ਇਸ ਵਾਰ ਸ਼ੈਰੀ ਮਾਨ ਨਹੀਂ ਮਨਾਉਣਗੇ ਜਨਮ ਦਿਨ,ਮਾਂ ਦੇ ਦਿਹਾਂਤ ਦੇ ਦੁੱਖ ਕਾਰਨ ਲੱਗਾ ਸਦਮਾ, ਪ੍ਰਸ਼ੰਸਕਾਂ ਨੂੰ ਵੀ ਕੀਤੀ ਖ਼ਾਸ ਅਪੀਲ

Written by  Shaminder   |  September 12th 2019 10:28 AM  |  Updated: September 12th 2019 10:28 AM

ਇਸ ਵਾਰ ਸ਼ੈਰੀ ਮਾਨ ਨਹੀਂ ਮਨਾਉਣਗੇ ਜਨਮ ਦਿਨ,ਮਾਂ ਦੇ ਦਿਹਾਂਤ ਦੇ ਦੁੱਖ ਕਾਰਨ ਲੱਗਾ ਸਦਮਾ, ਪ੍ਰਸ਼ੰਸਕਾਂ ਨੂੰ ਵੀ ਕੀਤੀ ਖ਼ਾਸ ਅਪੀਲ

ਗਾਇਕ ਅਤੇ ਅਦਾਕਾਰ ਸ਼ੈਰੀ ਮਾਨ ਦਾ ਅੱਜ ਜਨਮ ਦਿਨ ਹੈ । ਉਨ੍ਹਾਂ ਦੇ ਪ੍ਰਸ਼ੰਸਕਾਂ ਵੱਲੋਂ ਉਨ੍ਹਾਂ ਨੂੰ ਜਨਮ ਦਿਨ 'ਤੇ ਵਧਾਈ ਦਿੱਤੀ ਜਾ ਰਹੀ ਹੈ । ਸ਼ੈਰੀ ਮਾਨ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਤਸਵੀਰ ਸਾਂਝੀ ਕਰਦੇ ਹੋਏ ਇੱਕ ਪੋਸਟ ਪਾਈ ਹੈ । ਇਸ ਪੋਸਟ 'ਚ ਉਨ੍ਹਾਂ ਨੇ ਲਿਖਿਆ ਕਿ "ਮੇਰੇ ਮਿਊਜ਼ਿਕ ਨੂੰ ਪਿਆਰ ਕਰਨ ਲਈ ਧੰਨਵਾਦ ਦੋਸਤਾਂ ਯਾਰਾਂ ਨੂੰ ਬੇਨਤੀ ਹੈ ਕਿ ਇਸ ਵਾਰ ਜਨਮ ਦਿਨ 'ਤੇ ਕੋਈ ਵੀ ਕੇਕ ਨਾ ਲੈ ਕੇ ਆਇਓ।

ਹੋਰ ਵੇਖੋ  :ਦੇਖੋ ਵਾਇਰਲ ਵੀਡੀਓ ਆ ‘ਅੰਗਰੇਜ਼’ ਸ਼ੈਰੀ ਮਾਨ ਦੇ ਗੀਤ ‘ਮੁੰਡਾ ਭਾਲ ਦੀ’ ਗਾ ਕੇ ਕਰਵਾ ਰਿਹਾ ਹੈ ਅੱਤ

https://www.instagram.com/p/B2SsF3cnluH/

ਬਾਕੀ ਤੁਹਾਨੂੰ ਪਤਾ ਹੀ ਹੈ ਕਿ ਪਿਛਲੇ ਕਾਫੀ ਸਮੇਂ ਤੋਂ ਮੈਂ ਮਿਊਜ਼ਿਕ 'ਚ ਕੁਝ ਨਹੀਂ ਕੀਤਾ …ਨਾ ਸੋਸ਼ਲ ਮੀਡੀਆ ਤੇ ਹੀ ਐਕਟਿਵ ਰਿਹਾ,ਓਸ ਲਈ ਮੁਆਫ਼ੀ।ਪਰ ਜਲਦੀ ਗਾਉਣ 'ਤੇ ਲਿਖਣ ਲੱਗੁਗਾਂ ਤੇ ਨਵੇਂ-ਨਵੇਂ ਗੀਤ ਤੁਹਾਡੇ ਸਾਰਿਆਂ ਲਈ ਲੈ ਕੇ ਆਉਂਗਾ । ਕਿਉਂਕਿ ਮਾਂ ਹਮੇਸ਼ਾ ਚਾਹੁੰਦੀ ਸੀ ਕਿ ਮੈਂ ਹਮੇਸ਼ਾ ਹੱਸਦਾ ਗਾਉਂਦਾ ਰਵਾਂ।

https://www.instagram.com/p/B2QQFYIHOb-/

 

ਸੋ ਸਟੇ ਟਿਊਨਡ ਦੋਸਤੋ ਮਿੱਤਰੋ ਚਾਹੁਣ ਵਾਲਿਓ ਥੋਡਾ ਸਾਡੇ ਆਲਾ ਸ਼ੈਰੀ ਮਾਨ। ਤੁਹਾਨੂੰ ਦੱਸ ਦਈਏ ਕਿ ਸ਼ੈਰੀ ਮਾਨ ਦੀ ਮਾਂ ਦਾ ਦਿਹਾਂਤ ਕੁਝ ਦਿਨ ਪਹਿਲਾਂ ਹੋ ਗਿਆ ਸੀ ਜਿਸ ਦੇ ਦੁੱਖ ਤੋਂ ਉਹ ਅਜੇ ਤੱਕ ਉਭੱਰ ਨਹੀਂ ਸਕੇ ਹਨ ।

https://www.instagram.com/p/B0EN72NHaAa/

ਸ਼ੈਰੀ ਮਾਨ ਦੇ ਗੀਤਾਂ ਦੀ ਗੱਲ ਕਰੀਏ ਤਾਂ ਯਾਰ ਅਣਮੁਲੇ,ਹੋਸਟਲ,ਤਿੰਨ ਪੈੱਗ ਸਣੇ ਕਈ ਹਿੱਟ ਗੀਤ ਉਨ੍ਹਾਂ ਨੇ ਮਿਊਜ਼ਿਕ ਇੰਡਸਟਰੀ ਨੂੰ ਦਿੱਤੇ ਹਨ । ਗਾਇਕੀ ਦੇ ਨਾਲ-ਨਾਲ ਅਦਾਕਾਰੀ ਦੇ ਖੇਤਰ 'ਚ ਉਨ੍ਹਾਂ ਨੇ ਚੰਗਾ ਨਾਂਅ ਕਮਾਇਆ ਹੈ ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network