ਸ਼ੈਰੀ ਮਾਨ ਸਾਂਝੀ ਕੀਤੀ ਆਪਣੀ ਬੇਗਮ ਦੀ ਪਿਆਰੀ ਜਿਹੀ ਤਸਵੀਰ, ਪਰੀਜ਼ਾਦ ਮਾਨ ਦੀ ਸਾਦਗੀ ਜਿੱਤ ਰਹੀ ਹੈ ਸਭ ਦਾ ਦਿਲ

Written by  Lajwinder kaur   |  November 30th 2021 12:26 PM  |  Updated: November 30th 2021 12:32 PM

ਸ਼ੈਰੀ ਮਾਨ ਸਾਂਝੀ ਕੀਤੀ ਆਪਣੀ ਬੇਗਮ ਦੀ ਪਿਆਰੀ ਜਿਹੀ ਤਸਵੀਰ, ਪਰੀਜ਼ਾਦ ਮਾਨ ਦੀ ਸਾਦਗੀ ਜਿੱਤ ਰਹੀ ਹੈ ਸਭ ਦਾ ਦਿਲ

ਪੰਜਾਬੀ ਗਾਇਕ ਸ਼ੈਰੀ ਮਾਨ Sharry Mann ਜਿਨ੍ਹਾਂ ਨੂੰ ਵਧੀਆ ਗਾਇਕ ਲਈ ਤਾਂ ਜਾਣਿਆ ਜਾਂਦਾ ਹੈ, ਪਰ ਆਪਣੇ ਮਸਤ ਤੇ ਬੇਬਾਕ ਬੋਲ ਵਾਲੇ ਅੰਦਾਜ਼ ਲਈ ਵੀ ਜਾਣੇ ਜਾਂਦੇ ਨੇ। ਜੀ ਹਾਂ ਕੁਝ ਦਿਨ ਪਹਿਲਾਂ ਹੀ ਉਨ੍ਹਾਂ ਨੇ ਆਪਣੀ ਲਵ ਲਾਈਫ ਦਾ ਖੁਲਾਸਾ ਕਰਦੇ ਹੋਏ ਆਪਣੀ ਲਵ ਲੇਡੀ ਪਰੀਜ਼ਾਦ (parizaad_maan)  ਦੇ ਨਾਲ ਰੁਬਰੂ ਕਰਵਾਇਆ ਸੀ।

ਹੋਰ ਪੜ੍ਹੋ : ਕੜਾਹ ਪ੍ਰਸ਼ਾਦ ਬਣਾਉਂਦੀ ਨਜ਼ਰ ਆ ਰਹੀ ਇਸ ਬਜ਼ੁਰਗ ਬੇਬੇ ਨੇ ਜਿੱਤਿਆ ਹਰ ਇੱਕ ਦਿਲ, ਦਿਲਜੀਤ ਦੋਸਾਂਝ ਨੇ ਵੀ ਵੀਡੀਓ ਸ਼ੇਅਰ ਕਰਕੇ ਦਿੱਤਾ ਸਤਿਕਾਰ

Sharry Maan

ਸ਼ੈਰੀ ਮਾਨ ਪਰੀਜ਼ਾਦ ਨੂੰ ਬੇਗਮ ਕਹਿ ਕੇ ਬੋਲਦੇ ਨੇ। ਉਨ੍ਹਾਂ ਨੇ ਪਰੀਜ਼ਾਦ ਦਾ ਇੱਕ ਪਿਆਰੀ ਜਿਹੀ ਤਸਵੀਰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕੀਤੀ ਹੈ। ਉਨ੍ਹਾਂ ਨੇ ਤਸਵੀਰ ਨੂੰ ਸ਼ੇਅਰ ਕਰਦੇ ਹੋਏ ਆਪਣੀ ਗਾਇਕੀ ਵਾਲੇ ਅੰਦਾਜ਼ ‘ਚ ਲਿਖਿਆ ਹੈ- ‘ਅੱਜ ਮਿਲੀ Toronto ਗਈ...ਜਿਹੜੀ ਮਿਲੀ ਪਹਿਲਾਂ fb ‘ਤੇ...@parizaad_maan ਤੁਹਾਡੀ ਭਾਬੀ ਕਹਿੰਦੀ ਅੱਜ ਮੇਰੀ ਕੱਲੀ ਦੀ ਫੋਟੋ ਪਾਓ...ਕਹਿੰਦੀ ਮੈਂ ਨਾਲ ਦੀਆਂ  ਮਚਾਉਣੀਆਂ ਨੇ...ਪਰ ਏਨਾਂ ਅੱਖਾਂ ਨੇ ਦਾਰੂ ਛੱਡਾ ਦੇਣੀ ਏ ਜੱਟੋ...ਹੁਣ ਕਿਰਪਾ ਕੋਈ ਪੀਣ ਨੂੰ ਨਾ ਕਹੋ ਮੈਨੂੰ’ । ਇਸ ਤਸਵੀਰ 'ਚ ਪਰੀਜ਼ਾਦ ਦੀ ਸਾਦਗੀ ਵਾਲੀ ਲੁੱਕ ਹਰ ਇੱਕ ਦਾ ਦਿਲ ਜਿੱਤ ਰਹੀ ਹੈ । ਹੋਰ ਕਈ ਪਰੀਜ਼ਾਦ ਦੀਆਂ ਹਰੇ ਰੰਗ ਵਾਲੀਆਂ ਦਿਲਕਸ਼ ਅੱਖਾਂ ਦੀ ਤਾਰੀਫ ਕਰ ਰਿਹਾ ਹੈ। ਗਾਇਕ ਕਮਲ ਖਹਿਰਾ ਨੇ ਵੀ ਕਮੈਂਟ ਕਰਕੇ ਕਿਹਾ ਹੈ ਕਿ ‘ਹੁਣ ਬਾਈ ਜੰਝ ਲਾਹੌਰ ਨੂੰ ਜਾਵੇਗੀ’। ਸ਼ੈਰੀ ਮਾਨ ਨੇ ਪਾਕਿਸਤਾਨੀ ਮੁਟਿਆਰ ਪਰੀਜ਼ਾਦ ਨੂੰ ਆਪਣਾ ਦਿਲ ਦੇ ਦਿੱਤਾ ਹੈ ਜਿਸ ਲਈ ਸ਼ੈਰੀ ਮਾਨ ਨੇ ਕਈ ਆਦਤਾਂ ਨੂੰ ਵੀ ਛੱਡ ਦਿੱਤਾ ਹੈ।

ਹੋਰ ਪੜ੍ਹੋ : ਵਿਰਾਟ ਕੋਹਲੀ ਨੇ ਅਨੁਸ਼ਕਾ ਸ਼ਰਮਾ ਨਾਲ ਸਾਂਝੀ ਕੀਤੀ ਇੱਕ ਰੋਮਾਂਟਿਕ ਤਸਵੀਰ, ਪਤਨੀ ਅਨੁਸ਼ਕਾ ਨੇ ਕੁਝ ਇਸ ਤਰ੍ਹਾਂ ਉਡਾਇਆ ਉਨ੍ਹਾਂ ਦਾ ਮਜ਼ਾਕ

Sharry Maan Shared his girlfried prizad maan

ਪਰ ਹਰ ਕੋਈ ਇਹੀ ਸੋਚ ਰਿਹਾ ਹੈ ਕੇ ਕੀ ਸ਼ੈਰੀ ਮਾਨ ਨੇ ਪਰੀਜ਼ਾਦ ਨਾਲ ਵਿਆਹ ਕਰਵਾ ਲਿਆ ਹੈ ਜਾਂ ਅਜੇ ਇਸ਼ਕ ਦੀ ਸਿਰਫ ਸ਼ੁਰੂਆਤ ਹੀ ਹੈ। ਇਸ ਗੱਲ ਨੇ ਸ਼ੈਰੀ ਮਾਨ ਨੂੰ ਭੰਬਲਭੂਸੇ ਚ ਹੀ ਪਾਇਆ ਹੋਇਆ ਹੈ। ਪਰ ਜੇ ਪਰੀਜ਼ਾਦ ਦੀ ਇੰਸਟਾਗ੍ਰਾਮ ID ਦੇ ਨਾਂ ਨਾਲ ਮਾਨ ਲਿਖਿਆ ਹੈ, ਜੋ ਸ਼ੈਰੀ ਮਾਨ ਦੀ ਕਾਸਟ ਹੈ। ਇਸ ਤੋਂ ਇਲਾਵਾ ਉਹ ਆਪਣੀ ਇੰਸਟਾਗ੍ਰਾਮ ਦੀਆਂ ਸਟੋਰੀਆਂ ‘ਚ ਵੀ ਪਰੀਜ਼ਾਦ ਨੂੰ ਬੇਗਮ ਕਹਿੰਦੇ ਹੋਏ ਨਜ਼ਰ ਆਏ ਆਉਂਦੇ ਰਹਿੰਦੇ ਨੇ। ਇਸ ਤੋਂ ਇਹ ਅੰਦਾਜ਼ਾ ਲਗਾਇਆ ਜਾ ਸਕਦਾ ਹੈ ਕਿ ਸ਼ਾਇਦ ਦੋਵਾਂ ਨੇ ਵਿਆਹ ਕਰਵਾ ਲਿਆ ਹੈ। ਪਰ ਸ਼ੈਰੀ ਮਾਨ ਨੇ ਇਸ ਬਾਰੇ ਕੋਈ ਖੁੱਲ੍ਹ ਕੇ ਗੱਲ ਨਹੀਂ ਕੀਤੀ ਹੈ ਕਿ ਉਹ ਵਿਆਹੇ ਗਏ ਨੇ ਕੇ ਨਹੀਂ! ਇਹ ਤਾਂ ਹੁਣ ਆਉਣ ਵਾਲਾ ਸਮਾਂ ਹੀ ਦੱਸੇਗਾ। ਜੇ ਗੱਲ ਕਰੀਏ ਸ਼ੈਰੀ ਮਾਨ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਦੇ ਨਾਮੀ ਗਾਇਕ ਨੇ। ਗਾਇਕੀ ਦੇ ਨਾਲ ਉਹ ਅਦਾਕਾਰੀ ਦੇ ਖੇਤਰ ‘ਚ ਵੀ ਕਾਫੀ ਸਰਗਰਮ ਨੇ।

 

View this post on Instagram

 

A post shared by Sharry Mann (@sharrymaan)


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network