ਸ਼ੇਰ ਨੂੰ ਦੇਖ ਕੇ ਉੱਡੇ ਸ਼ਹਿਨਾਜ਼ ਗਿੱਲ ਦੇ ਹੋਸ਼, ਮਸਾ ਭੱਜ ਕੇ ਬਚਾਈ ਜਾਨ, ਦੇਖੋ ਵੀਡੀਓ

written by Lajwinder kaur | November 21, 2022 03:56pm

Shehnaaz Gill Viral Video: ਸ਼ਹਿਨਾਜ਼ ਗਿੱਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਹਾਲ ਵਿੱਚ ਅਦਾਕਾਰਾ ਨੇ ਆਪਣਾ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਕਾਫੀ ਡਰੀ ਹੋਈ ਨਜ਼ਰ ਆ ਰਹੀ ਹੈ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ।

actress shehnaaz Image Source: Instagram

ਹੋਰ ਪੜ੍ਹੋ : ਵਿਆਹ ਦੀ ਪਹਿਲੀ ਵਰ੍ਹੇਗੰਢ ਮੌਕੇ ‘ਤੇ ਪੁਖਰਾਜ ਭੱਲਾ ਨੇ ਮਜ਼ੇਦਾਰ ਪੋਸਟ ਪਾ ਕੇ ਪਤਨੀ ਦੀਸ਼ੂ ਨੂੰ ਦਿੱਤੀ ਵਧਾਈ, ਦੇਖੋ ਤਸਵੀਰਾਂ

ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਕੁਝ ਸਮੇਂ ਪਹਿਲਾਂ ਹੀ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣਾ ਇੱਕ ਵੀਡੀਓ ਸਾਂਝਾ ਕੀਤਾ ਹੈ। ਜਿਸ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਕਿ ਜਦੋਂ ਸ਼ਹਿਨਾਜ਼ ਗਿੱਲ ਦੇ ਕਮਰੇ ਵਿੱਚ ਪਾਲਤੂ ਸ਼ੇਰ ਆਇਆ ਸੀ ਤਾਂ ਅਦਾਕਾਰਾ ਦਾ ਕੀ ਹਾਲ ਹੋਇਆ ਸੀ।

shehnaaz gill video Image Source: Instagram

ਵੀਡੀਓ ਦੀ ਸ਼ੁਰੂਆਤ 'ਚ ਸ਼ਹਿਨਾਜ਼ ਕੁਝ ਡਰੀ-ਡਰੀ ਨਜ਼ਰ ਆ ਰਹੀ ਹੈ ਤੇ ਉਹ ਕਮਰੇ ਦੇ ਵਿੱਚ ਝਾਤੀ ਮਾਰ ਕੇ ਸ਼ੇਰ ਨੂੰ ਦੇਖਦੀ ਹੈ ਤੇ ਤੇਜ਼ੀ ਦੇ ਨਾਲ ਡਰਦੇ ਮਾਰੀ ਕਮਰੇ ਵਿੱਚੋਂ ਭੱਜ ਜਾਂਦੀ ਹੈ। ਟੀਮ ਮੈਂਬਰ ਸ਼ਹਿਨਾਜ਼ ਨੂੰ ਕਹਿੰਦੇ ਨੇ ਡਰਨ ਦੀ ਜ਼ਰੂਰਤ ਨਹੀਂ ਪਰ ਅਦਾਕਾਰਾ ਕਮਰੇ ਵਿੱਚ ਨਹੀਂ ਆਉਂਦੀ। ਖੁਦ ਸ਼ਹਿਨਾਜ਼ ਗਿੱਲ ਨੇ ਵੀ ਕੈਪਸ਼ਨ ਵਿੱਚ ਲਿਖਿਆ ਹੈ- ਮੈਂ ਤਾਂ ਡਰ ਗਈ ਤੇ ਨਾਲ ਹੀ ਸੈਡ ਵਾਲਾ ਇਮੋਜ਼ੀ ਵੀ ਸਾਂਝਾ ਕੀਤਾ ਹੈ। ਇਸ ਪੋਸਟ ਉੱਤੇ ਪ੍ਰਸ਼ੰਸਕ ਜੰਮ ਕੇ ਕਮੈਂਟ ਕਰ ਰਹੇ ਨੇ ਤੇ ਸ਼ਹਿਨਾਜ਼ ਗਿੱਲ ਤੋਂ ਪੂਰੀ ਵੀਡੀਓ ਦੀ ਮੰਗ ਕਰ ਰਹੇ ਹਨ। ਕੁਝ ਹੀ ਸਮੇਂ ਵਿੱਚ ਇਸ ਪੋਸਟ ਉੱਤੇ ਲੱਖਾਂ ਦੀ ਗਿਣਤੀ ਵਿੱਚ ਲਾਈਕਸ ਆ ਚੁੱਕੇ ਹਨ।

shehnaaz gill with mother Image Source: Instagram

ਹਾਲ ਵਿੱਚ ਅਦਾਕਾਰਾ ਸ਼ਹਿਨਾਜ਼ ਗਿੱਲ ਨੂੰ Filmfare Middle East Achievers Night 2022 ਵਿੱਚ ਅਵਾਰਡ ਪ੍ਰਾਪਤ ਹੋਇਆ ਸੀ। ਜਿਸ ਨੂੰ ਸ਼ਹਿਨਾਜ਼ ਨੇ ਆਪਣੇ ਮਰਹੂਮ ਦੋਸਤ ਸਿਧਾਰਥ ਸ਼ੁਕਲਾ ਨੂੰ ਸਮਰਪਿਤ ਕੀਤਾ ਹੈ। ਸ਼ਹਿਨਾਜ਼ ਗਿੱਲ ਨੇ ਆਪਣੇ ਜੇਤੂ ਭਾਸ਼ਣ ਵਿੱਚ ਕਿਹਾ, 'ਮੈਂ ਆਪਣੇ ਪਰਿਵਾਰ, ਆਪਣੇ ਦੋਸਤਾਂ ਅਤੇ ਆਪਣੀ ਟੀਮ ਨੂੰ ਬਿਲਕੁਲ ਵੀ ਸਮਰਪਿਤ ਨਹੀਂ ਕਰਾਂਗੀ, ਕਿਉਂਕਿ ਇਹ ਮੇਰੀ ਮਿਹਨਤ ਹੈ...ਤੂੰ ਮੇਰਾ ਹੈ ਔਰ ਤੂੰ ਮੇਰਾ ਹੀ ਰਹੇਗਾ’... ਮੈਂ ਇਸ ਖ਼ਾਸ ਸਖ਼ਸ਼ ਦਾ ਧੰਨਵਾਦ ਕਰਨਾ ਚਾਹੁੰਦੀ ਹਾਂ...ਮੇਰੀ ਜ਼ਿੰਦਗੀ ਵਿੱਚ ਆਉਣ ਲਈ ਧੰਨਵਾਦ...ਉਸਨੇ ਮੇਰੇ ਉੱਤੇ ਇੰਨਾ ਨਿਵੇਸ਼ ਕੀਤਾ ਕਿ ਮੈਂ ਅੱਜ ਇੱਥੇ ਪਹੁੰਚ ਗਈ ਹਾਂ। ਸਿਧਾਰਥ ਸ਼ੁਕਲਾ... ਇਹ ਤੁਹਾਡੇ ਲਈ ਹੈ’। ਸ਼ਹਿਨਾਜ਼ ਗਿੱਲ ਦੇ ਇਸ ਭਾਸ਼ਣ 'ਤੇ ਆਡੀਟੋਰੀਅਮ 'ਚ ਬੈਠੇ ਪ੍ਰਸ਼ੰਸਕਾਂ ਨੇ ਜੰਮ ਕੇ ਤਾੜੀਆਂ ਮਾਰਨੀਆਂ ਸ਼ੁਰੂ ਕਰ ਦਿੱਤੀਆਂ।

 

 

View this post on Instagram

 

A post shared by Shehnaaz Gill (@shehnaazgill)

You may also like