
Shehnaaz Gill viral video: ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਜੋ ਕਿ ਆਪਣੇ ਪ੍ਰਸ਼ੰਸਕਾਂ ਨੂੰ ਪ੍ਰਭਾਵਿਤ ਕਰਨ ਦਾ ਕੋਈ ਮੌਕਾ ਨਹੀਂ ਛੱਡਦੀ। ਜਿਸ ਕਰਕੇ ਅਦਾਕਾਰਾ ਦੇ ਪੁਰਾਣੇ ਵੀਡੀਓਜ਼ ਤੋਂ ਲੈ ਕੇ ਨਵੇਂ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਛਾਏ ਰਹਿੰਦੇ ਹਨ। ਹੁਣ ਸ਼ਹਿਨਾਜ਼ ਗਿੱਲ ਦਾ ਅਜਿਹਾ ਵੀਡੀਓ ਸਾਹਮਣੇ ਆਇਆ ਹੈ, ਜਿਸ ਨੂੰ ਦੇਖ ਕੇ ਤੁਸੀਂ ਵੀ ਉਸ ਦੀ ਤਾਰੀਫ਼ ਕੀਤੇ ਬਿਨ੍ਹਾਂ ਨਹੀਂ ਰਹਿ ਪਾਓਗੇ।

ਹੋਰ ਪੜ੍ਹੋ : ਹਰਭਜਨ ਮਾਨ ਦੀ ਧੀ ਨੇ ਹਾਸਿਲ ਕੀਤੀ ਇਹ ਉਪਲਬਧੀ, ਮਾਂ ਹਰਮਨ ਮਾਨ ਨੇ ਬੇਟੀ ਨੂੰ ਦਿੱਤੀ ਵਧਾਈ

ਇਹ ਵਾਇਰਲ ਵੀਡੀਓ ਸ਼ਹਿਨਾਜ਼ ਗਿੱਲ ਦੇ ਫੈਨ ਪੇਜ ਵੱਲੋਂ ਸ਼ੇਅਰ ਕੀਤੀ ਗਈ ਹੈ, ਜਿਸ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਹਿਨਾਜ਼ ਬਲੈਕ ਲੈਦਰ ਦੀ ਜੈਕੇਟ ਪਾਈ ਨਜ਼ਰ ਆ ਰਹੀ ਹੈ। ਕਿਸੇ ਨਾਲ ਗੱਲ ਕਰਦਿਆਂ ਉਹ ਕਹਿੰਦੀ ਹੈ, 'ਉਸਨੂੰ ਕਹੋ ਦਸ-ਦਸ ਬੰਦੇ ਕਰਕੇ ਲੈ ਕੇ ਆਉ...ਫੋਟੋ ਕਰਵਾਓ.. ਦਸ ਜਣਿਆਂ ਦੀਆਂ ਫੋਟੋਆਂ ਕਰਵਾ ਕੇ, ਤਸੱਲੀ ਹੋ ਕੇ...ਫਿਰ ਅਗਲੇ ਦਸ ਬੰਦੇ ਆ ਜਾਓ’। ਦਰਅਸਲ, ਉਹ ਫੋਟੋਆਂ ਖਿੱਚਣ ਲਈ ਆਪਣੇ ਪ੍ਰਸ਼ੰਸਕਾਂ ਨੂੰ ਆਪਣੇ ਕਮਰੇ ਵਿੱਚ ਬੁਲਾਉਂਦੀ ਹੈ ਅਤੇ ਉਨ੍ਹਾਂ ਨੂੰ 10 ਲੋਕਾਂ ਦੇ ਸਮੂਹ ਵਿੱਚ ਆਉਣ ਲਈ ਕਹਿੰਦੀ ਹੈ ਤਾਂ ਜੋ ਹਰ ਕੋਈ ਬਿਨ੍ਹਾਂ ਕਿਸੇ ਪ੍ਰੇਸ਼ਾਨੀ ਦੇ ਤਸਵੀਰ ਲੈ ਸਕੇ।
ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ ਹੈ, 'ਸ਼ਹਿਨਾਜ਼ ਕਿਸੇ ਵੀ ਭਾਰਤੀ ਸੈਲੀਬ੍ਰਿਟੀ ਨਾਲੋਂ ਜ਼ਿਆਦਾ ਦਿਆਲੂ ਹੈ। ਅਸੀਂ ਸਾਰੇ ਉਸ ਨੂੰ ਪਿਛਲੀ ਰਾਤ ਨਵੀਂ ਦਿੱਲੀ ਦੇ ਲੇ ਮੈਰੀਡੀਅਨ ਵਿਖੇ ਮਿਲੇ, ਜਿੱਥੇ ਉਹ ਰੁਕੀ ਹੋਈ ਸੀ। ਉਹ ਇੰਡੀਆ ਡਿਜ਼ਾਈਨਰ ਸ਼ੋਅ 'ਚ ਰੈਂਪ ਵਾਕ ਲਈ ਦਿੱਲੀ ਆਈ ਸੀ। ਉਸਨੇ ਸਾਨੂੰ ਸਾਰਿਆਂ ਨੂੰ ਮਿਲਣ ਲਈ ਹੋਟਲ ਦੇ ਕਮਰੇ ਵਿੱਚ ਬੁਲਾਇਆ...ਧੰਨਵਾਦ ਸ਼ਹਿਨਾਜ਼'। ਇਸ ਪੋਸਟ ਉੱਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਸ਼ਹਿਨਾਜ਼ ਗਿੱਲ ਉੱਤੇ ਪਿਆਰ ਲੁੱਟਾ ਰਹੇ ਹਨ।

ਇੱਕ ਯੂਜ਼ਰ ਨੇ ਲਿਖਿਆ, 'ਇਹੀ ਕਾਰਨ ਹੈ ਕਿ ਉਹ ਪ੍ਰਸ਼ੰਸਕਾਂ ਨੂੰ ਆਪਣਾ ਪਰਿਵਾਰ ਮੰਨਦੀ ਹੈ।' ਇੱਕ ਹੋਰ ਨੇ ਲਿਖਿਆ, 'ਉਹ ਰਤਨ ਹੈ। ਉਸ ਵਰਗਾ ਕੋਈ ਨਹੀਂ। ਉਸ ਦਾ ਦਿਲ ਸਾਫ਼ ਹੈ'।
ਦੱਸ ਦੇਈਏ ਕਿ ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਆਪਣੇ ਚੈਟ ਸ਼ੋਅ ਦੇਸੀ ਵਾਈਬਸ ਵਿੱਦ ਸ਼ਹਿਨਾਜ਼ ਗਿੱਲ ਨੂੰ ਲੈ ਕੇ ਖੂਬ ਸੁਰਖੀਆਂ ਬਟੋਰ ਰਹੀ ਹੈ। ਆਯੁਸ਼ਮਾਨ ਖੁਰਾਨਾ, ਵਿੱਕੀ ਕੌਸ਼ਲ ਵਰਗੇ ਕਲਾਕਾਰ ਇਸ ਸ਼ੋਅ ਵਿੱਚ ਸ਼ਿਰਕਤ ਕਰ ਚੁੱਕੇ ਹਨ। ਸ਼ਹਿਨਾਜ਼ ਜਲਦ ਹੀ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਉਸ ਦੀ ਝੋਲੀ ਕਈ ਮਿਊਜ਼ਿਕ ਵੀਡੀਓਜ਼ ਤੇ ਫ਼ਿਲਮੀ ਪ੍ਰੋਜੈਕਟ ਹਨ।
View this post on Instagram