ਸ਼ੀਰਾ ਜਸਵੀਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਪੁੱਤਰ ਨੂੰ ਦਿੱਤੀ ਜਨਮਦਿਨ ਦੀ ਵਧਾਈ, ਪ੍ਰਸ਼ੰਸਕਾਂ ਤੋਂ ਮੰਗੀਆਂ ਅਸੀਸਾਂ

written by Lajwinder kaur | October 11, 2022 02:25pm

Sheera Jasvir shares His son image: ਪੰਜਾਬੀ ਮਿਊਜ਼ਿਕ ਇੰਡਸਟਰੀ ਦੇ ਦਿੱਗਜ ਗਾਇਕ ਸ਼ੀਰਾ ਜਸਵੀਰ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਨੇ। ਉਹ ਅਕਸਰ ਹੀ ਆਪਣੇ ਪ੍ਰਸ਼ੰਸਕਾਂ ਦੇ ਨਾਲ ਆਪਣੇ ਗੀਤਾਂ ਤੋਂ ਇਲਾਵਾ ਆਪਣੀ ਪਰਿਵਾਰਕ ਤਸਵੀਰਾਂ ਸ਼ੇਅਰ ਕਰਦੇ ਰਹਿੰਦੇ ਹਨ। ਅੱਜ ਉਨ੍ਹਾਂ ਦੇ ਪੁੱਤਰ ਕਰਮਨ ਸਿੰਘ ਹੇਰ ਦਾ ਬਰਥਡੇਅ ਹੈ। ਗਾਇਕ ਨੇ ਪਿਆਰੀ ਜਿਹੀ ਪੋਸਟ ਪਾ ਕੇ ਪੁੱਤਰ ਨੂੰ ਜਨਮਦਿਨ ਦੀਆਂ ਵਧਾਈਆਂ ਦਿੱਤੀਆਂ ਹਨ।

ਹੋਰ ਪੜ੍ਹੋ : ਆਮਿਰ ਤੇ ਕਿਆਰਾ ਦੇ ਇਸ ਇਸ਼ਤਿਹਾਰ 'ਤੇ ਭੜਕੇ ਵਿਵੇਕ ਅਗਨੀਹੋਤਰੀ, ਕਿਹਾ- ‘ਬਕਵਾਸ ਕਰਨ ਤੋਂ ਬਾਅਦ ਕਹਿੰਦੇ ਨੇ...’

inside image of sheer jasvir image source instagram

ਗਾਇਕ ਨੇ ਆਪਣੇ ਇੰਸਾਟਗ੍ਰਾਮ ਅਕਾਊਂਟ ਉੱਤੇ ਆਪਣੇ ਪੁੱਤਰ ਦੀ ਇੱਕ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ-‘ਅੱਜ ਮੇਰੇ ਪੁੱਤ ਕਰਮਨ ਸਿੰਘ ਹੇਰ ਦਾ ਜਨਮ ਦਿਨ ਹੈ ਰੱਬ ਸਦਾ ਚੜਦੀ ਕਲਾ ‘ਚ ਰੱਖੇ...ਆਪਣੀਆਂ ਦੁਆਵਾਂ ਤੇ ਅਸ਼ੀਰਵਾਦ ਦੇਣਾ’। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਕਰਮਨ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।

sheera jasvir son karman singh birthday image source instagram

ਪੰਜਾਬੀ ਗਾਇਕ ਸ਼ੀਰਾ ਜਸਵੀਰ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਸੁਪਰ ਹਿੱਟ ਸੱਭਿਆਚਾਰਕ ਗੀਤ ਦੇ ਚੁੱਕੇ ਹਨ। ਉਨ੍ਹਾਂ ਦੇ ਗਾਏ ਗੀਤਾਂ ਨੂੰ ਹਮੇਸ਼ਾ ਹੀ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ।

ਸੋਸ਼ਲ ਮੀਡੀਆ ਉੱਤੇ ਸਾਫ ਸੁਥਰੀ ਗਾਇਕੀ ਵਾਲੇ ਸ਼ੀਰਾ ਦੀ ਚੰਗੀ ਫੈਨ ਫਾਲਵਿੰਗ ਹੈ। ਉਹ ਅਕਸਰ ਹੀ ਵਿਦੇਸ਼ਾਂ 'ਚ ਆਪਣੇ ਸ਼ੋਅਜ਼ ਦੇ ਨਾਲ ਦਰਸ਼ਕਾਂ ਦੇ ਰੂਬਰੂ ਹੁੰਦੇ ਰਹਿੰਦੇ ਹਨ। ਏਨੀਂ ਦਿਨੀਂ ਉਹ ਕੈਨੇਡਾ ‘ਚ ਹਨ, ਜਿੱਥੇ ਉਹ ਆਪਣੇ ਮਿਊਜ਼ਿਕ ਸ਼ੋਅਜ਼ ਦੇ ਨਾਲ ਦਰਸ਼ਕਾਂ ਦਾ ਮਨੋਰੰਜਨ ਕਰ ਰਹੇ ਹਨ।

sheera jasvir instgarma post image source instagram

ਹੋਰ ਪੜ੍ਹੋ : ਰਾਣਾ ਰਣਬੀਰ ਨੇ ਪਿਆਰੀ ਜਿਹੀ ਪੋਸਟ ਪਾ ਕੇ ਪਤਨੀ ਨੂੰ ਵਿਆਹ ਦੀ 25ਵੀਂ ਵਰ੍ਹੇਗੰਢ ਦੀ ਦਿੱਤੀ ਵਧਾਈ

 

 

View this post on Instagram

 

A post shared by sheera jasvir (@sheera_jasvir)

You may also like