
Shehnaaz Gill, Guru Randhawa's Instagram post viral: ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਦੋਵੇਂ ਹੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਸਿਤਾਰੇ ਹਨ। ਇਨ੍ਹਾਂ ਦੋਹਾਂ ਕਲਾਕਾਰਾਂ ਨੇ ਆਪਣੀ ਮਿਹਨਤ ਸਦਕਾ ਮਹਿਜ਼ ਪੌਲੀਵੁੱਡ ਹੀ ਨਹੀਂ ਸਗੋਂ ਬਾਲੀਵੁੱਡ ਵਿੱਚ ਵੀ ਆਪਣੀ ਵੱਖਰੀ ਪਛਾਣ ਬਣਾਈ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਤੇ ਗੁਰੂ ਰੰਧਾਵਾ ਦੀ ਇੰਸਟਾ ਪੋਸਟ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਫੈਨਜ਼ ਵਿਚਾਲੇ ਇਹ ਇੰਸਟਾ ਪੋਸਟ ਚਰਚਾ ਦਾ ਵਿਸ਼ਾ ਬਣ ਗਈ ਹੈ, ਆਓ ਜਾਣਦੇ ਹਾਂ ਕਿਉਂ।

ਹਾਲ ਹੀ ‘ਚ ਦੁਬਈ ਵਿੱਚ ਇੱਕ ਈਵੈਂਟ ਦੌਰਾਨ ਸ਼ਹਿਨਾਜ਼ ਗਿੱਲ ਅਤੇ ਗੁਰੂ ਰੰਧਾਵਾ ਇਕੱਠੇ ਨਜ਼ਰ ਆਏ ਸੀ। ਇੱਥੇ ਦੋਵਾਂ ਨੇ ਚਾਂਦਨੀ ਰਾਤ ‘ਚ ‘ਮੂਨ ਰਾਈਜ਼’ ਗਾਣੇ ‘ਤੇ ਖੂਬਸੂਰਤ ਕੱਪਲ ਡਾਂਸ ਵੀ ਕੀਤਾ ਸੀ। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋਇਆ ਸੀ, ਜਿਸ ਨੂੰ ਦੇਖ ਲੋਕਾਂ ਨੇ ਇਹ ਕਿਆਸ ਲਗਾਉਣੇ ਸ਼ੁਰੂ ਕਰ ਦਿੱਤੇ ਹਨ, ਕਿ ਦੋਵਾਂ ਵਿਚਾਲੇ ਕੁੱਝ ਤਾਂ ਜ਼ਰੂਰ ਹੈ। ਗੁਰੂ ਰੰਧਾਵਾ ਨਾਲ ਡਾਂਸ ਕਰਨ ਨੂੰ ਲੈ ਕੇ ਸ਼ਹਿਨਾਜ਼ ਗਿੱਲ ਨੂੰ ਸਿਧਾਰਥ ਸ਼ੁਕਲਾ ਦੇ ਕੁਝ ਫੈਨਜ਼ ਵੱਲੋਂ ਟ੍ਰੋਲ ਵੀ ਕੀਤਾ ਗਿਆ, ਪਰ ਅਦਾਕਾਰਾ ਨੇ ਇਸ 'ਤੇ ਕੋਈ ਪ੍ਰਤੀਕਿਰਿਆ ਨਹੀਂ ਦਿੱਤੀ।
ਇਸ ਘਟਨਾ ਤੋਂ ਕੁਝ ਸਮੇਂ ਬਾਅਦ ਗੁਰੂ ਰੰਧਾਵਾ ਨੇ ਸ਼ਹਿਨਾਜ਼ ਗਿੱਲ ਨਾਲ ਇੱਕ ਗੀਤ ਕਰਨ ਦਾ ਐਲਾਨ ਕੀਤਾ ਹੈ। ਇਸ ਦੇ ਨਾਲ ਨਾਲ ਦੋਵੇਂ ਇੱਕ ਦੂਜੇ ਨੂੰ ਸੋਸ਼ਲ ਮੀਡੀਆ ;ਤੇ ਫਾਲੋ ਵੀ ਕਰਦੇ ਹਨ। ਹੁਣ ਦੋਵਾਂ ਦੀ ਅਜਿਹੀ ਸੋਸ਼ਲ ਮੀਡੀਆ ਪੋਸਟ ਸਾਹਮਣੇ ਆਈ ਹੈ, ਜਿਸ ਨੂੰ ਦੇਖ ਕੇ ਇਹ ਚਰਚਾ ਹੋਰ ਤੇਜ਼ ਹੋ ਰਹੀਆਂ ਹਨ, ਕਿ ਦੋਵਾਂ ਦੇ ਦਰਮਿਆਨ ਕੁੱਝ ਖਿਚੜੀ ਤਾਂ ਪੱਕ ਰਹੀ ਹੈ।

ਦਰਅਸਲ, ਬੀਤੇ ਦਿਨ ਸ਼ਹਿਨਾਜ਼ ਗਿੱਲ ਨੇ ਐਮਸੀ ਸਕੁਏਅਰ ਨਾਲ ਆਪਣੇ ਨਵੇਂ ਗਾਣੇ ‘ਘਣੀ ਸਿਆਣੀ’ ਦਾ ਐਲਾਨ ਕੀਤਾ ਹੈ। ਇਸ ਤੋਂ ਬਾਅਦ ਸ਼ਹਿਨਾਜ਼ ਦੇ ਦੋਸਤ ਗੁਰੂ ਰੰਧਾਵਾ ਨੇ ਉਸ ਦੇ ਗਾਣੇ ਦੇ ਪੋਸਟਰ ਨੂੰ ਆਪਣੇ ਇੰਸਟਾਗ੍ਰਾਮ ਸਟੋਰੀ ‘ਤੇ ਸ਼ੇਅਰ ਕੀਤਾ। ਇਸ ਦੇ ਨਾਲ ਨਾਲ ਰੰਧਾਵਾ ਨੇ ਕੈਪਸ਼ਨ ਚ ਲਿਖਿਆ, “ਗੁੱਡ ਲੱਕ ਡੀਅਰ ਸ਼ਹਿਨਾਜ਼, ਐਂਡ ਐਮਸੀ, ਐਂਡ ਰਜਤ।”
ਇਸ ਮਗਰੋਂ ਗੁਰੂ ਰੰਧਾਵਾ ਦੀ ਸਟੋਰੀ ਨੂੰ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਦੀ ਸਟੋਰੀ ‘ਤੇ ਰੀਪੋਸਟ ਕੀਤਾ ਅਤੇ ਕੈਪਸ਼ਨ ‘ਚ ਲਿਖਿਆ, “ਥੈਂਕ ਯੂ। ਇਸ ਦੇ ਨਾਲ ਸ਼ਹਿਨਾਜ਼ ਨੇ ਲਾਲ ਰੰਗ ਦੇ ਦਿਲ ਵਾਲੀਆਂ ਕਈ ਇਮੋਜੀ ਵੀ ਬਣਾਏ”।

ਹੋਰ ਪੜ੍ਹੋ: ਧਾਰਮਿਕ ਯਾਤਰਾ ਲਈ ਮੱਕਾ ਪਹੁੰਚੇ ਸ਼ਾਹਰੁਖ ਖ਼ਾਨ, ਚਿੱਟੇ ਲਿਬਾਸ 'ਚ ਵਾਇਰਲ ਹੋਈਆਂ ਤਸਵੀਰਾਂ
ਇਸ ਦੇ ਨਾਲ-ਨਾਲ ਦੋਹਾਂ ਦੇ ਕਪਲ ਡਾਂਸ ਦੀ ਵੀਡੀਓ ਵੀ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਨੂੰ ਲੈ ਕੇ ਕੁਝ ਲੋਕ ਕਈ ਤਰ੍ਹਾਂ-ਤਰ੍ਹਾਂ ਦੀਆਂ ਗੱਲਾਂ ਕਰ ਰਹੇ ਹਨ। ਕੁਝ ਲੋਕ ਤਾਂ ਇਹ ਸਵਾਲ ਕਰਦੇ ਨਜ਼ਰ ਆਏ ਕਿ ਦੋਵੇਂ ਰਿਲੇਸ਼ਨਸ਼ਿਪ ਵਿੱਚ ਹਨ। ਹੁਣ ਫੈਨਜ਼ ਵਿਚਾਲੇ ਮੁੜ ਤੋਂ ਇਹ ਚਰਚਾ ਤੇਜ਼ ਹੋ ਗਈ ਹੈ ਕਿ ਇਨ੍ਹਾਂ ਦੋਵਾਂ ਦੇ ਵਿਚਾਲੇ ਆਖਿਰ ਕੀ ਚੱਲ ਰਿਹਾ ਹੈ।
View this post on Instagram