ਸ਼ੈਰੀ ਮਾਨ ਦਾ ਨਵਾਂ ਗੀਤ ‘ਦਿਲਵਾਲੇ’ ਹੋਇਆ ਰਿਲੀਜ਼

written by Shaminder | June 05, 2021

ਸ਼ੈਰੀ ਮਾਨ ਦਾ ਨਵਾਂ ਗੀਤ ‘ਦਿਲਵਾਲੇ’ ਰਿਲੀਜ਼ ਹੋ ਚੁੱਕਿਆ ਹੈ । ਇਸ ਗੀਤ ਦੇ ਬੋਲ ਦਿਲਵਾਲਾ ਨੇ ਲਿਖੇ ਹਨ ਅਤੇ ਮਿਊਜ਼ਿਕ ਦਿੱਤਾ ਹੈ ਸੰਨੀ ਵਿਕ ਨੇ । ਫੀਚਰਿੰਗ ‘ਚ ਸ਼ੈਰੀ ਮਾਨ ਦੇ ਨਾਲ ਸਨਾ ਸੁਲਤਾਨ ਖ਼ਾਨ ਨਜ਼ਰ ਆ ਰਹੇ ਹਨ ।ਇਸ ਗੀਤ ਨੂੰ ਮੈਪਲ ਮਿਊਜ਼ਿਕ ਦੇ ਲੇਬਲ ਹੇਠ ਰਿਲੀਜ਼ ਕੀਤਾ ਗਿਆ ਹੈ ।

sharry Maan song Image From Sharry Maan Song
ਹੋਰ ਪੜ੍ਹੋ : 5ਜੀ ਨੈੱਟਵਰਕ ਖਿਲਾਫ ਜੂਹੀ ਚਾਵਲਾ ਦੀ ਪਟੀਸ਼ਨ ਅਦਾਲਤ ਨੇ ਕੀਤੀ ਖਾਰਿਜ਼, 20 ਲੱਖ ਦਾ ਕੀਤਾ ਜ਼ੁਰਮਾਨਾ 
Sharry Maan Image From Sharry Maan Song
ਇਸ ਗੀਤ ‘ਚ ਇੱਕ ਗੱਭਰੂ ਅਤੇ ਮੁਟਿਆਰ ਦੀ ਗੱਲ ਕੀਤੀ ਗਈ ਹੈ । ਜੋ ਇੱਕ ਦੂਜੇ ਨੂੰ ਬਹੁਤ ਹੀ ਪਿਆਰ ਕਰਦੇ ਹਨ । ਪਰ ਇਸੇ ਦੌਰਾਨ ਕੁੜੀ ਕਿਸੇ ਹੋਰ ਗੱਭਰੂ ਦੇ ਚੱਕਰ ‘ਚ ਪੈ ਜਾਂਦੀ ਹੈ । ਉਹ ਆਪਣੇ ਦੋਸਤ ਨੂੰ ਦੂਜੇ ਨਾਲ ਜਾਣ ਲਈ ਰਾਜ਼ੀ ਕਰ ਲੈਂਦੀ ਹੈ ।
Sharry Maan Song Dilwale out now Image From Sharry Maan Song
ਜਿਸ ‘ਤੇ ਗੱਭਰੂ ਉਸ ਦੇ ਪਿਆਰ ‘ਚ ਦੀਵਾਨਾ ਹੋਇਆ ਉਸ ਦੀ ਖੁਸ਼ੀ ਦੇ ਲਈ ਆਪਣੇ ਪਿਆਰ ਦੀ ਕੁਰਬਾਨੀ ਦੇਣ ਲਈ ਤਿਆਰ ਹੋ ਜਾਂਦਾ ਹੈ । ਉਹ ਉਸ ਦੀ ਖੁਸ਼ੀ ਲਈ ਖੁਦ ਉਸ ਮੁਟਿਆਰ ਨੂੰ ਉਸ ਦੇ ਆਸ਼ਿਕ ਕੋਲ ਛੱਡ ਕੇ ਆਉਂਦਾ ਹੈ ਕਿਉਂਕਿ ਉਸ ਦਾ ਦਿਲ ਬਹੁਤ ਵੱਡਾ ਹੈ ।ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸ਼ੈਰੀ ਮਾਨ ਕਈ ਹਿੱਟ ਗੀਤ ਇੰਡਸਟਰੀ ਨੂੰ ਦੇ ਚੁੱਕੇ ਹਨ ।  

0 Comments
0

You may also like