ਸ਼ਹਿਨਾਜ਼ ਗਿੱਲ ਨਾਲ ਸਿਧਾਰਥ ਸ਼ੁਕਲਾ ਨੇ ਕੀਤੀ ਇਹ ਸ਼ਰਮਨਾਕ ਹਰਕਤ ਤਾਂ ਸ਼ਹਿਨਾਜ਼ ਦੇ ਪਿਤਾ ਨੇ ਦਿੱਤਾ ਕੁਝ ਇਸ ਤਰ੍ਹਾਂ ਦਾ ਰੀਐਕਸ਼ਨ

written by Rupinder Kaler | January 09, 2020

ਟੀਵੀ ਦੇ ਇੱਕ ਰਿਆਲਟੀ ਸ਼ੋਅ ਵਿੱਚ ਪੰਜਾਬੀ ਮਾਡਲ ਸ਼ਹਿਨਾਜ਼ ਗਿੱਲ ਤੇ ਸਿਧਾਰਥ ਸ਼ੁਕਲਾ ਦਾ ਰੋਮਾਂਸ ਤੇ ਝਗੜਾ ਸੁਰਖੀਆਂ ਬਣਿਆ ਹੋਇਆ ਹੈ । ਹਾਲ ਹੀ ਵਿੱਚ ਸਿਧਾਰਥ ਸ਼ੁਕਲਾ ਤੇ ਸ਼ਹਿਨਾਜ਼ ਦਾ ਇੱਕ ਵੀਡੀਓ ਵਾਇਰਲ ਹੋਇਆ ਸੀ, ਜਿਸ ਵਿੱਚ ਸਿਧਾਰਥ ਸ਼ੁਕਲਾ ਸ਼ਹਿਨਾਜ਼ ਨੂੰ ਫਰਸ਼ ਤੇ ਲਿਟਾ ਕੇ ਉਸ ਦਾ ਗਲਾ ਦਬਾਅ ਰਹੇ ਹਨ । ਇਸ ਵੀਡੀਓ ਨੂੰ ਦੇਖ ਕੇ ਸ਼ੁਕਲਾ ਦੀ ਹਰ ਪਾਸੇ ਨਿੰਦਾ ਹੋ ਰਹੀ ਹੈ । https://www.instagram.com/p/B7D4Nqshnbz/ ਲੋਕਾਂ ਨੇ ਇਸ ਵੀਡੀਓ ਨੂੰ ਦੇਖ ਕੇ ਇਸ ਸ਼ੋਅ ਨੂੰ ਬੰਦ ਕਰਨ ਦੀ ਮੰਗ ਵੀ ਕੀਤੀ ਹੈ । ਇਸ ਵੀਡੀਓ ’ਤੇ ਸ਼ਹਿਨਾਜ਼ ਗਿੱਲ ਦੇ ਪਿਤਾ ਦਾ ਬਿਆਨ ਵੀ ਸਾਹਮਣੇ ਆਇਆ ਹੈ । ਇੱਕ ਸੋਸ਼ਲ ਸਾਈਟ ਤੇ ਗੱਲਬਾਤ ਕਰਦੇ ਹੋਏ ਸੰਤੋਖ ਸਿੰਘ ਨੇ ਕਿਹਾ ਕਿ ‘ਇਹ ਦੋਸਤੀ ਹੈ ਦੋਸਤੀ ਵਿੱਚ ਨੋਕ-ਝੋਕ ਚਲਦੀ ਰਹਿੰਦੀ ਹੈ , ਸ਼ੁਕਲਾ ਦੀ ਇਸ ਹਰਕਤ ਤੋਂ ਪਹਿਲਾ ਸ਼ਹਿਨਾਜ਼ ਨੇ ਉਸ ਦੇ ਵਾਲ ਪੁੱਟੇ ਸਨ, ਕੀ ਇਹ ਠੀਕ ਸੀ’। https://twitter.com/KeepItRaaaz/status/1214253744151379968 ਸੰਤੋਖ ਸਿੰਘ ਨੇ ਕਿਹਾ ਕਿ ‘ਇਸ ਤਰ੍ਹਾਂ ਦੀਆਂ ਹਰਕਤਾਂ ਤੋਂ ਉਸ ਨੂੰ ਕੋਈ ਇਤਰਾਜ਼ ਨਹੀਂ, ਇਹ ਇੱਕ ਗੇਮ ਹੈ ਸ਼ਹਿਨਾਜ਼ ਤੇ ਸ਼ੁਕਲਾ ਚੰਗਾ ਖੇਡ ਰਹੇ ਹਨ । ਇਸ ਵਿੱਚ ਹਰ ਕੋਈ ਜਿੱਤਣਾ ਚਾਹੁੰਦਾ ਹੈ ਇਸ ਵਿੱਚ ਗਲਤ ਕੀ ਹੈ’ । https://www.instagram.com/p/B62Jz3qBgeR/

0 Comments
0

You may also like