
Shehnaaz Gill-Ayushmann Khurrana video: ਬਾਲੀਵੁੱਡ ਅਭਿਨੇਤਾ ਆਯੁਸ਼ਮਾਨ ਖੁਰਾਣਾ ਦੀ ਫ਼ਿਲਮ 'ਐਕਸ਼ਨ ਹੀਰੋ' ਜੋ ਕਿ 2 ਦਸੰਬਰ ਨੂੰ ਸਿਨੇਮਾਘਰਾਂ 'ਚ ਰਿਲੀਜ਼ ਹੋਣ ਜਾ ਰਹੀ ਹੈ। ਆਯੁਸ਼ਮਾਨ ਖੁਰਾਣਾ ਅਤੇ ਬਾਕੀ ਸਟਾਰ ਕਾਸਟ ਫ਼ਿਲਮ ਦੇ ਪ੍ਰਮੋਸ਼ਨ 'ਚ ਰੁੱਝੇ ਹੋਏ ਹਨ। ਇਸ ਸਿਲਸਿਲੇ ਵਿੱਚ ਉਹ ਅਦਾਕਾਰਾ ਸ਼ਹਿਨਾਜ਼ ਗਿੱਲ ਦੇ ਚੈਟ ਸ਼ੋਅ ਵਿੱਚ ਪਹੁੰਚੇ। ਜਿੱਥੇ ਬਿੱਗ ਬੌਸ ਫੇਮ ਅਦਾਕਾਰਾ ਨੇ ਉਨ੍ਹਾਂ ਨਾਲ ਕਾਫੀ ਗੱਲਾਂ-ਬਾਤਾਂ ਕੀਤੀਆਂ। ਇਸ ਐਪੀਸੋਡ ਦੀ ਕਲਿੱਪ ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸ਼ੇਅਰ ਕੀਤੀ ਹੈ।
ਹੋਰ ਪੜ੍ਹੋ : ਯੁਵਰਾਜ ਸਿੰਘ ਨੇ ਵਿਆਹ ਦੀ 6ਵੀਂ ਵਰ੍ਹੇਗੰਢ ਮੌਕੇ ‘ਤੇ ਪਤਨੀ ਅਤੇ ਬੇਟੇ ਨਾਲ ਸਾਝੀਆਂ ਕੀਤੀਆਂ ਖ਼ੂਬਸੂਰਤ ਤਸਵੀਰਾਂ

ਵੀਡੀਓ 'ਚ ਸ਼ਹਿਨਾਜ਼ ਗਿੱਲ ਅਦਾਕਾਰ ਆਯੁਸ਼ਮਾਨ ਖੁਰਾਣਾ ਨੂੰ ਕਹਿੰਦੀ ਹੈ ਕਿ ਤੁਸੀਂ ਪਹਿਲੇ ਵਿਅਕਤੀ ਹੋ ਜੋ ਪ੍ਰਮੋਸ਼ਨ ਨਹੀਂ ਕਰ ਰਹੇ। ਇਸ 'ਤੇ ਆਯੁਸ਼ਮਾਨ ਦਾ ਕਹਿਣਾ ਹੈ ਕਿ ‘ਮੈਨੂੰ ਪ੍ਰਮੋਸ਼ਨ ਨਹੀਂ ਕਰਨਾ ਆਉਂਦਾ ਹੈ...ਮੈਂ ਮਾਰਕੀਟਿੰਗ ਵਿੱਚ ਬਹੁਤ ਮਾੜਾ ਹਾਂ...’। ਇਸ 'ਤੇ ਸ਼ਹਿਨਾਜ਼ ਗਿੱਲ ਆਯੁਸ਼ਮਾਨ ਖੁਰਾਣਾ ਨੂੰ ਕਹਿੰਦੀ ਹੈ ਕਿ ਜੇਕਰ ਫ਼ਿਲਮ ਚੰਗੀ ਹੈ ਤਾਂ ਉਸ ਨੂੰ ਪ੍ਰਮੋਸ਼ਨ ਦੀ ਲੋੜ ਨਹੀਂ ਪੈਂਦੀ ਹੈ।

ਸ਼ਹਿਨਾਜ਼ ਗਿੱਲ ਨੇ ਕਿਹਾ, ' mouth of...... ਤੁਸੀਂ ਉਸ ਨੂੰ ਕੀ ਕਹਿੰਦੇ ਹੋ?' ਆਯੁਸ਼ਮਾਨ ਖੁਰਾਣਾ ਟੋਕਦਾ ਹੈ ਅਤੇ ਕਿਹਾ - word of mouth ‘। ਆਯੁਸ਼ਮਾਨ ਖੁਰਾਣਾ ਫਿਰ ਸ਼ਹਿਨਾਜ਼ ਗਿੱਲ ਦੀ ਗੱਲ ਸੁਣਕੇ ਹੱਸ ਪੈਂਦੇ ਹਨ। ਇਸ 'ਤੇ ਸ਼ਹਿਨਾਜ਼ ਗਿੱਲ ਕਹਿੰਦੀ ਹੈ ਕਿ ਤੁਹਾਡੀਆਂ ਇਨ੍ਹਾਂ ਹਰਕਤਾਂ ਕਾਰਨ ਹੀ ਫ਼ਿਲਮ ਚੱਲੇਗੀ। ਵੀਡੀਓ ਵਿੱਚ ਦੇਖ ਸਕਦੇ ਹੋਏ ਆਯੁਸ਼ਮਾਨ ਖੁਰਾਣਾ ਜੋ ਕਿ ਸ਼ਹਿਨਾਜ਼ ਦੇ ਸਵਾਲਾਂ ਨੂੰ ਸੁਣਕੇ ਹੱਸ-ਹੱਸ ਕੇ ਲੋਟਪੋਟ ਹੁੰਦੇ ਹੋਏ ਦਿਖਾਈ ਦੇ ਰਹੇ ਹਨ।

ਸ਼ਹਿਨਾਜ਼ ਗਿੱਲ ਦਾ ਕਹਿਣਾ ਹੈ ਕਿ ਤੁਸੀਂ ਇੰਨੇ ਸੁਭਾਵਿਕ ਹੋ, ਕਿ ਅਜਿਹੇ ਲੋਕ ਨਹੀਂ ਮਿਲਦੇ। ਇਸ 'ਤੇ ਆਯੁਸ਼ਮਾਨ ਖੁਰਾਣਾ ਨੇ ਕਿਹਾ ਕਿ ਅਜਿਹੇ ਇੰਟਰਵਿਊ ਵੀ ਨਹੀਂ ਹੁੰਦੇ। ਮੈਂ ਕਦੇ ਕਿਸੇ ਨੂੰ ਅਜਿਹੀਆਂ ਗੱਲਾਂ ਨਹੀਂ ਕਹੀਆਂ। ਇਹ ਵੀਡੀਓ ਕਲਿੱਪ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ।
View this post on Instagram