ਸ਼ਹਿਨਾਜ਼ ਗਿੱਲ ਤੇ ਵਿੱਕੀ ਕੌਸ਼ਲ ਇਕੱਠੇ ਆਏ ਨਜ਼ਰ, ਸ਼ਹਿਨਾਜ਼ ਨੇ ਪੋਸਟ ਪਾ ਕੇ ਕਿਹਾ- ‘ਹੁਣ ਬਣੀ ਨਾ ਗੱਲ, ਦੋ ਪੰਜਾਬੀ ਇੱਕੋ ਫਰੇਮ ਵਿੱਚ’

written by Lajwinder kaur | October 20, 2022 10:46am

Shehnaaz Gill-Vicky Kaushal Latest Pictures: ਪੰਜਾਬ ਦੀ ਮਸ਼ਹੂਰ ਗਾਇਕਾ ਅਤੇ ਅਦਾਕਾਰਾ ਸ਼ਹਿਨਾਜ਼ ਗਿੱਲ ਅਕਸਰ ਕਿਸੇ ਨਾ ਕਿਸੇ ਕਾਰਨਾਂ ਦੇ ਚੱਲਦੇ ਚਰਚਾ ਵਿੱਚ ਰਹਿੰਦੀ ਹੈ। ਬਿੱਗ ਬੌਸ ਤੋਂ ਬਾਅਦ ਪੰਜਾਬੀ ਫ਼ਿਲਮ ਇੰਡਸਟਰੀ ਦੇ ਨਾਲ-ਨਾਲ ਬਾਲੀਵੁੱਡ ਵਿੱਚ ਆਪਣੀ ਵੱਖਰੀ ਪਛਾਣ ਬਨਾਉਣ ਵਾਲੀ ਸ਼ਹਿਨਾਜ਼ ਗਿੱਲ ਅਕਸਰ ਹੀ ਆਪਣੀ ਤਸਵੀਰਾਂ ਤੇ ਵੀਡੀਓਜ਼ ਕਰਕੇ ਸੁਰਖੀਆਂ ‘ਚ ਬਣੀ ਰਹਿੰਦੀ ਹੈ। ਜੀ ਹਾਂ ਸਲਮਾਨ ਖ਼ਾਨ, ਸ਼ਾਹਰੁਖ ਖ਼ਾਨ ਤੋਂ ਬਾਅਦ ਹੁਣ ਸ਼ਹਿਨਾਜ਼ ਦੀਆਂ ਵਿੱਕੀ ਕੌਸ਼ਲ ਨਾਲ ਤਸਵੀਰਾਂ ਖੂਬ ਵਾਇਰਲ ਹੋ ਰਹੀਆਂ ਹਨ।

ਹੋਰ ਪੜ੍ਹੋ : ਇਸ ਟੀਵੀ ਅਦਾਕਾਰਾ ਦੀ ਕਿਡਨੀ ਹੋਈ ਫੇਲ, ਇਲਾਜ ਲਈ ਨਹੀਂ ਬਚੇ ਪੈਸੇ, ਜਾਣੋ ਕੀ ਹੈ ਕਿਡਨੀ ਖਰਾਬ ਹੋਣ ਦੇ ਕਾਰਨ!

vicky and shehnaaz Image Source: Instagram

ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਬਾਲੀਵੁੱਡ ਦੇ ਸਟਾਰ ਐਕਟਰ ਵਿੱਕੀ ਕੌਸ਼ਲ ਦੇ ਨਾਲ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਅਦਾਕਾਰਾ ਨੇ ਕੈਪਸ਼ਨ ‘ਚ ਲਿਖਿਆ ਹੈ- ‘ਹੁਣ ਬਣੀ ਨਾਲ ਗੱਲ… 2 ਪੰਜਾਬੀ ਇੱਕ ਫਰੇਮ ਵਿੱਚ ❤️ @vickykaushal09’। ਇਸ ਪੋਸਟ ਉੱਤੇ ਪ੍ਰਸ਼ੰਸਕ ਕਮੈਂਟ ਕਰਕੇ ਦੋਵਾਂ ਅਦਾਕਾਰਾਂ ਦੀ ਤਾਰੀਫ ਕਰ ਰਹੇ ਹਨ। ਇਸ ਪੋਸਟ ਉੱਤੇ ਕੁਝ ਹੀ ਸਮੇਂ ‘ਚ ਲੱਖਾਂ ਦੀ ਗਿਣਤੀ ‘ਚ ਲਾਈਕਸ ਆ ਚੁੱਕੇ ਹਨ।

Image Source: Instagram

ਅਭਿਨੇਤਾ ਵਿੱਕੀ ਕੌਸ਼ਲ, ਕੈਟਰੀਨਾ ਕੈਫ, ਸ਼ਿਲਪਾ ਸ਼ੈੱਟੀ, ਰਾਜ ਕੁੰਦਰਾ, ਕਾਰਤਿਕ ਆਰੀਅਨ, ਅਤੇ ਸ਼ਹਿਨਾਜ਼ ਗਿੱਲ ਫ਼ਿਲਮ ਨਿਰਮਾਤਾ ਰਮੇਸ਼ ਤੋਰਾਨੀ ਦੁਆਰਾ ਆਯੋਜਿਤ ਦੀਵਾਲੀ ਪਾਰਟੀ ਵਿੱਚ ਸ਼ਾਮਿਲ ਹੋਏ ਸਨ। ਇਸ ਇਵੈਂਟ ਵਿੱਚ ਰਿਤੇਸ਼ ਦੇਸ਼ਮੁਖ, ਜੇਨੇਲੀਆ ਡਿਸੂਜ਼ਾ, ਨੁਸ਼ਰਤ ਭਰੂਚਾ, ਨੋਰਾ ਫਤੇਹੀ, ਪੁਲਕਿਤ ਸਮਰਾਟ ਅਤੇ ਕ੍ਰਿਤੀ ਖਰਬੰਦਾ ਸਮੇਤ ਕਈ ਹੋਰ ਨਾਮੀ ਹਸਤੀਆਂ ਵੀ ਮੌਜੂਦ ਸਨ। ਇਸ ਪਾਰਟੀ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ।

shehnaaz at diwali party Image Source: Instagram

 

View this post on Instagram

 

A post shared by Shehnaaz Gill (@shehnaazgill)

You may also like