ਸ਼ਹੀਦ ਭਗਤ ਸਿੰਘ ਦੇ ਪਿਤਾ ਅਤੇ ਚਾਚਾ ਦੀ ਤਸਵੀਰ ਸਾਂਝੀ ਕਰਦੇ ਹੋਏ ਗੁਰਪ੍ਰੀਤ ਘੁੱਗੀ ਨੇ ਕਿਸਾਨ ਅੰਦੋਲਨ ਲਈ ਦਿੱਤਾ ਖ਼ਾਸ ਸੁਨੇਹਾ

written by Shaminder | January 22, 2021

ਕਿਸਾਨਾਂ ਦਾ ਖੇਤੀ ਬਿੱਲਾਂ ਦੇ ਵਿਰੋਧ ‘ਚ ਧਰਨਾ ਪ੍ਰਦਰਸ਼ਨ ਲਗਾਤਾਰ ਚੱਲ ਰਿਹਾ ਹੈ । ਕਿਸਾਨ ਪਿਛਲੇ ਇੱਕ ਮਹੀਨੇ ਤੋਂ ਜ਼ਿਆਦਾ ਸਮਾਂ ਹੋ ਚੁੱਕਿਆ ਹੈ ਦਿੱਲੀ ਦੀਆਂ ਸਰਹੱਦਾਂ ‘ਤੇ ਧਰਨਾ ਪ੍ਰਦਰਸ਼ਨ ਕਰ ਰਹੇ ਹਨ । ਪਰ ਹਾਲੇ ਤੱਕ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਸਰਕਾਰ ਵੱਲੋਂ ਕੋਈ ਵੀ ਕਦਮ ਨਹੀਂ ਚੁੱਕਿਆ ਹੈ ।

Delhi_Farmers

ਹਾਲਾਂਕਿ ਕਿਸਾਨਾਂ ਦੀ ਸਰਕਾਰ ਦੇ ਨਾਲ ਕਈ ਦੌਰ ਦੀ ਗੱਲ ਬਾਤ ਹੋ ਚੁੱਕੀ ਹੈ । ਪਰ ਹਰ ਵਾਰ ਇਹ ਗੱਲਬਾਤ ਬੇਸਿੱਟਾ ਹੀ ਰਹੀ ਹੈ । ਪੰਜਾਬੀ ਇੰਡਸਟਰੀ ਦੇ ਸਿਤਾਰੇ ਲਗਾਤਾਰ ਇਸ ਧਰਨੇ ਪ੍ਰਦਰਸ਼ਨ ਨੂੰ ਸਪੋਟ ਕਰ ਰਹੇ ਹਨ ।

ਹੋਰ ਪੜ੍ਹੋ : ਗਾਇਕ ਮਨਪ੍ਰੀਤ ਮੰਨਾ ਦਾ ਗੀਤ ‘ਅਸਾਈਨਮੈਂਟਾਂ’ ਰਿਲੀਜ਼

 

ਅਦਾਕਾਰ ਗੁਰਪ੍ਰੀਤ ਘੁੱਗੀ ਨੇ ਸ਼ਹੀਦ ਭਗਤ ਸਿੰਘ ਦੇ ਚਾਚੇ ਅਤੇ ਪਿਤਾ ਦੀ ਇੱਕ ਤਸਵੀਰ ਸਾਂਝੀ ਕੀਤੀ ਹੈ ।

 farmer protest

ਜਿਸ ‘ਚ 1906 ਅਤੇ 1907 ’ਚ ਅੰਗਰੇਜ਼ਾਂ ਦੇ ਖੇਤੀ ਲਈ ਬਣਾਏ ਕਾਲੇ ਕਾਨੂੰਨਾਂ ਦਾ ਵਿਰੋਧ ਜਤਾਇਆ ਗਿਆ ਸੀ ।ਉਦੋਂ ਭਗਤ ਸਿੰਘ ਜੀ ਦੇ ਚਾਚਾ ਜੀ ‘ਪੱਗੜੀ ਸੰਭਾਲ ਜੱਟਾ’ ਦੇ ਨਾਅਰੇ ਦੇ ਨਾਲ ਕਿਸਾਨਾਂ ਨੂੰ ਜਾਗਰੂਕ ਕੀਤਾ ਸੀ ।

 

View this post on Instagram

 

A post shared by Gurpreet Ghuggi (@ghuggigurpreet)

0 Comments
0

You may also like