸ ਵਾਲੀ ਰਸਮ ਨੂੰ ਪੂਰਾ ਕੀਤਾ ਗਿਆ ਹੈ। ਇਸ ਦੌਰਾਨ ਇੱਕ ਬਹੁਤ ਹੀ ਮਨ ਦੁੱਖੀ ਕਰਨ ਵਾਲੀ ਖਬਰ ਸਾਹਮਣੇ ਆਈ ਹੈ। ਜੀ ਹਾਂ ਰਿਪੋਰਟਸ ਦੇ ਮੁਤਾਬਿਕ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਲੀਕ ਕਰ ਦਿੱਤਾ ਗਿਆ ਹੈ।

ਹੋਰ ਪੜ੍ਹੋ : ਕੈਲੀਫੋਰਨੀਆ ‘ਚ ਸਿੱਧੂ ਮੂਸੇਵਾਲੇ ਨੂੰ ਸ਼ਰਧਾਂਜਲੀ ਦੇਣ ਵੇਲੇ ਪੰਜਾਬੀ ਰੈਪਰ ਬੋਹੇਮੀਆ ਦੇ ਨਹੀਂ ਰੁਕ ਰਹੇ ਸੀ ਹੰਝੂ, ਦੇਖੋ ਵੀਡੀਓ

Sidhu Moose Wala murder case: Sharpshooter Harkamal Ranu arrested

ਸੂਤਰਾਂ ਵੱਲੋਂ ਦੱਸਿਆ ਜਾ ਰਿਹਾ ਹੈ ਕਿ ਸਿੱਧੂ ਦੇ ਸੱਤ ਗੀਤਾਂ ਦੇ ਲੀਕ ਹੋਣ ਦੀ ਸ਼ਿਕਾਇਤ ਕੀਤੀ ਹੈ । ਸਿੱਧੂ ਮੂਸੇਵਾਲਾ ਦੀ ਕੰਪਨੀ ਨੇ ਐੱਸਐੱਸਪੀ ਨੂੰ ਸ਼ਿਕਾਇਤ ਕੀਤੀ ਹੈ। ਮਾਨਸਾ ਪੁਲਿਸ ਨੇ ਮੁਹਾਲੀ ਸਾਈਬਰ ਸੈੱਲ ਨੂੰ  ਜਾਂਚ ਕਰਨ ਲਈ ਸ਼ਿਕਾਇਤ ਭੇਜੀ ਹੈ। ਅਜਿਹੀ ਹਰਕਤ ਤੋਂ ਬਾਅਦ ਪ੍ਰਸ਼ੰਸਕਾਂ 'ਚ ਕਾਫੀ ਨਿਰਾਸ਼ ਪਾਈ ਜਾ ਰਹੀ ਹੈ।

inside post of syl leak

ਦੱਸ ਦਈਏ ਸਿੱਧੂ ਮੂਸੇਵਾਲਾ ਦਾ SYL ਗੀਤ ਜੋ ਕਿ  ਅੱਜ ਰਿਲੀਜ਼ ਹੋਣ ਸੀ ਉਹ ਵੀ ਲੀਕ ਹੋ ਗਿਆ ਹੈ। ਜਿਸ ਕਰਕੇ ਸਿੱਧੂ ਮੂਸੇਵਾਲਾ ਦੇ ਫੈਨਜ਼ ਕਾਫੀ ਨਾਰਾਜ਼ ਹਨ। ਪ੍ਰਸ਼ੰਸਕ ਲਗਾਤਾਰ ਪੋਸਟਾਂ ਪਾ ਕੇ ਸਿੱਧੂ ਮੂਸੇਵਾਲਾ ਦਾ ਗੀਤ ਲੀਕ ਨਾ ਕਰਨ ਦੀ ਗੱਲ ਕਹਿ ਰਹੇ ਹਨ। ਉਹ ਲੋਕਾਂ ਨੂੰ ਵੀ ਇਹੀ ਕਹਿ ਰਹੇ ਨੇ ਕੇ ਜੇ ਲੀਕ ਹੋਏ ਗੀਤ ਤੁਹਾਡੇ ਕੋਲ ਆਉਣ ਤਾਂ ਉਸ ਨੂੰ ਅੱਗੇ ਫਾਰਵਰਡ ਨਾ ਕਰਨ।

ਦੱਸ ਦਈਏ ਸਿੱਧੂ ਮੂਸੇਵਾਲਾ ਦੇ ਗੀਤਾਂ ਨੂੰ ਹੁਣ ਉਨ੍ਹਾਂ ਦੇ ਪਿਤਾ ਬਲਕੌਰ ਸਿੱਧੂ ਦੇਖ-ਰੇਖ ਕਰਨਗੇ।

ਦੱਸ ਦਈਏ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਆਪਣੇ ਪੌਪ-ਬੀਟ ਮਿਊਜ਼ਿਕ ਨਾਲ ਇੱਕ ਵੱਖਰੇ ਪੱਧਰ ‘ਤੇ ਲੈ ਕੇ ਜਾਣ ਵਾਲੇ ਗਾਇਕ ਸਿੱਧੂ ਮੂਸੇਵਾਲਾ ਦੀ 29 ਮਈ ਨੂੰ ਅਣਪਛਾਤੇ ਬੰਦੂਕਧਾਰੀਆਂ ਵੱਲੋਂ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ।

Sidhu Moose wala unseen pic 1

ਇਸ ਦਰਦਨਾਕ ਘਟਨਾ ਤੋਂ ਬਾਅਦ, ਪ੍ਰਸ਼ੰਸਕਾਂ ਅਤੇ ਮਨੋਰੰਜਨ ਉਦਯੋਗ ਦੇ ਕਲਾਕਾਰ ਹੈਰਾਨ ਰਹਿ ਗਏ, ਚਾਰੇ-ਪਾਸੇ ਸੋਗ ਦੀ ਲਹਿਰ ਫੈਲ ਗਈ ਸੀ। ਪੰਜਾਬੀ ਮਿਊਜ਼ਿਕ ਇੰਡਸਟਰੀ ਚ ਇੱਕ ਚੁੱਪ ਪਸਰੀ ਪਈ ਹੈ। ਪਰਿਵਾਰ, ਪ੍ਰਸ਼ੰਸਕ ਤੇ ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਕਲਾਕਾਰ ਸਿੱਧੂ ਮੂਸੇਵਾਲਾ ਦੀ ਮੌਤ ਦਾ ਇਨਸਾਫ ਮੰਗ ਰਹੇ ਹਨ। ਰੋਜ਼ਾਨਾ ਹੀ ਸਿੱਧੂ ਮੂਸੇਵਾਲਾ ਦੇ ਕਤਲ ਕਾਂਡ 'ਚ ਨਵੇਂ ਖੁਲਾਸੇ ਹੋ ਰਹੇ ਹਨ।

ਹੋਰ ਪੜ੍ਹੋ : ਰਿਚਾ ਚੱਢਾ ਨੇ ਅਪਰਾਧੀਆਂ ਦੀ ਸੁਰੱਖਿਆ 'ਤੇ ਤੰਜ਼ ਕਰਦੇ ਹੋਏ ਕਿਹਾ- ‘ਮੂਸੇਵਾਲਾ ਨੂੰ 2 ਗਾਰਡ ਅਤੇ ਲਾਰੈਂਸ ਨੂੰ 10 ਗਾਰਡ’

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network