ਸ਼ਹਿਨਾਜ਼ ਗਿੱਲ ਨੇ ‘ਕੁੜਤਾ ਪਜਾਮਾ’ ਗੀਤ ਦੇ ਸ਼ਾਨਦਾਰ ਡਾਂਸ ਲਈ ਕੀਤੀ ਸੀ ਇੰਨੀ ਮਿਹਨਤ, ਦੇਖੋ ਵਾਇਰਲ ਵੀਡੀਓ
ਪੰਜਾਬ ਦੀ ਕੈਟਰੀਨਾ ਕੈਫ ਦੇ ਨਾਂਅ ਨਾਲ ਜਾਣੀ ਜਾਂਦੀ ਸ਼ਹਿਨਾਜ਼ ਗਿੱਲ ਦੀ ਲੋਕਪ੍ਰਿਯਤਾ ਦਿਨੋਂ ਦਿਨ ਵੱਧਦੀ ਜਾ ਰਹੀ ਹੈ । ਅਜਿਹੇ ‘ਚ ਸ਼ਹਿਨਾਜ਼ ਦੀਆਂ ਤਸਵੀਰਾਂ ਤੇ ਵੀਡੀਓਜ਼ ਸੋਸ਼ਲ ਮੀਡੀਆ ਉੱਤੇ ਖੂਬ ਟਰੈਂਡ ਕਰਦੀਆਂ ਨੇ।
ਉਨ੍ਹਾਂ ਦਾ ਇੱਕ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਕੁੜਤਾ ਪਜਾਮਾ ਗੀਤ ਦੇ ਡਾਂਸ ਲਈ ਰਿਹਰਸਲ ਕਰਦੇ ਹੋਏ ਨਜ਼ਰ ਆ ਰਹੇ ਨੇ । ਇਸ ਗੀਤ ਦੇ ਸ਼ਾਨਦਾਰ ਡਾਂਸ ਲਈ ਸ਼ਹਿਨਾਜ਼ ਗਿੱਲ ਨੇ ਖੂਬ ਮਿਹਨਤ ਕੀਤੀ ਹੈ । ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ ।
ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਨੇ । ਉਹ ਕਈ ਨਾਮੀ ਗਾਇਕਾਂ ਦੇ ਵੀਡੀਓ ‘ਚ ਅਦਾਕਾਰੀ ਵੀ ਕਰ ਚੁੱਕੇ ਨੇ । ਇਸ ਤੋਂ ਇਲਾਵਾ ਪੰਜਾਬੀ ਫ਼ਿਲਮਾਂ ‘ਚ ਵੀ ਅਦਾਕਾਰੀ ਦੇ ਜਲਵੇ ਬਿਖੇਰ ਚੁੱਕੇ ਨੇ ।