
Shehnaaz Gill new video: ਬਿੱਗ ਬੌਸ ਫੇਮ ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੀ ਹੈ। ਸ਼ਹਿਨਾਜ਼ ਗਿੱਲ ਦੇ ਲੱਖਾਂ ਫੈਨਜ਼ ਉਸ ਦੀਆਂ ਚੁਲਬੁਲੀ ਅਦਾਵਾਂ ਨੂੰ ਬਹੁਤ ਪਸੰਦ ਕਰਦੇ ਹਨ। ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਨੇ ਇੱਕ ਨਵੀਂ ਵੀਡੀਓ ਸ਼ੇਅਰ ਕੀਤੀ ਹੈ, ਜਿਸ ਵਿੱਚ ਉਹ ਸ਼ਾਹਰੁਖ ਖਾਨ ਦੀ ਫਿਲਮ ਦੇ ਇੱਕ ਮਸ਼ਹੂਰ ਗੀਤ 'ਤੇ ਲਿਪਸਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ।

ਸ਼ਹਿਨਾਜ਼ ਗਿੱਲ ਦੀ ਚੁਲਬੁਲੀ ਅਦਾਵਾਂ ਹਰ ਕਿਸੇ ਨੂੰ ਉਸ ਦਾ ਫੈਨ ਬਣਾ ਦਿੰਦੀ ਹੈ। ਬਿੱਗ ਬੌਸ 'ਚ ਵੀ ਉਸ ਦੀ ਕਿਊਟਨੈਸ ਤੇ ਇਮਾਨਦਾਰੀ ਨੇ ਸਾਰਿਆਂ ਦਾ ਦਿਲ ਜਿੱਤ ਲਿਆ ਸੀ ਅਤੇ ਇਸ ਵਜ੍ਹਾ ਨਾਲ ਸ਼ਹਿਨਾਜ਼ ਨੇ ਨਾਂ ਮਹਿਜ਼ ਪੰਜਾਬ ਸਗੋਂ ਮੁੰਬਈ 'ਚ ਵੀ ਆਪਣਾ ਨਾਂਅ ਕਮਾਇਆ ਹੈ।
ਹਾਲ ਹੀ ਦੇ ਵਿੱਚ ਸ਼ਹਿਨਾਜ਼ ਗਿੱਲ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਕਿਊਟ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਦੇ ਵਿੱਚ ਸ਼ਹਿਨਾਜ਼ ਦਾ ਵੱਖਰਾ ਹੀ ਅੰਦਾਜ਼ ਵੇਖਣ ਨੂੰ ਮਿਲ ਰਿਹਾ ਹੈ।
ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਹਿਨਾਜ਼ 90 ਦੇ ਦਹਾਕੇ ਦੇ ਮਸ਼ਹੂਰ ਗੀਤ ਉੱਤੇ ਐਕਸਪ੍ਰੈਸ਼ਨਸ ਦਿੰਦੀ ਤੇ ਲਿਪਸਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਕੈਪਸ਼ਨ ਵਿੱਚ ਲਿਖਿਆ, 'tu hi toh mera dost hai @iamkenferns #shehnaazgill'

ਇਸ ਵੀਡੀਓ 'ਚ ਸ਼ਹਿਨਾਜ਼ ਗਿੱਲ, ਸ਼ਿਲਪਾ ਸ਼ੈੱਟੀ ਅਤੇ ਸ਼ਾਹਰੁਖ ਖਾਨ ਦੀ ਫਿਲਮ 'ਬਾਜ਼ੀਗਰ' ਦੇ ਹਿੱਟ ਗੀਤ 'ਤੇ ਡਾਂਸ ਕਰਦੀ ਨਜ਼ਰ ਆ ਰਹੀ ਹੈ। ਇਸ ਵੀਡੀਓ 'ਚ ਜਿੱਥੇ ਉਹ ਸ਼ਿਲਪਾ ਸ਼ੈੱਟੀ ਬਣ ਗਈ ਹੈ, ਉੱਥੇ ਹੀ ਸ਼ਾਹਰੁਖ ਵੀ ਕਿਸੇ ਤੋਂ ਘੱਟ ਨਹੀਂ ਹਨ। ਸ਼ਹਿਨਾਜ਼ ਅਤੇ ਉਨ੍ਹਾਂ ਦੇ ਦੋਸਤ ਦੇ ਇਸ ਵੀਡੀਓ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਸਿਡਨਾਜ਼ ਲਵਰਸ ਤੇ ਸ਼ਹਿਨਾਜ਼ ਦੇ ਫੈਨਜ਼ ਉਸ ਦੀ ਇਸ ਵੀਡੀਓ ਨੂੰ ਬਹੁਤ ਪਸੰਦ ਕਰ ਰਹੇ ਹਨ। ਵੀਡੀਓ ਸ਼ੇਅਰ ਕੀਤੇ ਜਾਣ ਦੇ ਮਹਿਜ਼ ਕੁਝ ਹੀ ਘੰਟਿਆਂ ਦੇ ਵਿੱਚ ਇਸ ਵੀਡੀਓ ਉੱਤ ਲੱਖਾਂ ਵਿਊਜ਼ ਆ ਚੁੱਕੇ ਹਨ। ਫੈਨਜ਼ ਵੀਡੀਓ 'ਤੇ ਵੱਖ-ਵੱਖ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

ਹੋਰ ਪੜ੍ਹੋ: ਪ੍ਰੈਗਨੈਂਸੀ ਦੀਆਂ ਖਬਰਾਂ ਵਿਚਾਲੇ ਪਤੀ ਵਿੱਕੀ ਕੌਸ਼ਲ ਨਾਲ ਸਪਾਟ ਹੋਈ ਕੈਟਰੀਨਾ ਕੈਫ, ਵੇਖੋ ਵੀਡੀਓ
ਸ਼ਹਿਨਾਜ਼ ਗਿੱਲ ਇਨ੍ਹੀਂ ਦਿਨੀਂ ਸੁਰਖੀਆਂ ਦਾ ਹਿੱਸਾ ਬਣੀ ਹੋਈ ਹੈ। ਉਹ ਆਪਣਾ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ ਅਤੇ ਖਬਰਾਂ ਦੀ ਮੰਨੀਏ ਤਾਂ ਸ਼ਹਿਨਾਜ਼ ਨੇ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ। ਸ਼ਹਿਨਾਜ਼ ਆਪਣੇ ਫੈਨਜ਼ ਨਾਲ ਜੁੜੀ ਰਹਿੰਦੀ ਹੈ, ਜਿਸ ਕਾਰਨ ਫੈਨਜ਼ ਉਸ ਨੂੰ ਬਹੁਤ ਪਿਆਰ ਕਰਦੇ ਹਨ।
View this post on Instagram