5ਜੀ ਨੈੱਟਵਰਕ ਖਿਲਾਫ ਜੂਹੀ ਚਾਵਲਾ ਦੀ ਪਟੀਸ਼ਨ ਅਦਾਲਤ ਨੇ ਕੀਤੀ ਖਾਰਿਜ਼, 20 ਲੱਖ ਦਾ ਕੀਤਾ ਜ਼ੁਰਮਾਨਾ

written by Rupinder Kaler | June 05, 2021

5 ਜੀ ਨੈੱਟਵਰਕ ਖਿਲਾਫ ਜਿਹੜੀ ਪਟੀਸ਼ਨ ਜੂਹੀ ਚਾਵਲਾ ਨੇ ਪਾਈ ਸੀ ਉਹ ਦਿੱਲੀ ਹਾਈ ਕੋਰਟ ਨੇ ਖਾਰਜ਼ ਕਰ ਦਿੱਤੀ ਹੈ, ਇਸ ਦੇ ਨਾਲ ਹੀ ਮਾਣਯੋਗ ਅਦਾਲਤ ਨੇ ਜੂਹੀ ਨੂੰ 20 ਲੱਖ ਰੁਪਏ ਦਾ ਭਾਰੀ ਜੁਰਮਾਨਾ ਵੀ ਲਗਾਇਆ ਹੈ । ਜਸਟਿਸ ਜੇਆਰ ਮਿਧਾ ਦੇ ਬੈਂਚ ਨੇ ਸੁਣਵਾਈ ਕਰਦੇ ਹੋਏ ਕਿਹਾ ਕਿ ਜੂਹੀ ਨੇ ਕਾਨੂੰਨ ਦੀ ਪ੍ਰਕਿਰਿਆ ਦੀ ਦੁਰਵਰਤੋਂ ਕਰਨ ਦੇ ਨਾਲ ਹੀ ਅਦਾਲਤ ਦਾ ਸਮਾਂ ਵੀ ਬਰਬਾਦ ਕੀਤਾ ਹੈ।

Pic Courtesy: Instagram
ਹੋਰ ਪੜ੍ਹੋ : ਗਾਇਕ ਜੱਸੀ ਗਿੱਲ ਬਣੇ ਚੰਡੀਗੜ੍ਹ ਦੇ ਮੋਸਟ ਡਿਜ਼ਾਇਰਬਲ ਮੈਨ
Pic Courtesy: Instagram
ਪਟੀਸ਼ਨ ਦੋਸ਼ਪੂਰਨ ਹੈ ਤੇ ਪਬਲੀਸਿਟੀ ਹਾਸਲ ਕਰਨ ਲਈ ਦਾਇਰ ਕੀਤੀ ਗਈ ਹੈ। ਇਸਦਾ ਪਤਾ ਇਸੇ ਤੋਂ ਲੱਗਦਾ ਹੈ ਕਿ ਚਾਵਲਾ ਨੇ ਅਦਾਲਤ ਦੀ ਵੀਡੀਓ ਕਾਨਫਰੰਸਿੰਗ ਦਾ ਲਿੰਕ ਆਪਣੇ ਇੰਟਰਨੈੱਟ ਮੀਡੀਆ ਅਕਾਊਂਟ ਨਾਲ ਸਾਂਝਾ ਕੀਤਾ, ਜਿਸ ਕਾਰਨ ਕਿਸੇ ਅਣਪਛਾਤੇ ਵਿਅਕਤੀ ਨੇ ਸੁਣਵਾਈ ’ਚ ਰੁਕਾਵਟ ਪਾਈ।
Pic Courtesy: Instagram
ਸਾਰੀਆਂ ਧਿਰਾਂ ਨੂੰ ਸੁਣਨ ਮਗਰੋਂ ਬੈਂਚ ਨੇ ਦੋ ਜੂਨ ਨੂੰ ਫ਼ੈਸਲਾ ਸੁਰੱਖਿਅਤ ਰੱਖ ਲਿਆ ਸੀ। ਸ਼ੁੱਕਰਵਾਰ ਨੂੰ ਫ਼ੈਸਲੇ ’ਚ ਕਿਹਾ ਕਿ ਪਟੀਸ਼ਨ ਦਾ ਕੋਈ ਆਧਾਰ ਨਹੀਂ ਹੈ। ਬੈਂਚ ਨੇ ਜੂਹੀ ਚਾਵਲਾ ਨੂੰ ਬਕਾਇਆ ਕੋਰਟ ਫੀਸ ਵੀ ਜਮ੍ਹਾ ਕਰਨ ਦਾ ਨਿਰਦੇਸ਼ ਦਿੱਤਾ।

0 Comments
0

You may also like