ਸ਼ਹਿਨਾਜ਼ ਗਿੱਲ ਕਿਉਂ ਨਹੀਂ ਜਾਂਦੀ ਜਿੰਮ, ਦੱਸਿਆ ਕਾਰਨ

written by Shaminder | March 11, 2020

ਸ਼ਹਿਨਾਜ਼ ਗਿੱਲ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ ਜਿਸ 'ਚ ਸ਼ਹਿਨਾਜ਼ ਗਿੱਲ ਦੱਸਦੀ ਹੈ ਕਿ ਉਹ ਜਿੰਮ ਕਿਉਂ ਨਹੀਂ ਜਾਂਦੀ ।ਉਸ ਦਾ ਕਹਿਣਾ ਹੈ ਕਿ ਉਹ ਜਿੰਮ ਜਾਂਦੀ ਹੈ ਤਾਂ ਜਿੰਮ ਜਾਣ ਤੋਂ ਬਾਅਦ ਉਨ੍ਹਾਂ ਨੂੰ ਹੋਰ ਭੁੱਖ ਲੱਗ ਜਾਂਦੀ ਹੈ ।ਇਸ ਦੇ ਨਾਲ ਹੀ ਇੱਕ ਚੀਜ਼ ਅਜਿਹੀ ਹੈ ਜਿਸ ਨੂੰ ਖਾਧੇ ਬਗੈਰ ਉਨ੍ਹਾਂ ਨੂੰ ਚੈਨ ਨਹੀਂ ਪੈਂਦਾ ਅਤੇ ਉਹ ਹਨ ਆਲੂ ਦੇ ਪਰੌਂਠੇ । ਹੋਰ ਵੇਖੋ:ਸ਼ਹਿਨਾਜ਼ ਗਿੱਲ ਨੇ ਇੱਕ ਵਾਰ ਫਿਰ ਹਿਮਾਂਸ਼ੀ ਖੁਰਾਣਾ ਨਾਲ ਲਿਆ ਪੰਗਾ, ਨਵੇਂ ਗਾਣੇ ਦਾ ਇਸ ਤਰ੍ਹਾਂ ਉਡਾਇਆ ਮਜ਼ਾਕ, ਵੀਡੀਓ ਹੋ ਰਿਹਾ ਹੈ ਵਾਇਰਲ https://www.instagram.com/p/B8_IuSHF-F6/ ਉਹ ਇਸ ਵੀਡੀਓ 'ਚ ਕਹਿੰਦੀ ਹੋਈ ਨਜ਼ਰ ਆ ਰਹੀ ਹੈ ਕਿ ਉਹ ਜਿੰਨੀ ਮਰਜ਼ੀ ਡਾਈਟ ਕਰ ਲੈਣ ਪਰ ਆਲੂ ਦੇ ਪਰੌਂਠਿਆਂ ਬਿਨਾਂ ਉਨ੍ਹਾਂ ਦਾ ਕੋਈ ਗੁਜ਼ਾਰਾ ਨਹੀਂ ।ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ । https://www.instagram.com/p/B9lHLNjBS3C/ ਇਸ ਤੋਂ ਪਹਿਲਾਂ ਉਨ੍ਹਾਂ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਇੱਕ ਰਿਆਲਟੀ ਸ਼ੋਅ 'ਚ ਚਰਚਾ ਖੱਟਣ ਤੋਂ ਬਾਅਦ ਆਪਣੇ ਅਗਲੇ ਪ੍ਰਾਜੈਕਟ ਨੂੰ ਲੈ ਕੇ ਚਰਚਾ 'ਚ ਹੈ । ਦੱਸ ਦਈਏ ਕਿ ਉਨ੍ਹਾਂ ਨੇ ਇਸ ਰਿਆਲਟੀ ਸ਼ੋਅ 'ਚ ਕਾਫੀ ਸੁਰਖੀਆਂ ਵਟੋਰੀਆਂ ਸਨ ਅਤੇ ਹਿਮਾਂਸ਼ੀ ਖੁਰਾਣਾ ਨਾਲ ਉਨ੍ਹਾਂ ਦੇ ਝਗੜੇ ਕਿਸੇ ਤੋਂ ਛੁਪੇ ਹੋਏ ਨਹੀਂ ਹਨ। ਇਸੇ ਕਾਰਨ ਪੰਜਾਬ ਦੀਆਂ ਇਹ ਦੋਵੇਂ ਮਾਡਲ ਕਾਫੀ ਸੁਰਖੀਆਂ 'ਚ ਰਹੀਆਂ ਹਨ ।

0 Comments
0

You may also like