ਸ਼ਹਿਨਾਜ਼ ਗਿੱਲ ਨੇ ਆਪਣੇ ਪਰਿਵਾਰ ਨੂੰ ਲੈ ਕੇ ਕੀਤਾ ਵੁੱਡਾ ਖੁਲਾਸਾ

Written by  Rupinder Kaler   |  January 27th 2020 11:50 AM  |  Updated: January 27th 2020 11:50 AM

ਸ਼ਹਿਨਾਜ਼ ਗਿੱਲ ਨੇ ਆਪਣੇ ਪਰਿਵਾਰ ਨੂੰ ਲੈ ਕੇ ਕੀਤਾ ਵੁੱਡਾ ਖੁਲਾਸਾ

ਸ਼ਹਿਨਾਜ਼ ਗਿੱਲ ਏਨੀਂ ਦਿਨੀਂ ਖੂਬ ਸੁਰਖੀਆਂ ਬਟੋਰ ਰਹੀ ਹੈ ਕਿਉਂਕਿ ਉਹ ਟੀਵੀ ਦੇ ਇੱਕ ਰਿਆਲਟੀ ਸ਼ੋਅ ਦੀ ਸਭ ਤੋਂ ਸਟਰਾਂਗ ਪ੍ਰਤੀਭਾਗੀ ਹੈ । ਇਸ ਸ਼ੋਅ ਵਿੱਚ ਉਸ ਨੇ ਹਾਲ ਹੀ ਵਿੱਚ ਇਹ ਖੁਲਾਸਾ ਕੀਤਾ ਹੈ ਕਿ ਉਹ ਆਪਣੇ ਪਰਿਵਾਰ ਤੋਂ ਕਿਉਂ ਵੱਖ ਹੋ ਗਈ ਸੀ । ਸ਼ਹਿਨਾਜ਼ ਨੇ ਦੱਸਿਆ ਕਿ “ਉਸ ਦੇ ਘਰ ਵਾਲੇ ਨਹੀਂ ਸਨ ਚਾਹੁੰਦੇ ਕਿ ਉਹ ਅਦਾਕਾਰੀ ਜਾਂ ਮਾਡਲਿੰਗ ਦੇ ਖੇਤਰ ਵਿੱਚ ਆਪਣਾ ਕਰੀਅਰ ਬਣਾਏ ।

https://www.instagram.com/p/B7z4WfshMDK/

ਉਹ ਹਮੇਸ਼ਾ ਮੇਰੇ ’ਤੇ ਇਹ ਦਬਾਅ ਬਣਾਉਂਦੇ ਸਨ ਕਿ ਮੈਂ ਵਿਆਹ ਕਰਵਾ ਕੇ ਆਪਣੇ ਪਰਿਵਾਰ ਦੀ ਜ਼ਿੰਮੇਵਾਰੀ ਨਿਭਾਵਾਂ। ਪਰ ਮੈਂ ਆਪਣੀ ਜ਼ਿੱਦ ਤੇ ਅੜੀ ਰਹੀ ਤੇ ਗਾਣਿਆਂ ਤੇ ਫ਼ਿਲਮਾਂ ਵਿੱਚ ਕੰਮ ਕਰਨ ਲੱਗੀ । ਦੇਰ ਸਵੇਰ ਸ਼ੂਟਿੰਗ ਹੋਣ ਕਰਕੇ ਮੈਂ ਅਕਸਰ ਦੇਰ ਨਾਲ ਘਰ ਪਹੁੰਚਦੀ ਸੀ, ਜਿਸ ਕਰਕੇ ਅਕਸਰ ਉਹਨਾਂ ਦੇ ਘਰ ਵਿੱਚ ਕਲੇਸ਼ ਹੁੰਦਾ ਸੀ ।

https://www.instagram.com/p/B7ywV8XBaFp/

ਇਸ ਕਲੇਸ਼ ਤੋਂ ਬਚਣ ਲਈ ਮੈਂ ਘਰਦਿਆਂ ਤੋਂ ਵੱਖ ਹੋ ਕੇ ਚੰਡੀਗੜ੍ਹ ਰਹਿਣ ਲੱਗੀ ਸੀ” । ਸ਼ਹਿਨਾਜ਼ ਨੇ ਦੱਸਿਆ ਕਿ “ਹੌਲੀ ਹੌਲੀ ਮੇਰਾ ਪੰਜਾਬੀ ਇੰਡਸਟਰੀ ਵਿੱਚ ਨਾਂਅ ਹੋਣ ਲੱਗਾ ਤੇ ਉਸ ਦੇ ਪਰਿਵਾਰ ਵਾਲੇ ਵੀ ਉਸ ਦੇ ਨੇੜੇ ਆ ਗਏ । ਹੁਣ ਉਸ ਦਾ ਆਪਣੇ ਪਰਿਵਾਰ ਵਾਲਿਆਂ ਨਾਲ ਕੋਈ ਮਨ ਮੁਟਾਵ ਨਹੀਂ ਹੈ” ।

https://www.instagram.com/p/B7vqte-hgvJ/


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network