ਸ਼ੈਰੀ ਮਾਨ ਪੀ.ਯੂ ਦੀਆਂ ਯਾਦਾਂ ਤੋਂ ਬਾਅਦ 'ਗੇੜੀਆਂ' ਗੀਤ ਨਾਲ ਸਰੋਤਿਆਂ ਦੇ ਨਾਲ ਹੋਣਗੇ ਰੁਬਰੂ  

written by Shaminder | December 04, 2019

ਸ਼ੈਰੀ ਮਾਨ ਜਲਦ ਹੀ ਆਪਣੇ ਨਵੇਂ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣ ਜਾ ਰਹੇ ਨੇ । ਗੇੜੀਆਂ ਟਾਈਟਲ ਹੇਠ ਆ ਰਹੇ ਇਸ ਗੀਤ ਦਾ ਟੀਜ਼ਰ ਸਾਹਮਣੇ ਆ ਚੁੱਕਿਆ ਹੈ ਇਸ ਗੀਤ ਦੇ ਟੀਜ਼ਰ 'ਚ ਕੁਝ ਦੋਸਤਾਂ ਦੀ ਮਸਤੀ ਨੂੰ ਵਿਖਾਇਆ ਗਿਆ ਹੈ । ਇਸ ਗੀਤ ਦੇ ਬੋਲ ਦੀਪ ਫਤਿਹ ਨੇ ਲਿਖੇ ਨੇ ਜਦਕਿ ਮਿਊਜ਼ਿਕ ਦਿੱਤਾ ਹੈ ਮਿਸਟਾਬਾਜ਼ ਨੇ ।

https://www.instagram.com/p/B5nVilJnxYA/

ਸ਼ੈਰੀ ਮਾਨ ਦਾ ਇਹ ਗੀਤ 6 ਦਸੰਬਰ ਨੂੰ ਰਿਲੀਜ਼ ਹੋਵੇਗਾ । ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਕੁਝ ਦਿਨ ਪਹਿਲਾਂ ਹੀ ਸ਼ੈਰੀ ਮਾਨ ਦਾ ਗੀਤ 'ਪੀਯੂ ਦੀਆਂ ਯਾਰੀਆਂ' ਆਇਆ ਸੀ । ਇਸ ਗੀਤ ਨੂੰ ਵੀ ਸਰੋਤਿਆਂ ਦਾ ਭਰਵਾਂ ਹੁੰਗਾਰਾ ਮਿਲਿਆ ਸੀ ਅਤੇ ਹੁਣ ਮੁੜ ਤੋਂ ਸ਼ੈਰੀ ਮਾਨ ਆਪਣੇ ਇਸ ਗੀਤ ਨਾਲ ਸਰੋਤਿਆਂ ਦੀ ਕਚਹਿਰੀ 'ਚ ਹਾਜ਼ਰ ਹੋਣ ਜਾ ਰਹੇ ਨੇ ।

https://www.instagram.com/p/B5ioxpiH2FS/

ਸ਼ੈਰੀ ਮਾਨ ਨੇ ਹਰ ਤਰ੍ਹਾਂ ਦੇ ਗੀਤ ਗਾਏ ਹਨ ਪਰ ਉਨ੍ਹਾਂ ਦੇ ਜ਼ਿਆਦਾਤਰ ਗੀਤ ਅੱਜ ਦੀ ਨੌਜਵਾਨ ਪੀੜੀ ਨੂੰ ਲੈ ਕੇ ਹੁੰਦੇ ਹਨ । ਜਿਨ੍ਹਾਂ 'ਚ ਕਾਲਜ ਦੀ ਮੌਜ ਮਸਤੀ ਅਤੇ ਯਾਰੀਆਂ ਦੀ ਗੱਲ ਕਰਦੇ ਅਕਸਰ ਨਜ਼ਰ ਆਉੇਂਦੇ ਹਨ ।

https://www.instagram.com/p/B5CWjEdnN5F/

ਇਸ ਦੇ ਨਾਲ ਹੀ ਉਨ੍ਹਾਂ ਨੇ ਸੈਡ ਸੌਂਗ ਵੀ ਗਾਏ ਹਨ । ਸ਼ੈਰੀ ਮਾਨ ਗੀਤਾਂ ਦੇ ਨਾਲ-ਨਾਲ ਫ਼ਿਲਮਾਂ 'ਚ ਵੀ ਨਜ਼ਰ ਆ ਚੁੱਕੇ ਹਨ ਅਤੇ ਉਨ੍ਹਾਂ ਦੀ ਅਦਾਕਾਰੀ ਨੂੰ ਦਰਸ਼ਕਾਂ ਦਾ ਪਿਆਰ ਮਿਲਦਾ ਰਿਹਾ ਹੈ । ਪਿੱਛੇ ਜਿਹੇ ਉਨ੍ਹਾਂ ਦੀ ਫ਼ਿਲਮ ਆਈ ਸੀ ਮੈਰਿਜ ਪੈਲੇਸ ਜਿਸ 'ਚ ਉਨ੍ਹਾਂ ਨੇ ਆਪਣੀ ਅਦਾਕਾਰੀ ਅਤੇ ਕਮੇਡੀ ਨਾਲ ਲੋਕਾਂ ਦਾ ਦਿਲ ਪਰਚਾਇਆ ਸੀ ।

You may also like