Trending:
ਸ਼ਹਿਨਾਜ਼ ਗਿੱਲ ਆਪਣੇ ਪਰਿਵਾਰ ਦੇ ਨਾਲ ਗਲੀ ‘ਚ ਬੋਲੀਆਂ ਪਾਉਂਦੀ ਆਈ ਨਜ਼ਰ, ਵੀਡੀਓ ਹੋ ਰਿਹਾ ਵਾਇਰਲ
ਸ਼ਹਿਨਾਜ਼ ਗਿੱਲ (Shehnaaz Gill) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਨਵਾਂ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਉਹ ਆਪਣੇ ਪਰਿਵਾਰ ਅਤੇ ਗਲੀ ਮੁਹੱਲੇ ਦੀਆਂ ਔਰਤਾਂ ਦੇ ਨਾਲ ਬੋਲੀਆਂ ਪਾਉਂਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸੋਸ਼ਲ ਮੀਡੀਆ ‘ਤੇ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਸ਼ਹਿਨਾਜ਼ ਗਿੱਲ ਆਪਣੇ ਪਰਿਵਾਰ ਦੇ ਨਾਲ ਗਲੀ ‘ਚ ਬੋਲੀਆਂ ਪਾਉਂਦੀ ਦਿਖਾਈ ਦੇ ਰਹੀ ਹੈ ।
Image Source: Instagram
ਹੋਰ ਪੜ੍ਹੋ : ਸ਼ਹਿਨਾਜ਼ ਗਿੱਲ ਨੇ ਕਿਹਾ ਕਦੇ ਵੀ ਆਪਣੇ ਸੁਫ਼ਨਿਆਂ ਦੇ ਨਾਲ ਨਹੀਂ ਕਰਨਾ ਚਾਹੀਦਾ ਸਮਝੌਤਾ
ਇਹ ਵੀਡੀਓ ਪ੍ਰਸ਼ੰਸਕਾਂ ਦੇ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਇਸ ਵੀਡੀਓ ਨੂੰ ਲਗਾਤਾਰ ਸ਼ੇਅਰ ਕਰ ਰਹੇ ਹਨ ।ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਨ੍ਹਾਂ ਨੇ ਪੰਜਾਬੀ ਇੰਡਸਟਰੀ ਦੀਆਂ ਕਈ ਹਿੱਟ ਫ਼ਿਲਮਾਂ ‘ਚ ਕੰਮ ਕੀਤਾ ਹੈ ।ਪਰ ਉਨ੍ਹਾਂ ਨੂੰ ਪਛਾਣ ਮਿਲੀ ਬਿੱਗ ਬੌਸ ‘ਚ । ਜਿੱਥੇ ਉਨ੍ਹਾਂ ਦੇ ਨਾਲ ਸਿਧਾਰਥ ਦੀ ਜੋੜੀ ਨੂੰ ਬਹੁਤ ਜ਼ਿਆਦਾ ਪਸੰਦ ਕੀਤਾ ਗਿਆ ਸੀ ।
Image Source: Instagram
ਸਿਧਾਰਥ ਦੇ ਨਾਲ ਸ਼ਹਿਨਾਜ਼ ਨੇ ਕਈ ਪ੍ਰੋਜੈਕਟਸ ‘ਚ ਵੀ ਕੰਮ ਕੀਤਾ ਹੈ । ਪਰ ਸਿਧਾਰਥ ਸ਼ੁਕਲਾ ਦੇ ਅਚਾਨਕ ਹੋਏ ਦਿਹਾਂਤ ਦੇ ਕਾਰਨ ਸ਼ਹਿਨਾਜ਼ ਟੁੱਟ ਗਈ ਸੀ । ਹੌਲੀ ਹੌਲੀ ਉਸ ਨੇ ਖੁਦ ਨੂੰ ਸੰਭਾਲਿਆ ਅਤੇ ਮੁੜ ਤੋਂ ਆਪਣੀ ਜ਼ਿੰਦਗੀ ਨੂੰ ਲੀਹ ‘ਤੇ ਲੈ ਕੇ ਆਈ । ਉਸ ਦੇ ਚਿਹਰੇ ‘ਤੇ ਮੁੜ ਤੋਂ ਰੌਣਕ ਆਈ ਹੈ ਅਤੇ ਉਹ ਲਗਾਤਾਰ ਜ਼ਿੰਦਗੀ ‘ਚ ਅੱਗੇ ਵੱਧ ਰਹੀ ਹੈ । ਜਲਦ ਹੀ ਉਹ ਕਈ ਨਵੇਂ ਪ੍ਰੋਜੈਕਟਸ ‘ਚ ਨਜ਼ਰ ਆਏਗੀ ।
View this post on Instagram