ਸ਼ਹਿਨਾਜ਼ ਗਿੱਲ ਦਾ ਸੁਫ਼ਨਾ ਹੋਇਆ ਪੂਰਾ, ਲਾਈਵ ਹੋ ਕੇ ਖੋਲਿਆ ਦਿਲ ਦਾ ਰਾਜ਼

written by Rupinder Kaler | February 23, 2021

ਸ਼ਹਿਨਾਜ਼ ਗਿੱਲ ਛੇਤੀ ਹੀ ਦਿਲਜੀਤ ਦੋਸਾਂਝ ਦੀ ਫ਼ਿਲਮ "ਹੌਂਸਲਾ ਰੱਖ" ਵਿੱਚ ਨਜ਼ਰ ਆਉਣ ਵਾਲੀ ਹੈ । ਇਸ ਤੋਂ ਇਲਾਵਾ ਸ਼ਹਿਨਾਜ਼ ਨੇ ਕਸ਼ਮੀਰ ਵਿੱਚ ਰੈਪਰ ਬਾਦਸ਼ਾਹ ਨਾਲ ਇੱਕ ਗੀਤ ਦਾ ਵੀਡੀਓ ਸ਼ੂਟ ਕੀਤਾ ਹੈ। ਜਿਸ ਨੂੰ ਲੈ ਕੇ ਆਪਣੇ ਇੰਸਟਾਗ੍ਰਾਮ ਤੇ ਲਾਈਵ ਵੀਡੀਓ ਸ਼ੇਅਰ ਕੀਤਾ ਹੈ ।

shehnaaz gill Image from shehnaaz gill's instagram
ਹੋਰ ਪੜ੍ਹੋ : ਇੱਕ ਵਾਰ ਫਿਰ ਵਿਵਾਦ ਵਿੱਚ ਆਏ ਕਪਿਲ ਸ਼ਰਮਾ, ਪੱਤਰਕਾਰਾਂ ਨਾਲ ਕੀਤੀ ਬਦਸਲੂਕੀ
badash and shehnaaz gill video Image from shehnaaz gill's instagram
ਇਸ ਵੀਡੀਓ ਵਿੱਚ ਸ਼ਹਿਨਾਜ਼ ਨੇ ਲਾਈਵ ਹੋ ਕੇ ਆਪਣੇ ਫੈਨਜ਼ ਨਾਲ ਗੱਲਬਾਤ ਕੀਤੀ। ਪ੍ਰਸ਼ੰਸਕਾਂ ਵੱਲੋਂ ਸ਼ਹਿਨਾਜ਼ ਤੋਂ ਕਈ ਸਵਾਲ ਪੁੱਛੇ ਗਏ ਜਿਸ ਦਾ ਉਸ ਨੇ ਇੰਸਟਾਗ੍ਰਾਮ 'ਤੇ ਲਾਈਵ ਹੋ ਕੇ ਜਵਾਬ ਦਿੱਤੇ। ਆਪਣੇ ਲਾਈਵ ਵੀਡੀਓ ਵਿੱਚ ਉਸ ਨੇ ਬਾਦਸ਼ਾਹ ਤੇ ਉਸ ਦੀ ਆਉਣ ਵਾਲੀ ਫ਼ਿਲਮ ਦਿਲਜੀਤ ਨਾਲ ਆਪਣੇ ਤਜ਼ਰਬੇ ਸਾਂਝੇ ਕੀਤੇ।
inside image of shehnaaz gill Image from shehnaaz gill's instagram
ਗਿੱਲ ਨੇ ਕਿਹਾ ਕਿ ਉਹ ਹਮੇਸ਼ਾ ਬਾਦਸ਼ਾਹ ਤੇ ਦਿਲਜੀਤ ਨਾਲ ਕੰਮ ਕਰਨ ਦਾ ਸੁਫਨਾ ਵੇਖਦੀ ਸੀ। ਹੁਣ ਉਸ ਦੀ ਇੱਛਾ ਪੂਰੀ ਹੋ ਗਈ ਹੈ। ਉਸ ਨੇ ਇਹ ਵੀ ਕਿਹਾ ਕਿ ਹੁਣ ਉਸ ਨੇ ਬਾਲੀਵੁੱਡ ਵਿੱਚ ਕੰਮ ਕਰਨ ਦੇ ਸੁਫਨੇ ਬੁਣੇ ਹੋਏ ਹਨ।
 
View this post on Instagram
 

A post shared by Shehnaaz Gill (@shehnaazgill)

0 Comments
0

You may also like