ਸ਼ਹਿਨਾਜ਼ ਗਿੱਲ ਨੇ ਰਾਜਕੁਮਾਰ ਰਾਓ ਨਾਲ ਸਾਂਝੀਆਂ ਕੀਤੀਆਂ ਤਸਵੀਰਾਂ, ਪ੍ਰਸ਼ੰਸਕ ਲੁੱਟਾ ਰਹੇ ਨੇ ਪਿਆਰ

written by Lajwinder kaur | November 09, 2022 09:01pm

Shehnaaz Gill-Rajkummar Rao news: ਲੱਖਾਂ ਲੋਕਾਂ ਦੇ ਦਿਲਾਂ ਨੂੰ ਧੜਕਾਉਣ ਵਾਲੀ ਸ਼ਹਿਨਾਜ਼ ਗਿੱਲ ਅਕਸਰ ਸੁਰਖੀਆਂ 'ਚ ਰਹਿੰਦੀ ਹੈ। ਸੋਸ਼ਲ ਮੀਡੀਆ ਉੱਤੇ ਸ਼ਹਿਨਾਜ਼ ਦੀਆਂ ਤਸਵੀਰਾਂ ਤੇ ਵੀਡੀਓਜ਼ ਵਾਈਰਲ ਹੁੰਦੀਆਂ ਰਹਿੰਦੀਆਂ ਹਨ। ਜੀ ਹਾਂ ਸ਼ਹਿਨਾਜ਼ ਗਿੱਲ ਦੇ ਫੈਨਜ਼ ਲਈ ਗੁੱਡ ਨਿਊਜ਼ ਹੈ, ਅਦਾਕਾਰਾ ਬਹੁਤ ਜਲਦ ਆਪਣਾ ਟਾਕ ਸ਼ੋਅ ਲੈ ਕੇ ਆ ਰਹੀ ਹੈ।

ਹੋਰ ਪੜ੍ਹੋ : ਆਪਣੇ ਆਪ ਦੇ ਨਾਲ ਵਿਆਹ ਕਰਨ ਦੇ ਦੋ ਮਹੀਨੇ ਬਾਅਦ ਗਰਭਵਤੀ ਹੈ ਕਨਿਸ਼ਕ ਸੋਨੀ? ਜਾਣੋ ਸੱਚ ਕੀ ਹੈ!

inside image of shehnaaz and raj kumar rao image source: instagram

ਅਦਾਕਾਰਾ ਸ਼ਹਿਨਾਜ਼ ਗਿੱਲ ਆਪਣਾ ਨਵਾਂ ਸ਼ੋਅ ਲੈ ਕੇ ਆ ਰਹੀ ਹੈ, ਜਿਸ ਦਾ ਨਾਂ 'Desi Vibes With Shehnaaz Gill' ਹੈ, ਇਹ ਇੱਕ ਚੈਟ ਸ਼ੋਅ ਹੋਵੇਗਾ। ਇਸ ਸ਼ੋਅ ਦੀ ਸ਼ੂਟਿੰਗ ਮੁੰਬਈ 'ਚ ਹੋ ਰਹੀ ਹੈ। ਅਦਾਕਾਰਾ ਨੇ ਆਪਣੇ ਸ਼ੋਅ ਦੀਆਂ ਕੁਝ ਝਲਕੀਆਂ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਸਾਂਝੀਆਂ ਕੀਤੀਆਂ ਹਨ। ਜੀ ਹਾਂ ਸ਼ੋਅ ਦੇ ਪਹਿਲੇ ਮਹਿਮਾਨ ਮਸ਼ਹੂਰ ਅਦਾਕਾਰ ਰਾਜਕੁਮਾਰ ਰਾਓ ਹੋਣਗੇ। ਤਸਵੀਰਾਂ ਵਿੱਚ ਦੇਖ ਸਕਦੇ ਹੋ ਸ਼ਹਿਨਾਜ਼ ਲਾਲ ਅਤੇ ਗੋਲਡਨ ਰੰਗ ਦੀ ਸ਼ਾਰਟ ਡਰੈੱਸ 'ਚ ਨਜ਼ਰ ਆ ਰਹੀ ਹੈ। ਇਨ੍ਹਾਂ ਤਸਵੀਰਾਂ ਨੂੰ ਅਦਾਕਾਰਾ ਨੇ ਲੰਬੇ ਚੌੜੇ ਕੈਪਸ਼ਨ ਦੇ ਨਾਲ ਸ਼ੇਅਰ ਕੀਤਾ ਹੈ।

new chat show shehnaaz gill image source: instagram

ਸ਼ਹਿਨਾਜ਼ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਉਸ ਨੇ ਲਿਖਿਆ- ‘ਸੁਫ਼ਨੇ ਸਾਕਾਰ ਹੁੰਦੇ ਹਨ... ਮੈਂ ਹਮੇਸ਼ਾ ਹੀ ਅਭਿਨੇਤਾ ਰਾਜਕੁਮਾਰ ਰਾਓ ਨਾਲ ਕੰਮ ਕਰਨਾ ਚਾਹੁੰਦੀ ਸੀ ਅਤੇ ਅੱਜ ਮੈਂ ਉਨ੍ਹਾਂ ਨਾਲ ਆਪਣਾ ਪਹਿਲਾ ਚੈਟ ਸ਼ੋਅ ਸਾਂਝਾ ਕੀਤਾ ਹੈ- “ਦੇਸੀ ਵਾਈਬਸ ਵਿੱਦ ਸ਼ਹਿਨਾਜ਼ ਗਿੱਲ...ਮੈਂ ਸੱਚਮੁੱਚ ਚੰਦਰਮਾ ਉੱਤੇ ਹਾਂ!’ ਇਸ ਦੇ ਨਾਲ ਉਨ੍ਹਾਂ ਨੇ ਰਾਜਕੁਮਾਰ ਰਾਓ ਨੂੰ ਫ਼ਿਲਮ ਮੋਨਿਕਾ ਓ ਮਾਈ ਡਾਰਲਿੰਗ ਲਈ ਸ਼ੁਭਕਾਮਨਾਵਾਂ ਵੀ ਦਿੱਤੀਆਂ। ਇਸ ਪੋਸਟ ਉੱਤੇ ਪ੍ਰਸ਼ੰਸਕ ਖੂਬ ਪਿਆਰ ਲੁੱਟਾ ਰਹੇ ਹਨ।

shehnaaz gill new pics image source: instagram

ਦੱਸ ਦਈਏ ਅਦਾਕਾਰਾ ਸ਼ਹਿਨਾਜ਼ ਗਿੱਲ ਬਹੁਤ ਜਲਦ ਸਲਮਾਨ ਖ਼ਾਨ ਦੀ ਫ਼ਿਲਮ ਦੇ ਨਾਲ ਆਪਣਾ ਬਾਲੀਵੁੱਡ ਡੈਬਿਊ ਕਰਨ ਜਾ ਰਹੀ ਹੈ। ਇਸ ਤੋਂ ਇਲਾਵਾ ਸ਼ਹਿਨਾਜ਼ ਦੀ ਝੋਲੀ ਕਈ ਹੋਰ ਫ਼ਿਲਮਾਂ ਵੀ ਹਨ।

 

View this post on Instagram

 

A post shared by Shehnaaz Gill (@shehnaazgill)

You may also like