SHAREEK 2: ਪਿਆਰ ‘ਚ ਟੁੱਟੇ ਹੋਏ ਦਿਲ ਦਾ ਦਰਦ ਬਿਆਨ ਕਰ ਰਿਹਾ ਹੈ ਨਵਾਂ ਗੀਤ 'ਉਡੀਕ ਲੈਣ ਦੇ'
ਦੇਵ ਖਰੌੜ ਅਤੇ ਜਿੰਮੀ ਸ਼ੇਰਗਿੱਲ ਦੀ ਆਉਣ ਵਾਲੀ ਫ਼ਿਲਮ ਸ਼ਰੀਕ 2 ਜੋ ਕਿ ਰਿਲੀਜ਼ ਲਈ ਤਿਆਰ ਹੈ। ਫ਼ਿਲਮ ਦੇ ਸ਼ਾਨਦਾਰ ਟ੍ਰੇਲਰ ਤੋਂ ਬਾਅਦ ਫ਼ਿਲਮ ਦੇ ਇੱਕ-ਇੱਕ ਕਰਕੇ ਗੀਤ ਰਿਲੀਜ਼ ਹੋ ਰਹੇ ਹਨ। ਫ਼ਿਲਮ ਦਾ ਦਰਦ ਭਰਿਆ ਗੀਤ ‘ਉਡੀਕ ਲੈਣ ਦੇ’ ਰਿਲੀਜ਼ ਹੋ ਗਿਆ ਹੈ। ਇਸ ਗੀਤ ਨੂੰ ਗੋਲਡ ਬੁਆਏ ਨੇ ਆਪਣੀ ਸੁਰੀਲੀ ਆਵਾਜ਼ ਦੇ ਨਾਲ ਗਾਇਆ ਹੈ।
'Udeek Len De' ਗੀਤ ਨੂੰ ਦੇਵ ਖਰੌੜ ਅਤੇ ਅਦਾਕਾਰਾ ਸ਼ਰਨ ਕੌਰ ਉੱਤੇ ਫਿਲਮਾਇਆ ਗਿਆ ਹੈ। ਜਿਸ ‘ਚ ਦੇਖਿਆ ਗਿਆ ਹੈ ਜਦੋਂ ਪਿਆਰ ‘ਚ ਦਿਲ ਟੁੱਟਦਾ ਹੈ ਤਾਂ ਪ੍ਰੇਮੀ ਦੇ ਦਿਲ ‘ਚ ਕਿਵੇਂ ਦੇ ਮਨੋਭਾਵ ਉੱਠਦੇ ਹਨ। ਇਸ ਗੀਤ ਦੇ ਬੋਲ ਯੰਗਵੀਰ ਨੇ ਲਿਖੇ ਨੇ। ਇਸ ਗੀਤ ਨੂੰ ਵ੍ਹਾਈਟ ਹਿੱਲ ਮਿਊਜ਼ਿਕ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਤੁਹਾਨੂੰ ਇਹ ਗੀਤ ਕਿਵੇਂ ਦਾ ਲੱਗਿਆ ਕਮੈਂਟ ਕਰਕੇ ਦੱਸ ਸਕਦੇ ਹੋ।
ਇਸ ਗੀਤ ਤੋਂ ਪਹਿਲਾਂ ‘ਪਿੱਛੇ-ਪਿੱਛੇ ਜੱਟ’ ਅਤੇ 'ਮੁਸਾਫ਼ਿਰ' ਗੀਤ ਰਿਲੀਜ਼ ਹੋਏ ਸਨ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਗਿਆ ਸੀ।
ਜਾਣਕਾਰੀ ਲਈ ਦੱਸ ਦੇਈਏ ਕਿ ਫਿਲਮ 'ਸ਼ਰੀਕ 2' ਨੂੰ ਵ੍ਹਾਈਟ ਹਿੱਲ ਸਟੂਡੀਓਜ਼, ਥਿੰਦ ਮੋਸ਼ਨ ਫਿਲਮਜ਼ ਅਤੇ ਓਹਰੀ ਪ੍ਰੋਡਕਸ਼ਨ ਦੇ ਸਹਿਯੋਗੀ ਬੈਨਰ ਹੇਠ ਪੇਸ਼ ਕੀਤਾ ਗਿਆ ਹੈ। ਫਿਲਮ ਦੀ ਕਹਾਣੀ ਇੰਦਰਪਾਲ ਸਿੰਘ ਨੇ ਲਿਖੀ ਹੈ ਅਤੇ ਇਸਦਾ ਨਿਰਦੇਸ਼ਨ ਨਵਨੀਅਤ ਸਿੰਘ ਨੇ ਕੀਤਾ ਹੈ।
ਦੇਵ ਖਰੌੜ ਅਤੇ ਜਿੰਮੀ ਸ਼ੇਰਗਿੱਲ ਤੋਂ ਇਲਾਵਾ ਫ਼ਿਲਮ ‘ਚ ਯੋਗਰਾਜ ਸਿੰਘ, ਮੁਕੁਲ ਦੇਵ, ਸ਼ਰਨ ਕੌਰ, ਮਹਾਵੀਰ ਭੁੱਲਰ, ਅਮਰ ਨੂਰੀ, ਸੁਨੀਤਾ ਧੀਰ ਤੋਂ ਇਲਾਵਾ ਕਈ ਹੋਰ ਕਲਾਕਾਰ ‘ਚ ਨਜ਼ਰ ਆਉਣਗੇ। ਦੇਵ ਖਰੌੜ ਅਤੇ ਜਿੰਮੀ ਸ਼ੇਰਗਿੱਲ ਸਟਾਰਰ ਫ਼ਿਲਮ ਸ਼ਰੀਕ-2 ਜੋ ਕਿ 8 ਜੁਲਾਈ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਣ ਜਾ ਰਹੀ ਹੈ।