ਸ਼ਹਿਨਾਜ਼ ਗਿੱਲ ਨੇ ਬ੍ਰਹਮਾਕੁਮਾਰੀ ਭੈਣ ਦਾ ਨਾਲ ਸਾਂਝਾ ਕੀਤਾ ਖ਼ਾਸ ਵੀਡੀਓ, ਪ੍ਰਸ਼ੰਸਕਾਂ ਨੂੰ ਯਾਦ ਆਇਆ ਸਿਧਾਰਥ ਸ਼ੁਕਲਾ

written by Lajwinder kaur | August 16, 2022

Shehnaaz Gill Shares Video With Brahma Kumaris Sister: ਪੰਜਾਬ ਦੀ ਕੈਟਰੀਨਾ ਕੈਫ ਯਾਨੀਕਿ ਸ਼ਹਿਨਾਜ਼ ਗਿੱਲ ਜੋ ਕਿ ਆਪਣੀ ਵੀਡੀਓਜ਼ ਕਰਕੇ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ। ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਬ੍ਰਹਮਾਕੁਮਾਰੀ ਭੈਣ ਦੇ ਨਾਲ ਇੱਕ ਖ਼ਾਸ ਵੀਡੀਓ ਸ਼ੇਅਰ ਕੀਤਾ ਹੈ। ਜਿਸ ਤੋਂ ਬਾਅਦ ਪ੍ਰਸ਼ੰਸ਼ਕਾਂ ਨੂੰ ਸਿਧਾਰਥ ਸ਼ੁਕਲਾ ਯਾਦ ਆ ਗਿਆ।

ਹੋਰ ਪੜ੍ਹੋ : ਦੇਬੀਨਾ ਬੈਨਰਜੀ ਤੇ ਗੁਰਮੀਤ ਚੌਧਰੀ ਦੂਜੀ ਵਾਰ ਬਣਨ ਜਾ ਰਹੇ ਨੇ ਮਾਪੇ, ਅਪ੍ਰੈਲ 'ਚ ਹੀ ਅਦਾਕਾਰਾ ਨੇ ਦਿੱਤਾ ਸੀ ਬੇਟੀ ਨੂੰ ਜਨਮ

shehnaaz Gill video image source Instagram

ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ‘ਚ ਉਹ ਬ੍ਰਹਮਾਕੁਮਾਰੀ ਭੈਣ ਤੋਂ ਰੱਖੜੀ ਬੰਨਵਾਉਂਦੀ ਹੋਈ ਨਜ਼ਰ ਆ ਰਹੀ ਹੈ। ਜਿਸ 'ਚ ਬ੍ਰਹਮਾਕੁਮਾਰੀ ਸੰਸਥਾ ਦੀ ਭੈਣ ਸ਼ਹਿਨਾਜ਼ ਗਿੱਲ ਨੂੰ ਰੱਖੜੀ ਦੀ ਵਧਾਈ ਦੇ ਨਾਲ ਬਹੁਤ ਸਾਰੀਆਂ ਅਸੀਸਾਂ ਦਿੰਦੇ ਹੋਏ ਨਜ਼ਰ ਆ ਰਹੇ ਹਨ।

inside imge of sidharth shukla image source Instagram

ਇਸ ਵੀਡੀਓ ਨੂੰ ਇੰਸਟਾਗ੍ਰਾਮ ਅਕਾਉਂਟ ਉੱਤੇ ਅਦਾਕਾਰਾ ਨੇ ਲਿਖਿਆ ਹੈ- ‘ਥੋੜ੍ਹੀ ਦੇਰ ਹੋ ਗਈ... ਪਰ ਬਹੁਤ ਹੀ ਖ਼ੂਬਸੂਰਤ ਰੱਖੜੀ ਸੈਲੀਬ੍ਰੇਸ਼ਨ at #Bramhakumari’s...Thank you for everything you do.!’। ਸ਼ਹਿਨਾਜ਼ ਦਾ ਇਹ ਅੰਦਾਜ਼ ਦੇਖ ਕੇ ਦਰਸ਼ਕਾਂ ਨੂੰ ਸਿਧਾਰਥ ਸ਼ੁਕਲਾ ਯਾਦ ਆ ਗਿਆ। ਪ੍ਰਸ਼ੰਸਕ ਅਦਾਕਾਰਾ ਦੇ ਇਸ ਅੰਦਾਜ਼ ਦੀ ਤਾਰੀਫ ਵੀ ਕਰ ਰਹੇ ਹਨ।

shehnaaz gill image image source Instagram

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਜੋ ਕਿ ਏਨੀਂ ਦਿਨੀਂ ਆਪਣੀ ਆਉਣ ਵਾਲੀ ਬਾਲੀਵੁੱਡ ਫ਼ਿਲਮ ਕਭੀ ਈਦ ਕਭੀ ਦਿਵਾਲੀ ਨੂੰ ਲੈ ਕੇ ਚਰਚਾ ਚ ਬਣੀ ਹੋਈ ਹੈ। ਉਹ ਸਲਮਾਨ ਖ਼ਾਨ ਦੀ ਫ਼ਿਲਮ ਦੇ ਨਾਲ ਹਿੰਦੀ ਫ਼ਿਲਮੀ ਜਗਤ 'ਚ ਡੈਬਿਊ ਕਰਨ ਜਾ ਰਹੀ ਹੈ। ਸ਼ਹਿਨਾਜ਼ ਕਈ ਪੰਜਾਬੀ ਫ਼ਿਲਮਾਂ 'ਚ ਵੀ ਅਦਾਕਾਰੀ ਕਰ ਚੁੱਕੀ ਹੈ। ਅਖੀਰਲੀ ਵਾਰ ਦਿਲਜੀਤ ਦੋਸਾਂਝ ਦੇ ਨਾਲ ਹੌਸਲਾ ਰੱਖ ‘ਚ ਨਜ਼ਰ ਆਈ ਸੀ।

 

 

View this post on Instagram

 

A post shared by Shehnaaz Gill (@shehnaazgill)

You may also like