
Shehnaaz Gill news: ਮੁੰਬਈ ਨੇ ਅਖਿਰਕਾਰ ਸਰਦੀ ਦਾ ਅਨੁਭਵ ਕੀਤਾ ਕਿਉਂਕਿ ਸੋਮਵਾਰ, 16 ਜਨਵਰੀ ਨੂੰ ਮੁੰਬਈ ਵਿੱਚ ਸੀਜ਼ਨ ਦਾ ਸਭ ਤੋਂ ਠੰਡ ਦਿਨ ਰਿਹਾ, ਕਿਉਂਕਿ ਤਾਪਮਾਨ 13.8 ਡਿਗਰੀ ਸੈਲਸੀਅਸ ਤੱਕ ਜਾ ਡਿੱਗਿਆ। ਜਿਵੇਂ ਹੀ ਪਾਰਾ ਡਿੱਗਿਆ, ਸ਼ਹਿਨਾਜ਼ ਗਿੱਲ ਨੇ ਡੱਬੂ ਰਤਨਾਨੀ ਨਾਲ ਆਪਣੇ ਤਾਜ਼ਾ ਫੋਟੋਸ਼ੂਟ ਦੀਆਂ ਤਸਵੀਰਾਂ ਨੂੰ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਉਹ ਇੱਕ ਚਿੱਟੇ ਰੰਗ ਸਵੈਟਰ ਵਿੱਚ ਨਜ਼ਰ ਆ ਰਹੀਆਂ ਹਨ। ਇਹ ਤਸਵੀਰਾਂ ਬਹੁਤ ਹੀ ਤੇਜ਼ੀ ਦੇ ਨਾਲ ਵਾਇਰਲ ਹੋ ਰਹੀਆਂ ਹਨ।

ਸ਼ਹਿਨਾਜ਼ ਗਿੱਲ ਨੇ ਕੈਪਸ਼ਨ ਵਿੱਚ ਸਿਰਫ ਚਿੱਟੇ ਰੰਗ ਵਾਲੇ ਹਾਰਟ ਵਾਲੇ ਇਮੋਜ਼ੀ ਸ਼ੇਅਰ ਕੀਤੇ ਹਨ। ਇਹ ਤਸਵੀਰਾਂ ਮਸ਼ਹੂਰ ਫੋਟੋਗ੍ਰਾਫਰ ਡੱਬੂ ਰਤਨਾਨੀ ਨੇ ਕਲਿੱਕ ਕੀਤੀਆਂ ਹਨ। ਤਸਵੀਰਾਂ ਵਿੱਚ ਸ਼ਹਿਨਾਜ਼ ਗਿੱਲ ਦਾ ਕਿਊਟ ਅੰਦਾਜ਼ ਫੈਨਜ਼ ਨੂੰ ਖੂਬ ਪਸੰਦ ਆ ਰਿਹਾ ਹੈ। ਪ੍ਰਸ਼ੰਸਕ ਜੰਮ ਕੇ ਤਾਰੀਫ ਕਰ ਰਹੇ ਹਨ।

ਇੱਕ ਪ੍ਰਸ਼ੰਸਕ ਨੇ ਉਸ ਨੂੰ 'ਵਿੰਟਰ ਵਾਈਬ' ਕਿਹਾ ਜਦੋਂ ਕਿ ਦੂਜੇ ਨੇ ਲਿਖਿਆ, "ਅੱਜ ਦੀ ਮੌਸਮ ਰਿਪੋਰਟ ਸ਼ਹਿਨਾਜ਼ ਗਿੱਲ ਕੇ ਚਲਤੇ ਗਰਮੀ ਦੇ ਵਧਣ ਦੇ ਕਰਨ ਪ੍ਰਸ਼ੰਸਕਾਂ ਦਾ ਹੋਇਆ ਬੁਰਾ ਹਾਲ"

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਹਾਲ ਹੀ 'ਚ ਮੂਨ ਰਾਈਜ਼ ਨਾਂ ਦੇ ਮਿਊਜ਼ਿਕ ਵੀਡੀਓ 'ਚ ਗੁਰੂ ਰੰਧਾਵਾ ਦੇ ਨਾਲ ਨਜ਼ਰ ਆਈ ਹੈ। ਇਸ ਵੀਡੀਓ ਨੂੰ ਦਰਸ਼ਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ। ਉਹ ਜਲਦ ਹੀ ਸਲਮਾਨ ਖ਼ਾਨ ਦੀ ਫ਼ਿਲਮ 'ਕਿਸੀ ਕਾ ਭਾਈ ਕਿਸੀ ਕੀ ਜਾਨ' ਨਾਲ ਬਾਲੀਵੁੱਡ 'ਚ ਡੈਬਿਊ ਕਰੇਗੀ।
View this post on Instagram