ਸ਼ਹਿਨਾਜ਼ ਗਿੱਲ ਨੇ ਬਾਲੀਵੁੱਡ ਗੀਤ ‘ਤੇ ਬਣਾਇਆ ਵੀਡੀਓ, ਕਿਹਾ ‘ਇਸ ਗੀਤ ਦੀ ਆਡੀਓ ਹੈ ਬਹੁਤ ਜ਼ਿਆਦਾ ਪਸੰਦ’

written by Shaminder | December 21, 2022 05:28pm

ਸ਼ਹਿਨਾਜ਼ ਗਿੱਲ (Shehnaaz Gill) ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਵੀਡੀਓ (Video) ਸਾਂਝਾ ਕੀਤਾ ਹੈ । ਇਸ ਵੀਡੀਓ ‘ਚ ਅਦਾਕਾਰਾ ਬਾਲੀਵੁੱਡ ਦੀ ਇੱਕ ਫ਼ਿਲਮ ਦੇ ਗੀਤ ‘ਤੇ  ਲਿਪਸਿੰਗ ਕਰਦੀ ਹੋਈ ਨਜ਼ਰ ਆ ਰਹੀ ਹੈ । ਇਸ ਵੀਡੀਓ ਨੂੰ ਸਾਂਝਾ ਕਰਦੇ ਹੋਏ ਅਦਾਕਾਰਾ ਨੇ ਕਿਹਾ ਕਿ ‘ਇਸ ਗੀਤ ਦੀ ਆਡੀਓ ਉਸ ਨੂੰ ਬਹੁਤ ਜ਼ਿਆਦਾ ਪਸੰਦ ਹੈ’।

Shehnaaz Gill

ਹੋਰ ਪੜ੍ਹੋ : ‘ਬੇਸ਼ਰਮ ਰੰਗ’ ਨੂੰ ਲੈ ਕੇ ਹੋਏ ਵਿਵਾਦ ਦਰਮਿਆਨ ਸ਼ਾਹਰੁਖ ਦਾ ਪੁਰਾਣਾ ਵੀਡੀਓ ਹੋ ਰਿਹਾ ਵਾਇਰਲ, ਪੱਤਰਕਾਰ ਨੇ ਪੁੱਛਿਆ ‘ਜੇ ਤੁਸੀਂ ਹਿੰਦੂ ਹੁੰਦੇ ਤਾਂ….

ਇਸ ‘ਤੇ ਪ੍ਰਸ਼ੰਸਕਾਂ ਦੇ ਵੱਲੋਂ ਵੀ ਖੂਬ ਰਿਐਕਸ਼ਨ ਦਿੱਤੇ ਜਾ ਰਹੇ ਹਨ । ਇੱਕ ਨੇ ਲਿਖਿਆ ‘ਤੂੰ ਬਹੁਤ ਵਧੀਆ ਹੈ’। ਇੱਕ ਹੋਰ ਨੇ ਲਿਖਿਆ ‘ਪ੍ਰੈਟੀ ਗਰਲ ਸ਼ਹਿਨਾਜ਼ ਗਿੱਲ’। ਇੱਕ ਨੇ ਕਿਹਾ ਸਿੰਡਰੇਲਾ, ਜਦੋਂ ਕਿ ਇੱਕ ਹੋਰ ਯੂਜ਼ਰ ਨੇ ਲਿਖਿਆ ‘ਮਾਸ਼ਾ ਅੱਲ੍ਹਾ’।

ਹੋਰ ਪੜ੍ਹੋ : ਹਿਮਾਂਸ਼ੀ ਖੁਰਾਣਾ ਦਾ ਠੰਡ ਦੇ ਨਾਲ ਹੋਇਆ ਬੁਰਾ ਹਾਲ, ਇਸ ਤਰ੍ਹਾਂ ਸ਼ੂਟ ਦੌਰਾਨ ਖੁਦ ਨੂੰ ਠੰਢ ਤੋਂ ਬਚਾਉਂਦੀ ਆਈ ਨਜ਼ਰ

ਸ਼ਹਿਨਾਜ਼ ਗਿੱਲ ਅਕਸਰ ਬਾਲੀਵੁੱਡ ਗੀਤਾਂ ‘ਤੇ ਵੀਡੀਓ ਬਣਾਉਂਦੀ ਹੋਈ ਨਜ਼ਰ ਆਉਂਦੀ ਹੈ ਅਤੇ ਉਸ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਵੀ ਪਸੰਦ ਆ ਰਿਹਾ ਹੈ । ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਇਨ੍ਹੀਂ ਦਿਨੀਂ ਉਹ ਆਪਣੇ ਸ਼ੋਅ ਨੂੰ ਲੈ ਕੇ ਰੁੱਝੀ ਹੋਈ ਹੈ ਅਤੇ ਇਸ ਦੇ ਨਾਲ ਹੀ ਬਾਲੀਵੁੱਡ ਦੀਆਂ ਫ਼ਿਲਮਾਂ ‘ਚ ਵੀ ਅਦਾਕਾਰਾ ਨਜ਼ਰ ਆਏਗੀ ।

Shehnaaz Gill- Image Source : Instagram

ਸ਼ਹਿਨਾਜ਼ ਗਿੱਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਪੰਜਾਬੀ ਇੰਡਸਟਰੀ ‘ਚ ਬਤੌਰ ਮਾਡਲ ਕੀਤੀ ਸੀ । ਜਿਸ ਤੋਂ ਬਾਅਦ ਉਸ ਨੇ ਕਈ ਫ਼ਿਲਮਾਂ ‘ਚ ਅਦਾਕਾਰੀ ਵੀ ਕੀਤੀ ਹੈ ਅਤੇ ਗਾਇਕਾ ਦੇ ਤੌਰ ‘ਤੇ ਆਪਣੀ ਆਵਾਜ਼ ‘ਚ ਉਹ ਕਈ ਗੀਤ ਵੀ ਰਿਲੀਜ਼ ਕਰ ਚੁੱਕੀ ਹੈ ।

 

View this post on Instagram

 

A post shared by Shehnaaz Gill (@shehnaazgill)

You may also like