ਦੇਖੋ 'ਪੰਜਾਬ ਦੀ ਕੈਟਰੀਨਾ ਕੈਫ' ਦਾ ਗਲੈਮਰਸ ਲੁੱਕ, ਸ਼ਹਿਨਾਜ਼ ਨੇ ਕਰਵਾਇਆ ਬੋਲਡ ਫੋਟੋਸ਼ੂਟ
ਪੰਜਾਬੀ ਐਕਟਰੈੱਸ ਸ਼ਹਿਨਾਜ਼ ਗਿੱਲ ਜੋ ਕਿ ਕਿਸੇ ਪਹਿਚਾਣ ਦੀ ਮੁਹਤਾਜ ਨਹੀਂ ਹੈ। ਸੋਸ਼ਲ ਮੀਡੀਆ ਉੱਤੇ ਸ਼ਹਿਨਾਜ਼ ਨੂੰ ਚਾਹੁਣ ਵਾਲਿਆਂ ਦੀ ਲੰਬੀ ਚੌੜੀ ਫੈਨ ਫਾਲਵਿੰਗ ਹੈ। ਉਨ੍ਹਾਂ ਨੇ ਇੱਕ ਵਾਰ ਫਿਰ ਤੋਂ ਆਪਣਾ ਨਵਾਂ ਬੋਲਡ ਫੋਟੋਸ਼ੂਟ ਕਰਵਾਇਆ ਹੈ। ਜਿਸ ਦੀਆਂ ਕੁਝ ਤਸਵੀਰਾਂ ਉਨ੍ਹਾਂ ਨੇ ਪ੍ਰਸ਼ੰਸਕਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ।
Image Source: Instagram
ਹੋਰ ਪੜ੍ਹੋ : ਗੁੱਗੂ ਗਿੱਲ ਖੇਤ ‘ਚ ਕੰਮ ਕਰਦੇ ਆਏ ਨਜ਼ਰ, ਪ੍ਰਸ਼ੰਸਕਾਂ ਨੂੰ ਪਸੰਦ ਆ ਰਿਹਾ ਹੈ ਐਕਟਰ ਦਾ ਇਹ ਦੇਸੀ ਅੰਦਾਜ਼
Image Source: Instagram
ਇਨ੍ਹਾਂ ਤਸਵੀਰਾਂ ‘ਚ ਉਨ੍ਹਾਂ ਨੇ ਬਲਿਊ ਤੇ ਵ੍ਹਾਈਟ ਰੰਗ ਦਾ ਸਟਾਈਲਿਸ਼ ਡਿਪ ਨੈਕ ਵਾਲਾ ਟਾਪ ਪਾਇਆ ਹੈ ਤੇ ਵਾਲਾਂ ਦੇ ਹੇਅਰ ਸਟਾਇਲ ‘ਚ ਉਨ੍ਹਾਂ ਨੇ ਜੁੜ ਕੀਤਾ ਹੋਇਆ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ, ਦੋ ਨਹੀਂ ਸਗੋ ਨੌ ਤਸਵੀਰਾਂ ਸਾਂਝੀਆਂ ਕੀਤੀਆਂ ਨੇ। ਜੋ ਕਿ ਦਰਸ਼ਕਾਂ ਨੂੰ ਖੂਬ ਪਸੰਦ ਆ ਰਹੀਆਂ ਨੇ। ਛੇ ਲੱਖ ਤੋਂ ਵੱਧ ਲਾਈਕਸ ਇਸ ਪੋਸਟ ਉੱਤੇ ਆ ਚੁੱਕੇ ਨੇ। ਕਮੈਂਟ ਕਰਕੇ ਫੈਨ ਵੀ ਸ਼ਹਿਨਾਜ਼ ਦੀ ਤਾਰੀਫ ਕਰ ਰਹੇ ਨੇ।
Image Source: Instagram
ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਪੰਜਾਬੀ ਮਿਊਜ਼ਿਕ ਵੀਡੀਓਜ਼ ਦੇ ਨਾਲ ਹਿੰਦੀ ਮਿਊਜ਼ਿਕ ਵੀਡੀਓ ‘ਚ ਵੀ ਆਪਣੀ ਅਦਾਕਾਰੀ ਦੇ ਜਲਵੇ ਬਿਖੇਰਦੀ ਹੋਈ ਨਜ਼ਰ ਆ ਰਹੀ ਹੈ। ਹਾਲ ਹੀ ‘ਚ ਉਹ ਬਾਦਸ਼ਾਹ ਦੇ ਗੀਤ ਫਲਾਈ ‘ਚ ਅਦਾਕਾਰੀ ਕਰਦੀ ਹੋਏ ਨਜ਼ਰ ਆਈ ਸੀ। ਇਸ ਤੋਂ ਇਲਾਵਾ ਉਹ ਦਿਲਜੀਤ ਦੋਸਾਂਝ ਦੇ ਨਾਲ ਸਿਲਵਰ ਸਕਰੀਨ ਸ਼ੇਅਰ ਕਰਦੀ ਹੋਏ ਵੀ ਨਜ਼ਰ ਆਵੇਗੀ।
View this post on Instagram