ਸ਼ਹਿਨਾਜ਼ ਗਿੱਲ ਨੇ ਬਲੈਕ ਆਊਟਫਿੱਟ 'ਚ ਕਰਵਾਇਆ ਬੇਹੱਦ ਹੌਟ ਫੋਟੋਸ਼ੂਟ, ਸੋਸ਼ਲ ਮੀਡੀਆ ‘ਤੇ ਮਚਾਇਆ ਤਹਿਲਕਾ

written by Lajwinder kaur | January 12, 2022

ਬਿੱਗ ਬੌਸ 13 ਫੇਮ ਸ਼ਹਿਨਾਜ਼ ਗਿੱਲ Shehnaaz Gill ਲੰਬੇ ਸਮੇਂ ਤੋਂ ਕਾਫੀ ਪਰੇਸ਼ਾਨ ਸੀ। ਸਿਧਾਰਥ ਸ਼ੁਕਲਾ ਦੀ ਬੇਵਕਤੀ ਹੋਈ ਮੌਤ ਨੇ ਉਸ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ ਸੀ। ਜਿਸ ਕਰਕੇ ਅਦਾਕਾਰਾ ਨੇ ਜਨਤਕ ਸਮਾਗਮਾਂ ਸਮੇਤ ਸੋਸ਼ਲ ਮੀਡੀਆ ਤੋਂ ਦੂਰੀ ਬਣਾਈ ਰੱਖੀ ਹੋਈ ਸੀ। ਪਰ ਇੱਕ ਵਾਰ ਫਿਰ ਤੋਂ ਹੌਲੀ-ਹੌਲੀ ਸ਼ਹਿਨਾਜ਼ ਗਿੱਲ ਆਪਣੀ ਜ਼ਿੰਦਗੀ ਵੱਲ ਮੁੜਦੀ ਹੋਈ ਨਜ਼ਰ ਆ ਰਹੀ ਹੈ। ਜਿਸ ਕਰਕੇ ਉਹ ਇੱਕ ਵਾਰ ਫਿਰ ਤੋਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਨਜ਼ਰ ਆ ਰਹੀ ਹੈ। ਹਾਲ ਹੀ 'ਚ ਪੰਜਾਬੀ ਗਾਇਕਾ-ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਇੱਕ ਹੌਟ ਫੋਟੋਸ਼ੂਟ ਕਰਵਾਇਆ ਹੈ।

ਹੋਰ ਪੜ੍ਹੋ : ਸ਼ਿੰਦਾ ਗਰੇਵਾਲ ਤੇ ਏਕਮ ਗਰੇਵਾਲ ਨੇ ਆਪਣੀ ਭੈਣ ਦੇ ਵਿਆਹ ਦੀ ਸੰਗੀਤ ਸੈਰੇਮਨੀ ‘ਤੇ ਪਾਇਆ ਸ਼ਾਨਦਾਰ ਭੰਗੜਾ, ਸਰਦਾਰੀ ਲੁੱਕ ਨਾਲ ਜਿੱਤਿਆ ਸਭ ਦਾ ਦਿਲ, ਦੇਖੋ ਵੀਡੀਓ

Shehnaaz-Gill image From instagram

ਪੰਜਾਬ ਦੀ ਕੈਟਰੀਨਾ ਦੇ ਨਾਂ ਨਾਲ ਮਸ਼ਹੂਰ ਸ਼ਹਿਨਾਜ਼ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਸ਼ਹਿਨਾਜ਼ ਨੇ ਕਾਲੇ ਰੰਗ ਦਾ ਵਨ-ਪੀਸ ਕੈਰੀ ਕੀਤਾ ਹੈ। ਇਸ ਪਹਿਰਾਵੇ ਵਿਚ ਹਰੇ ਰੰਗ ਦਾ ਡਿਜ਼ਾਈਨ ਉਸ ਦੀ ਦਿੱਖ ਨੂੰ ਆਕਰਸ਼ਕ ਬਣਾ ਰਿਹਾ ਹੈ। ਇਨ੍ਹਾਂ ਖੂਬਸੂਰਤ ਤਸਵੀਰਾਂ ਨੂੰ ਸ਼ੇਅਰ ਕੀਤੇ ਨੂੰ ਕੁਝ ਹੀ ਸਮਾਂ ਹੋਇਆ ਹੈ । ਪਰ ਇਨ੍ਹਾਂ ਤਸਵੀਰਾਂ ਨੇ ਸੋਸ਼ਲ ਮੀਡੀਆ ਉੱਤੇ ਧੂਮ ਮਚਾ ਰੱਖੀ ਹੋਈ ਹੈ। ਸ਼ਹਿਨਾਜ਼ ਦੇ ਫੈਨਜ਼ ਕਾਫੀ ਖੁਸ਼ ਨੇ । ਜਿਸ ਕਰਕੇ ਇਸ ਪੋਸਟ ਉੱਤੇ ਵੱਡੀ ਗਿਣਤੀ ਲਾਈਕਸ ਤੇ ਕਮੈਂਟ ਆ ਚੁੱਕੇ ਹਨ।

ਹੋਰ ਪੜ੍ਹੋ : ਨੀਰੂ ਬਾਜਵਾ ਨੂੰ ਘਰ ਜਾਣ ਦੀ ਚੜ੍ਹੀ ਏਨੀਂ ਖੁਸ਼ੀ, ਕਮਰੇ ‘ਚ ਖਿਲਰੇ ਪਏ ਕੱਪੜਿਆਂ ’ਚ ਹੀ ਬਣਾ ਦਿੱਤੀ ਵੀਡੀਓ

inside image of shehnaaz gill latest photo shoot image source instagram

ਸ਼ਹਿਨਾਜ਼ ਗਿੱਲ ਦੀਆਂ ਇਹ ਤਸਵੀਰਾਂ ਮਸ਼ਹੂਰ ਸੈਲੀਬ੍ਰਿਟੀ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਕਲਿੱਕ ਕੀਤੀਆਂ ਹਨ। ਅਦਾਕਾਰਾ ਨੇ ਹਾਲ ਹੀ 'ਚ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਲੇਟੈਸਟ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।  ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਪਿਛਲੇ ਸਾਲ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ਹੌਸਲਾ ਰੱਖ ਚ ਨਜ਼ਰ ਆਈ ਸੀ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਰੱਜ ਕੇ ਪਿਆਰ ਮਿਲਿਆ ਸੀ। ਆਉਣ ਵਾਲੇ ਸਮੇਂ ਚ ਸ਼ਹਿਨਾਜ਼ ਗਿੱਲ ਕਈ ਹੋਰ ਫ਼ਿਲਮਾਂ ‘ਚ ਨਜ਼ਰ ਆਵੇਗੀ।

 

 

View this post on Instagram

 

A post shared by Shehnaaz Gill (@shehnaazgill)

You may also like