ਜੱਸੀ ਗਿੱਲ ਨੇ ਸ਼ਹਿਨਾਜ਼ ਗਿੱਲ ਨੂੰ ਲੈ ਕੇ ਕਹੀ, ਇਹ ਵੱਡੀ ਗੱਲ …!

written by Rupinder Kaler | January 18, 2020

ਜੱਸੀ ਗਿੱਲ ਆਪਣੀ ਆਉਣ ਵਾਲੀ ਫ਼ਿਲਮ ‘ਪੰਗਾ’ ਦੇ ਪ੍ਰਮੋਸ਼ਨ ਵਿੱਚ ਲੱਗੇ ਹੋਏ ਹਨ । ਹਾਲ ਹੀ ਵਿੱਚ ਉਹ ਪੀਟੀਸੀ ਪੰਜਾਬੀ ਦੇ ਸ਼ੋਅ ‘ਚਾਹ ਦਾ ਕੱਪ ਸੱਤੀ ਦੇ ਨਾਲ’ ਵਿੱਚ ਪਹੁੰਚੇ ਸਨ । ਇਸ ਸ਼ੋਅ ਵਿੱਚ ਉਹਨਾਂ ਨੇ ਸਤਿੰਦਰ ਸੱਤੀ ਨਾਲ ਦਿਲ ਖੋਲ ਕੇ ਗੱਲਾਂ ਕੀਤੀਆਂ ਤੇ ਆਪਣੀ ਜ਼ਿੰਦਗੀ ਦੇ ਕਈ ਅਣਛੂਹੇ ਪਹਿਲੂਆਂ ਤੋਂ ਜਾਣੂ ਕਰਵਾਇਆ । ਇਸ ਸ਼ੋਅ ਦੇ ਸੈੱਟ ਤੇ ਜੱਸੀ ਗਿੱਲ ਨੇ ਹੋਰ ਵੀ ਕਈ ਖੁਲਾਸੇ ਕੀਤੇ ।

Jassie Gill 1st Guest In PTC's New Show 'Chah Da Cup Satti De Naal Jassie Gill 1st Guest In PTC's New Show Chaa Da Cup Satti De Naal
ਇਸ ਮੌਕੇ ਉਹਨਾਂ ਨੇ ਕਿਹਾ ਕਿ ਉਹ ਸ਼ਹਿਨਾਜ਼ ਗਿੱਲ ਕਰਕੇ ਬਿੱਗ ਬੌਸ ਸ਼ੋਅ ਦੇਖਦੇ ਹਨ । ਉਹ ਚਾਹੁੰਦੇ ਹਨ ਕਿ ਇਹ ਸ਼ੋਅ ਸ਼ਹਿਨਾਜ਼ ਗਿੱਲ ਹੀ ਜਿੱਤੇ ਕਿਉਂਕਿ ਸ਼ਹਿਨਾਜ਼ ਉਹਨਾਂ ਦੀ ਫੈਵਰੇਟ ਪ੍ਰਤੀਭਾਗੀ ਹੈ, ਤੇ ਵੱਡੀ ਗੱਲ ਉਹ ਪੰਜਾਬ ਤੋਂ ਹੈ । ਤੁਹਾਨੂੰ ਦੱਸ ਦਿੰਦੇ ਹਾਂ ਕਿ ਜੱਸੀ ਗਿੱਲ ਆਪਣੀ ਫ਼ਿਲਮ ਦੇ ਪ੍ਰਮੋਸ਼ਨ ਲਈ ਬਿੱਗ ਬੌਸ ਦੇ ਘਰ ਵੀ ਗਏ ਸਨ, ਜਿੱਥੇ ਸ਼ਹਿਨਾਜ਼ ਜੱਸੀ ਨੂੰ ਦੇਖ ਕੇ ਬਹੁਤ ਭਾਵੁਕ ਹੋ ਗਈ ਸੀ । https://www.instagram.com/p/B7dPnLCF7P4/?igshid=1jnyj3wmodzld

0 Comments
0

You may also like