
ਸ਼ੁੱਭਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇਵਾਲਾ ਜਿਸ ਨੇ ਆਪਣੇ ਗੀਤਾਂ ਤੇ ਆਪਣੇ ਸ਼ੁਭਾਅ ਦੇ ਨਾਲ ਹਰ ਇੱਕ ਦੇ ਦਿਲ ‘ਚ ਖਾਸ ਜਗ੍ਹਾ ਬਣਾਈ ਸੀ। ਜਿਸ ਨੇ ਵੀ ਸਿੱਧੂ ਦੇ ਨਾਲ ਕੰਮ ਕੀਤਾ, ਉਹ ਉਸ ਤੋਂ ਕਾਫੀ ਪ੍ਰਭਾਵਿਤ ਹੋਇਆ। ਆਪਣੇ ਹੁਨਰ ਦੇ ਨਾਲ ਸਿੱਧੂ ਮੂਸੇਵਾਲਾ ਪੰਜਾਬੀ ਮਿਊਜ਼ਿਕ ਇੰਡਸਟਰੀ ਨੂੰ ਵੱਖਰੇ ਹੀ ਮੁਕਾਮ ਉੱਤੇ ਪਹੁੰਚਾ ਗਿਆ।
ਰਹਿੰਦੀ ਦੁਨੀਆ ਤੱਕ ਸਿੱਧੂ ਮੂਸੇਵਾਲਾ ਆਪਣੇ ਗੀਤਾਂ ਦੇ ਨਾਲ ਅਮਰ ਰਹੇਗਾ। ਪੰਜਾਬੀ ਮਿਊਜ਼ਿਕ ਅਤੇ ਫ਼ਿਲਮੀ ਜਗਤ ਦੇ ਕਾਲਾਕਾਰ ਆਪਣੇ ਅੰਦਾਜ਼ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇ ਰਹੇ ਹਨ। ਸੋਸ਼ਲ ਮੀਡੀਆ ਉੱਤੇ ਮੈਂਡੀ ਤੱਖਰ ਦਾ ਇੱਕ ਨਿੱਕਾ ਜਿਹਾ ਵੀਡੀਓ ਕਲਿੱਪ ਖੂਬ ਵਾਇਰਲ ਹੋ ਰਿਹਾ ਹੈ।
ਹੋਰ ਪੜ੍ਹੋ : ਤਨਜ਼ਾਨੀਆ ਸਟਾਰ Kili Paul ਨੇ ਆਪਣੀ ਭੈਣ ਨਾਲ ਮਿਲਕੇ ‘The Last Ride’ ਗੀਤ ਦੇ ਨਾਲ ਸਿੱਧੂ ਮੂਸੇਵਾਲਾ ਨੂੰ ਦਿੱਤੀ ਸ਼ਰਧਾਂਜਲੀ
ਇਸ ਵੀਡੀਓ ‘ਚ ਮੈਂਡੀ ਤੱਖਰ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ‘ਉਹ ਪੂਰੀ ਕੋਸ਼ਿਸ਼ ਕਰੇਗੀ ਜਦ ਤੱਕ ਮੈਂ (ਮੈਂਡੀ ਤੱਖਰ) ਜਿੰਦਾ ਹਾਂ...ਸਿੱਧੂ ਮੂਸੇਵਾਲੇ ਦੇ ਮਾਪਿਆਂ ਨੂੰ ਇਹ ਮਹਿਸੂਸ ਨਹੀਂ ਹੋਣ ਦੇਵੇਗੀ ਕਿ ਉਨ੍ਹਾਂ ਦਾ ਇੱਕਲੋਤਾ ਪੁੱਤਰ ਇਸ ਦੁਨੀਆ ‘ਤੇ ਤੁਰ ਗਿਆ ...ਕੋਸ਼ਿਸ ਕਰਾਂਗੀ ਕਿ ਮੈਂ ਉਨ੍ਹਾਂ ਦੀ ਧੀ ਬਣ ਕੇ ਰਹਾਂ..’। ਹਾਲ ‘ਚ ਇੱਕ ਇੰਟਰਵਿਊ ਦੌਰਾਨ ਮੈਂਡੀ ਤੱਖਰ ਨੇ ਸਿੱਧੂ ਮੂਸੇਵਾਲਾ ਨਾਲ ਜੁੜੀਆਂ ਯਾਦਾਂ ਨੂੰ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ।
ਦੱਸ ਦਈਏ ਮੈਂਡੀ ਤੱਖਰ ਸਿੱਧੂ ਮੂਸੇਵਾਲਾ ਦੇ ਭੋਗ ਅਤੇ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਲਈ ਮਾਨਸਾ ਪਹੁੰਚੀ ਸੀ। ਜਿੱਥੇ ਉਹ ਸਿੱਧੂ ਮੂਸੇਵਾਲਾ ਦੀ ਮਾਂ ਨੂੰ ਮਿਲਕੇ ਭੂਬਾਂ ਮਾਰ ਕੇ ਰੋ ਪਈ ਸੀ। ਸੋਸ਼ਲ ਮੀਡੀਆ ਉੱਤੇ ਮੈਂਡੀ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਸੀ, ਜਿਸ ‘ਚ ਉਹ ਆਪਣੇ ਅੱਥਰੂ ਕੈਮਰੇ ਤੋਂ ਛੁਪਾਉਂਦੀ ਹੋਈ ਨਜ਼ਰ ਆਈ ਸੀ।
ਦੱਸ ਦਈਏ ਸਿੱਧੂ ਮੂਸੇਵਾਲਾ ਦੀ ਅਖੀਰਲੀ ਰਿਲੀਜ਼ ਹੋਈ ਫ਼ਿਲਮ ‘Yes I Am Student’ ਹੀ ਸੀ, ਜਿਸ ‘ਚ ਉਹ ਮੈਂਡੀ ਤੱਖਰ ਨਾਲ ਸਿਲਵਰ ਸਕੀਨ ਸ਼ੇਅਰ ਕਰਦੇ ਹੋਏ ਨਜ਼ਰ ਆਏ ਸਨ। ਸਿੱਧੂ ਨੇ ਆਪਣੇ ਇੱਕ ਇੰਟਰਵਿਊਜ਼ ‘ਚ ਦੱਸਿਆ ਸੀ ਕਿ ਮੈਂਡੀ ਤੱਖਰ ਉਨ੍ਹਾਂ ਦੀ ਪਸੰਦੀਦਾ ਅਦਾਕਾਰਾ ਹੈ।
View this post on Instagram