
Shehnaaz Gill News: ਪੰਜਾਬ ਦੀ ਕੈਟਰੀਨਾ ਕੈਫ ਯਾਨੀ ਸ਼ਹਿਨਾਜ਼ ਗਿੱਲ ਅਕਸਰ ਕਿਸੇ ਨਾਂ ਕਿਸੇ ਤਰੀਕੇ ਆਪਣੇ ਫੈਨਜ਼ ਨੂੰ ਪ੍ਰਭਾਵਿਤ ਕਰਦੀ ਹੈ। ਹਾਲਾਂਕਿ ਇਸ ਵਾਰ ਉਸ ਨੇ ਕੁਝ ਅਜਿਹਾ ਕੀਤਾ ਕਿ ਲੋਕ ਉਸ ਨੂੰ ਦੇਖ ਕੇ ਹੈਰਾਨ ਹੀ ਰਹਿ ਗਏ। ਸੋਸ਼ਲ ਮੀਡੀਆ 'ਤੇ ਸ਼ਹਿਨਾਜ਼ ਦੀ ਇੱਕ ਫੈਸ਼ਨ ਸ਼ੋਅ ਦੀ ਵੀਡੀਓ ਵਾਇਰਲ ਹੋ ਰਹੀ ਹੈ, ਜਿਸ ਵੇਖ ਕੇ ਫੈਨਜ਼ ਵੀ ਹੈਰਾਨ ਰਹਿ ਗਏ।

ਦਰਅਸਲ ਸ਼ਹਿਨਾਜ਼ ਨੇ ਦਿੱਲੀ ਵਿੱਚ ਹੋਏ ਇੱਕ ਫੈਸ਼ਨ ਸ਼ੋਅ 'ਚ ਹਿੱਸਾ ਲਿਆ, ਜਿੱਥੇ ਅਚਾਨਕ ਰੈਪ ਵਾਕ ਦੇ ਵਿਚਕਾਰ ਅਭਿਨੇਤਰੀ ਨੇ ਗਿੱਧਾ ਪਾਉਣਾ ਸ਼ੁਰੂ ਕਰ ਦਿੱਤਾ। ਹੁਣ ਉਨ੍ਹਾਂ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਸ਼ਹਿਨਾਜ਼ ਗਿੱਲ ਨੇ ਐਤਵਾਰ ਨੂੰ ਦਿੱਲੀ ਵਿਖੇ ਆਯੋਜਿਤ ਇੱਕ ਫੈਸ਼ਨ ਸ਼ੋਅ 'ਚ ਹਿੱਸਾ ਲਿਆ। ਇਸ ਇਵੈਂਟ ਵਿੱਚ ਸ਼ਹਿਨਾਜ਼ ਭਾਰਤ ਦੇ ਮਸ਼ਹੂਰ ਡਰੈਸ ਡਿਜ਼ਾਈਨਰ ਕੇਨ ਫਰਨ ਲਈ ਸ਼ੋਅ ਸਟਾਪਰ ਬਣੀ ।
ਸ਼ਹਿਨਾਜ਼ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤ ਇਸ ਫੈਸ਼ਨ ਸ਼ੋਅ ਤੋਂ ਆਪਣੀ ਰੈਂਪ ਵਾਕ ਦਾ ਇੱਕ ਵੀਡੀਓ ਵੀ ਸਾਂਝਾ ਕੀਤਾ ਹੈ। ਸ਼ੇਅਰ ਕੀਤੀ ਗਈ ਇਸ ਵੀਡੀਓ ਦੇ ਵਿੱਚ ਸ਼ਹਿਨਾਜ਼ ਬੇਬੀ ਪਿੰਕ ਰੰਗ ਦੇ ਮਰਮੇਡ ਸਟਾਈਲ ਗਾਊਨ ਵਿੱਚ ਨਜ਼ਰ ਆ ਰਹੀ ਹੈ ਅਤੇ ਉਸ ਨੇ ਵਾਲਾਂ ਦਾ ਇੱਕ ਬਨ ਬਣਾਇਆ ਹੈ।
View this post on Instagram
ਵੀਡੀਓ 'ਚ ਸ਼ਹਿਨਾਜ਼ ਰੈਂਪ 'ਤੇ ਵਾਕ ਕਰਦੇ ਹੋਏ ਕਾਫੀ ਕਿਊਟ ਨਜ਼ਰ ਆ ਰਹੀ ਹੈ। ਹਮੇਸ਼ਾ ਦੀ ਤਰ੍ਹਾਂ ਜਿਵੇਂ ਹੀ ਸ਼ਹਿਨਾਜ਼ ਰੈਂਪ 'ਤੇ ਪਹੁੰਚੀ ਤਾਂ ਫੈਨਜ਼ ਉਸ ਨੂੰ ਚੀਅਰ ਕਰਨ ਲੱਗ ਪਏ, ਜਿਸ ਨੂੰ ਦੇਖ ਕੇ ਅਦਾਕਾਰਾ ਵੀ ਖ਼ੁਦ ਨੂੰ ਰੋਕ ਨਹੀਂ ਸਕੀ ਤੇ ਮੁਸਕੁਰਾਉਣ ਲੱਗ ਪਈ।

ਸ਼ਹਿਨਾਜ਼ ਗਿੱਲ ਦਾ ਇੱਕ ਹੋਰ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਸ਼ਹਿਨਾਜ਼ ਆਪਣੇ ਡਿਜ਼ਾਈਨਰ ਨਾਲ ਇਵੈਂਟ ਦੀ ਸਮਾਪਤੀ 'ਤੇ ਸ਼ੋਅ ਸਟਾਪਰ ਦੇ ਰੂਪ 'ਚ ਰੈਂਪ 'ਤੇ ਵਾਕ ਕਰਦੀ ਨਜ਼ਰ ਆ ਰਹੀ ਹੈ। ਦੋਵੇਂ ਇਕੱਠੇ ਰੈਂਪ 'ਤੇ ਵਾਕ ਕਰ ਰਹੇ ਸਨ ਕਿ ਅਚਾਨਕ ਸੰਗੀਤ ਸੁਣ ਕੇ ਸ਼ਹਿਨਾਜ਼ ਨੇ ਰੈਂਪ 'ਤੇ ਗਿੱਧਾ ਪਾਉਣਾ ਸ਼ੁਰੂ ਕਰ ਦਿੱਤਾ। ਅਦਾਕਾਰਾ ਦਾ ਇਹ ਵੀਡੀਓ ਦੇਖ ਕੇ ਉਸ ਦੇ ਫੈਨਜ਼ ਕਾਫੀ ਹੈਰਾਨ ਹਨ ਅਤੇ ਕਹਿ ਰਹੇ ਹਨ ਕਿ ਰੈਂਪ ਵਾਕ 'ਤੇ ਸਿਰਫ ਸ਼ਹਿਨਾਜ਼ ਹੀ ਗਿੱਧਾ ਕਰ ਸਕਦੀ ਹੈ।

ਹੋਰ ਪੜ੍ਹੋ: ਅਨਿਲ ਕਪੂਰ ਕਾਂਤਾਰਾ ਸਟਾਰ ਰਿਸ਼ਭ ਸ਼ੈੱਟੀ ਨਾਲ ਕਰਨਾ ਚਾਹੁੰਦੇ ਨੇ ਕੰਮ, ਦੱਸਿਆ ਕਿਉਂ
ਸ਼ਹਿਨਾਜ਼ ਗਿੱਲ ਦੇ ਵਰਕਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਸਲਮਾਨ ਖ਼ਾਨ ਦੀ ਫ਼ਿਲਮ 'ਕਿਸ ਕਾ ਭਾਈ ਕਿਸ ਕੀ ਜਾਨ' 'ਚ ਨਜ਼ਰ ਆਵੇਗੀ। ਇਸ ਫ਼ਿਲਮ 'ਚ ਉਸ ਨਾਲ ਪੂਜਾ ਹੇਗੜੇ, ਸਿਧਾਰਥ ਨਿਗਮ ਅਤੇ ਜੱਸੀ ਗਿੱਲ ਵੀ ਹਨ। ਇਸ ਤੋਂ ਇਲਾਵਾ ਸਾਜਿਦ ਖ਼ਾਨ ਦੀ ਕਾਮੇਡੀ ਡਰਾਮਾ ਫਿਲਮ '100%' 'ਚ ਵੀ ਸ਼ਹਿਨਾਜ਼ ਨਜ਼ਰ ਆ ਸਕਦੀ ਹੈ। ਇਸ ਫ਼ਿਲਮ 'ਚ ਸ਼ਹਿਨਾਜ਼ , ਜਾਨ ਇਬ੍ਰਾਹਿਮ ਅਤੇ ਰਿਤੇਸ਼ ਦੇਸ਼ਮੁਖ ਨਾਲ ਸਕ੍ਰੀਨ ਸਪੇਸ ਸ਼ੇਅਰ ਕਰਦੀ ਨਜ਼ਰ ਆਵੇਗੀ।
Ramp walk pe gidda😂😭😭😭
Ye sirf Shehnaaz hee kar sakti hai😍IDS SHOWSTOPPER SHEHNAAZ@ishehnaaz_gill l #ShehnaazGill pic.twitter.com/F9OlwVrIKe
— 𝑲𝒖𝒍𝒍𝒖𝑲𝒊𝑴𝒐𝒕𝒊𝑩𝒂𝒃𝒚✩⍣ˢᶦᵈᵉᶜᵉᵐᵇᵉʳ⍣✩ (@MonuSidNaazian) December 18, 2022