ਸ਼ਹਿਨਾਜ਼ ਗਿੱਲ ਨੇ ਪਿਆਰੇ ਅੰਦਾਜ਼ 'ਚ ਭਰਾ ਸ਼ਹਿਬਾਜ਼ ਨੂੰ ਦਿੱਤੀ ਜਨਮਦਿਨ ਦੀ ਮੁਬਾਰਕਬਾਦ

written by Pushp Raj | May 19, 2022

ਮਸ਼ਹੂਰ ਪੰਜਾਬੀ ਅਦਾਕਾਰਾ ਸ਼ਹਿਨਾਜ਼ ਗਿੱਲ ਇਸ ਸਮੇਂ ਆਪਣੀ ਆਉਣ ਵਾਲੀ ਫਿਲਮ ਕਭੀ ਈਦ ਕਭੀ ਦੀਵਾਲੀ ਨੂੰ ਲੈ ਕੇ ਚਰਚਾ ਵਿੱਚ ਹੈ। ਅੱਜ ਸ਼ਹਿਨਾਜ਼ ਗਿੱਲ ਦੇ ਭਰਾ ਸ਼ਹਿਬਾਜ਼ ਦਾ ਜਨਮਦਿਨ ਹੈ। ਇਸ ਮੌਕੇ ਸ਼ਹਿਨਾਜ਼ ਨੇ ਆਪਣੇ ਭਾਰ ਨੂੰ ਬੜੇ ਹੀ ਪਿਆਰ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ ਹੈ।

image From instagram

ਸ਼ਹਿਨਾਜ਼ ਗਿੱਲ ਸੋਸ਼ਲ ਮੀਡੀਆ ਉੱਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਅਕਸਰ ਹੀ ਆਪਣੀ ਨਿੱਜੀ ਜ਼ਿੰਦਗੀ ਤੇ ਪ੍ਰੋਫੈਸ਼ਨਲ ਲਾਈਫ ਦੀ ਅਪਡੇਟਸ ਸੋਸ਼ਲ ਮੀਡੀਆ ਰਾਹੀਂ ਫੈਨਜ਼ ਨਾਲ ਸਾਂਝੀ ਕਰਦੀ ਹੈ।

image From instagram

ਅੱਜ ਭਰਾ ਸ਼ਹਿਬਾਜ਼ ਦੇ ਜਨਮਦਿਨ 'ਤੇ ਸ਼ਹਿਨਾਜ਼ ਗਿੱਲ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਭਰਾ ਦੀ ਫੋਟੋ ਸ਼ੇਅਰ ਕਰ ਉਸ ਨੂੰ ਪਿਆਰ ਭਰੇ ਅੰਦਾਜ਼ ਵਿੱਚ ਜਨਮ ਦਿਨ ਦੀ ਵਧਾਈ ਦਿੱਤੀ ਹੈ। ਸ਼ਹਿਨਾਜ਼ ਨੇ ਸ਼ਹਿਬਾਜ਼ ਦੀ ਤਸਵੀਰ ਸ਼ੇਅਰ ਕਰਦੇ ਹੋਏ ਕੈਪਸ਼ਨ 'ਚ ਲਿਖਿਆ, "@Bday Shehbaaz, Happy Birthday My Sohna Veer 🌸 "

image From instagram

ਸ਼ਹਿਨਾਜ਼ ਵੱਲੋਂ ਸ਼ੇਅਰ ਕੀਤੀ ਗਈ ਇਸ ਇੰਸਟਾ ਸਟੋਰੀ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਸ਼ਹਿਨਾਜ਼ ਦੀ ਸਟੋਰੀ ਰਾਹੀਂ ਸ਼ਹਿਬਾਜ਼ ਨੂੰ ਜਨਮਦਿਨ ਦੀ ਵਧਾਈਆਂ ਦੇ ਰਹੇ ਹਨ। ਜੇਕਰ ਸ਼ਹਿਬਾਜ਼ ਦੀ ਗੱਲ ਕੀਤੀ ਜਾਵੇ ਤਾਂ ਸ਼ਹਿਬਾਜ਼ ਫਨੀ ਵੀਡੀਓ ਬਣਾਉਂਦੇ ਹਨ ਤੇ ਅਕਸਰ ਹੀ ਆਪਣੀ ਕਾਮੇਡੀ ਰੀਲਸ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਦੇ ਹਨ।

image From instagram

ਹੋਰ ਪੜ੍ਹੋ : ਕੰਗਨਾ ਰਣੌਤ ਤੇ ਧਾਕੜ ਦੀ ਟੀਮ ਕਾਸ਼ੀ ਵਿਸ਼ਵਨਾਥ ਧਾਮ ਦਰਸ਼ਨ ਲਈ ਪੁੱਜੀ ਬਨਾਰਸ, ਵੇਖੋ ਤਸਵੀਰਾਂ

ਦੱਸ ਦਈਏ ਕਿ ਸ਼ਹਿਬਾਜ਼ ਨੂੰ ਕੁਝ ਸਮੇਂ ਲਈ ਬਿੱਗ ਬਾਸ 13 ਦੇ ਫੈਮਲੀ ਐਪੀਸੋਡ ਦੇ ਵਿੱਚ ਵੇਖਿਆ ਗਿਆ ਸੀ। ਸ਼ਹਿਬਾਜ਼, ਸ਼ਹਿਨਾਜ਼ ਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਲੋਕਾਂ ਨੇ ਸ਼ੋਅ ਵਿੱਚ ਬਹੁਤ ਪਸੰਦ ਕੀਤਾ ਸੀ। ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਬਾਜ਼ ਆਪਣੀ ਭੈਣ ਦਾ ਭਰਪੂਰ ਸਾਥ ਦਿੰਦੇ ਨਜ਼ਰ ਆਏ। ਸ਼ਹਿਬਾਜ਼ ਨੇ ਸਿਧਾਰਥ ਸ਼ੁਕਲਾ ਦੀ ਯਾਦ ਵਿੱਚ ਆਪਣੀ ਬਾਂਹ ਉੱਤੇ ਸਿਧਾਰਥ ਦਾ ਟੈਟੂ ਬਣਵਾਇਆ ਹੈ ਤੇ ਉਸ ਉੱਤੇ ਸ਼ਹਿਨਾਜ਼ ਦਾ ਨਾਂਅ ਲਿਖਵਾਇਆ ਹੈ। ਫੈਨਜ਼ ਵੱਲੋਂ ਇਸ ਤਸਵੀਰ ਨੂੰ ਵੀ ਬਹੁਤ ਪਸੰਦ ਕੀਤਾ ਗਿਆ ਸੀ।

You may also like