ਸ਼ਹਿਨਾਜ਼ ਗਿੱਲ ਨੇ ਬ੍ਰਹਮ ਕੁਮਾਰੀ ਆਸ਼ਰਮ ‘ਚ ਸਾਦਗੀ ਨਾਲ ਮਨਾਇਆ ਜਨਮ ਦਿਨ, ਤਸਵੀਰ ਹੋ ਰਹੀ ਵਾਇਰਲ

written by Shaminder | January 27, 2022

ਸ਼ਹਿਨਾਜ਼ ਗਿੱਲ (Shehnaaz Gill) ਅੱਜ ਆਪਣਾ ਜਨਮ ਦਿਨ (Birthday) ਮਨਾ ਰਹੀ ਹੈ । ਸ਼ਹਿਨਾਜ਼ ਗਿੱਲ ਦੀ ਇੱਕ ਤਸਵੀਰ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ । ਜਿਸ ‘ਚ ਉਹ ਬ੍ਰਹਮ ਕੁਮਾਰੀ ਆਸ਼ਰਮ ( Brahma Kumari Ashram) ‘ਚ ਆਪਣਾ ਜਨਮ ਦਿਨ ਮਨਾਉਂਦੀ ਹੋਈ ਦਿਖਾਈ ਦੇ ਰਹੀ ਹੈ ।ਦੱਸ ਦਈਏ ਕਿ ਬ੍ਰਹਮ ਕੁਮਾਰੀ ਆਸ਼ਰਮ ‘ਚ ਸਿਧਾਰਥ ਸ਼ੁਕਲਾ ਵੀ ਜਾਂਦਾ ਹੁੰਦਾ ਸੀ ਅਤੇ ਇੱਥੋਂ ਹੀ ਸ਼ਹਿਨਾਜ਼ ਗਿੱਲ ਨੂੰ ਸਿਧਾਰਥ ਦੇ ਦੁੱਖ ਚੋਂ ਉਭਰਨ ‘ਚ ਮਦਦ ਮਿਲੀ ਸੀ । ਸ਼ਹਿਨਾਜ਼ ਗਿੱਲ ਅਤੇ ਸਿਧਾਰਥ ਸ਼ੁਕਲਾ ਦੀ ਦੋਸਤੀ ਬਿੱਗ ਬੌਸ ਦੇ ਘਰ ‘ਚ ਹੀ ਸ਼ੁਰੂ ਹੋਈ ਸੀ ।

Shehnaaz Gill with Sidharth shukla image From instagram

ਹੋਰ ਪੜ੍ਹੋ : ਓਮੀਕ੍ਰੋਨ ਸੰਕ੍ਰਮਣ ਤੋਂ ਬਚਣ ਲਈ ਇਨ੍ਹਾਂ ਚੀਜ਼ਾਂ ਦਾ ਰੱਖੋ ਧਿਆਨ, ਅਪਣਾਓ ਇਸ ਤਰ੍ਹਾਂ ਦੀ ਜੀਵਨ ਸ਼ੈਲੀ

ਦੋਵਾਂ ਦੀ ਬਹੁਤ ਹੀ ਵਧੀਆ ਬਾਂਡਿੰਗ ਸੀ ਅਤੇ ਹਰ ਕੋਈ ਇਹੀ ਸੋਚ ਰਿਹਾ ਸੀ ਕਿ ਰੀਲ ਲਾਈਫ ਦੀ ਇਹ ਜੋੜੀ ਅਸਲ ਜ਼ਿੰਦਗੀ ‘ਚ ਇੱਕ ਜੋੜੀ ਦੇ ਰੂਪ ‘ਚ ਨਜ਼ਰ ਆਏਗੀ ।ਪਰ ਅਜਿਹਾ ਨਹੀਂ ਹੋ ਸਕਿਆ । ਸਿਧਾਰਥ ਦੇ ਅਚਾਨਕ ਦਿਹਾਂਤ ਤੋਂ ਬਾਅਦ ਸ਼ਹਿਨਾਜ਼ ਨੇ ਸਿਧਾਰਥ ਨੂੰ ਕਾਫੀ ਮਿਸ ਕੀਤਾ ਅਤੇ ਕਈ ਦਿਨਾਂ ਤੱਕ ਉਹ ਇਸ ਦੁੱਖ ‘ਚ ਰਹੀ ।

Shehnaaz Gill with Shahbaz image From instagram

ਪਰ ਹੌਲੀ ਹੌਲੀ ਉਸ ਦੀ ਜ਼ਿੰਦਗੀ ਪਟਰੀ ‘ਤੇ ਆ ਰਹੀ ਹੈ ।ਸ਼ਹਿਨਾਜ਼ ਗਿੱਲ ਹਾਲ ਹੀ ‘ਚ ਦਿਲਜੀਤ ਦੋਸਾਂਝ ਦੇ ਨਾਲ ਫ਼ਿਲਮ ‘ਹੌਸਲਾ ਰੱਖ’ ‘ਚ ਨਜ਼ਰ ਆਈ ਸੀ । ਇਸ ਫ਼ਿਲਮ ‘ਚ ਉਸ ਨੇ ਆਪਣੀ ਅਦਾਕਾਰੀ ਦੇ ਨਾਲ ਹਰ ਕਿਸੇ ਦਾ ਦਿਲ ਜਿੱਤਿਆ ਸੀ । ਸ਼ਹਿਨਾਜ਼ ਗਿੱਲ ਜਲਦ ਹੀ ਹੋਰ ਕਈ ਪ੍ਰਾਜੈਕਟਸ ‘ਚ ਵੀ ਨਜ਼ਰ ਆਏਗੀ । ਬੀਤੇ ਦਿਨੀਂ ਉਸ ਨੇ ਆਪਣੀਆਂ ਕਈ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਸਨ ।ਜਿਸ ਨੂੰ ਸੋਸ਼ਲ ਮੀਡੀਆ ‘ਤੇ ਖੂਬ ਪਿਆਰ ਮਿਲਿਆ ਸੀ ।

 

View this post on Instagram

 

A post shared by Viral Bhayani (@viralbhayani)

You may also like