
ਸੋਸ਼ਲ ਨੈਟਵਰਕਿੰਗ ਦੀ ਦੁਨੀਆ ਵਿੱਚ ਅੱਜ ਜੇਕਰ ਜਬਰਦਸਤ ਫੈਨ ਫਾਲੋਇੰਗ ਤੇ ਸਟਾਰਡਮ ਦੀ ਗੱਲ ਕੀਤੀ ਜਾਵੇ ਤਾਂ ਛੋਟੇ ਪਰਦੇ ਦੀਆਂ ਮਸ਼ਹੂਰ ਹਸਤੀਆਂ ਵੀ ਫਿਲਮੀ ਸਿਤਾਰਿਆਂ ਤੋਂ ਘੱਟ ਨਹੀਂ ਹਨ। ਉਨ੍ਹਾਂ ਦੀ ਸ਼ਾਨਦਾਰ ਅਦਾਕਾਰੀ ਦੇ ਕਾਰਨ ਲੱਖਾਂ ਲੋਕ ਉਨ੍ਹਾਂ ਨੂੰ ਬਹੁਤ ਪਸੰਦ ਕਰਦੇ ਹਨ। ਅਜਿਹੇ ਮੁੜ ਇੱਕ ਵਾਰ ਫੇਰ Celebrity Ranking 'ਚ ਸ਼ਹਿਨਾਜ਼ ਗਿੱਲ ਨੇ ਕਈ ਸੈਲੇਬਸ ਨੂੰ ਪਿਛੇ ਛੱਡ ਟੌਪ ਸੈਲੀਬ੍ਰੀਟੀ ਦਾ ਖਿਤਾਬ ਹਾਸਿਲ ਕਰ ਲਿਆ ਹੈ।
ਕਈ ਸੈਲੇਬਸ ਅਜਿਹੇ ਵੀ ਹਨ ਜੋ ਕਿ ਸਾਡੀ ਰੋਜ਼ਮਰਾ ਦੀ ਜ਼ਿੰਦਗੀ ਦਾ ਹਿੱਸਾ ਬਣ ਗਏ ਹਨ। ਹੁਣ ਟਵਿੱਟਰ 'ਤੇ ਟੌਪ ਟ੍ਰੈਡਿੰਗ ਸੈਲੀਬ੍ਰੀਟੀਜ਼ ਦੀ ਲਿਸਟ ਵਾਇਰਲ ਹੋ ਰਹੀ ਹੈ। ਇਨ੍ਹਾਂ 'ਚ ਸ਼ਹਿਨਾਜ਼ ਗਿੱਲ ਦਾ ਨਾਂਅ ਸਭ ਤੋਂ ਟੌਪ 'ਤੇ ਹੈ।
ਟੀਵੀ ਸੈਲੇਬਸ ਦੀ ਪ੍ਰਸਿੱਧੀ ਨੂੰ ਧਿਆਨ ਵਿੱਚ ਰੱਖਦੇ ਹੋਏ, ਉਹ ਹਮੇਸ਼ਾ ਹੀ ਫੈਨਜ਼ ਅਤੇ ਹੋਰਨਾਂ ਕਈ ਕਾਰਨਾਂ ਕਰਕੇ ਸੁਰਖੀਆਂ ਵਿੱਚ ਬਣੇ ਰਹਿੰਦੇ ਹਨ। ਇੱਕ ਨਿੱਜੀ ਐਟਰਟੇਨਮੈਂਟ ਨਿਊਜ਼ ਪੋਰਟਲ ਹਰ ਹਫ਼ਤੇ ਸੇਲਿਬ੍ਰਿਟੀ ਰੈਂਕਿੰਗ ਸੂਚੀ ਜਾਰੀ ਕਰਦਾ ਹੈ।

ਲਗਾਤਾਰ ਦੂਜੇ ਹਫ਼ਤੇ ਪ੍ਰਸਿੱਧ ਵੀ ਅਭਿਨੇਤਰੀ ਅਤੇ ਬਿੱਗ ਬੌਸ 13 ਫੇਮ ਸ਼ਹਿਨਾਜ਼ ਗਿੱਲ ਮੁੜ ਇਸ ਸੂਚੀ ਵਿੱਚ ਟੌਪ 'ਤੇ ਹੈ ਅਤੇ ਉਸ ਤੋਂ ਬਾਅਦ BB 15 ਦੀ ਜੇਤੂ ਤੇਜਸਵੀ ਪ੍ਰਕਾਸ਼ ਦੂਜੇ ਸਥਾਨ 'ਤੇ ਹੈ। ਜਦੋਂਕਿ ਮਸ਼ਹੂਰ ਟੀਵੀ ਅਦਾਕਾਰਾ ਤੇ ਸੋਸ਼ਲ ਮੀਡੀਆ ਸਟਾਰ ਜੰਨਤ ਜ਼ੁਬੈਰ ਰਹਿਮਾਨੀ ਤੀਜੇ ਸਥਾਨ 'ਤੇ
ਅਭਿਨੇਤਰੀ ਅਤੇ 'ਖਤਰੋਂ ਕੇ ਖਿਲਾੜੀ 11' ਦੀ ਪ੍ਰਤੀਯੋਗੀ ਅਨੁਸ਼ਕਾ ਸੇਨ ਨੇ ਕਰਣ ਕੁੰਦਰਾ ਤੋਂ ਬਾਅਦ ਚੌਥਾ ਸਥਾਨ ਹਾਸਲ ਕੀਤਾ ਹੈ। ਇਸ ਦੇ ਨਾਲ ਹੀ ਹਾਲ ਹੀ ਲੌਕਅਪ ਸ਼ੋਅ ਦੇ ਵਿਜੇਤਾ ਮੁਨਵਰ ਫਾਰੂਖੀ 13 ਵੇਂ ਸਥਾਨ 'ਤੇ ਹਨ।

ਟੌਪ 20 ਸੈਲੇਬਸ ਆਫ ਦਿ ਵੀਕ
ਸ਼ਹਿਨਾਜ਼ ਗਿੱਲ
ਤੇਜਸਵੀ ਪ੍ਰਕਾਸ਼
ਜੰਨਤ ਜ਼ੁਬੈਰ ਰਹਿਮਾਨੀ
ਕਰਨ ਕੁੰਦਰਾ
ਅਨੁਸ਼ਕਾ ਸੇਨ
ਮੁਨੱਵਰ ਫਾਰੂਕੀ
ਕਪਿਲ ਸ਼ਰਮਾ
ਅਵਨੀਤ ਕੌਰ
ਹਿਨਾ ਖਾਨ
ਜੈਸਮੀਨ ਭਸੀਨ
ਕਿੰਸ਼ੂਕ ਮਹਾਜਨ
ਮੌਨੀ ਰਾਏ
ਪਰਲ ਵੀ ਪੁਰੀ
ਰੁਬੀਨਾ ਦਿਲਾਇਕ
ਹਰਸ਼ਦ ਚੋਪੜਾ
ਐਲਿਸ ਕੌਸ਼ਿਕ
ਫਾਹਮਾਨ ਖਾਨ
ਦਿਸ਼ਾ ਪਰਮਾਰ
ਜੈਨੀਫਾਇਰ ਵਿੰਗੇਟ
ਪ੍ਰਣਾਲੀ ਰਾਠੌੜ

ਹੋਰ ਪੜ੍ਹੋ : ਹਾਰਡੀ ਸੰਧੂ ਦੇ ਨਾਲ ਅਗਲੇ ਪ੍ਰੋਜੈਕਟ 'ਚ ਨਜ਼ਰ ਆਵੇਗੀ ਬਾਲੀਵੁੱਡ ਅਦਾਕਾਰਾ ਪਰੀਣੀਤੀ ਚੋਪੜਾ, ਜਾਨਣ ਲਈ ਪੜ੍ਹੋ ਪੂਰੀ ਖ਼ਬਰ
ਦੂਜੇ ਪਾਸੇ, 2 ਤੋਂ 8 ਮਈ ਦੇ ਹਫ਼ਤੇ ਲਈ 20 ਟੀਵੀ ਮਸ਼ਹੂਰ ਹਸਤੀਆਂ ਦੀ ਸੂਚੀ ਵਿੱਚ 13ਵੇਂ ਸਥਾਨ 'ਤੇ ਰਹੇ ਲਾਕ ਅੱਪ ਜੇਤੂ ਮੁਨੱਵਰ ਫਾਰੂਕੀ 6ਵੇਂ ਸਥਾਨ 'ਤੇ ਪਹੁੰਚ ਗਏ ਹਨ। ਪਿਛਲੀ ਵਾਰ 6ਵੇਂ ਸਥਾਨ 'ਤੇ ਰਹੇ ਕਪਿਲ ਸ਼ਰਮਾ ਨੇ ਪਿਛਲੇ ਹਫਤੇ 7ਵਾਂ ਸਥਾਨ ਹਾਸਲ ਕੀਤਾ ਸੀ।
#CelebrityRanking: Check out the Top 20 TV Celebrity rankings on our forum. Comment below and tell us your favourite.
(Ranking is calculated based on Celebs Buzz, Fan Following, Social Media Engagement)https://t.co/CMVM8PFE6u pic.twitter.com/sc7sCrL4RO
— India Forums (@indiaforums) May 16, 2022