ਅਨਿਲ ਕਪੂਰ ਕਾਂਤਾਰਾ ਸਟਾਰ ਰਿਸ਼ਭ ਸ਼ੈੱਟੀ ਨਾਲ ਕਰਨਾ ਚਾਹੁੰਦੇ ਨੇ ਕੰਮ, ਦੱਸਿਆ ਕਿਉਂ

written by Pushp Raj | December 20, 2022 12:33pm

Anil Kapoor News: ਇਸੇ ਸਾਲ ਰਿਲੀਜ਼ ਹੋਈ ਫ਼ਿਲਮ ਕਾਂਤਾਰਾ ਦੀ ਹਰ ਪਾਸੇ ਚਰਚਾ ਹੈ। ਦਰਸ਼ਕਾਂ ਦੇ ਨਾਲ- ਨਾਲ ਬਾਲੀਵੁੱਡ ਦੇ ਕਈ ਕਲਾਕਾਰਾਂ ਨੇ ਵੀ ਇਸ ਫ਼ਿਲਮ ਦੀ ਤਾਰੀਫ ਕੀਤੀ ਹੈ। ਹਾਲ ਹੀ ਵਿੱਚ ਮਸ਼ਹੂਰ ਬਾਲੀਵੁੱਡ ਅਦਾਕਾਰ ਅਨਿਲ ਕਪੂਰ ਨੇ ਇਸ ਫ਼ਿਲਮ ਦੇ ਸਟਾਰ ਰਿਸ਼ਭ ਸ਼ੈੱਟੀ ਨਾਲ ਕੰਮ ਕਰਨ ਇੱਛਾ ਪ੍ਰਗਟਾਈ ਹੈ।

image source: twitter

ਦੱਸ ਦਈਏ ਕਿ ਐਕਸ਼ਨ ਥ੍ਰਿਲਰ ਫ਼ਿਲਮ ਕਾਂਤਾਰਾ, ਜੋ ਇਸੇ ਸਾਲ ਸਤੰਬਰ ਮਹੀਨੇ ਵਿੱਚ ਸਿਨੇਮਾਘਰਾਂ ਵਿੱਚ ਰਿਲੀਜ਼ ਹੋਈ ਹੈ,ਇਸ ਫ਼ਿਲਮ ਨੇ ਭਾਰਤੀ ਫ਼ਿਲਮਾਂ ਪ੍ਰਤੀ ਧਾਰਨਾ ਨੂੰ ਬਦਲ ਦਿੱਤਾ ਹੈ। ਰਿਸ਼ਭ ਸ਼ੈੱਟੀ ਵੱਲੋਂ ਲਿਖੀ ਅਤੇ ਨਿਰਦੇਸ਼ਿਤ, ਫ਼ਿਲਮ ਨੇ ਇਹ ਸਾਬਿਤ ਕਰ ਦਿੱਤਾ ਕਿ ਆਖ਼ਿਰਕਾਰ, ਕੰਟੈਂਟ ਸਭ ਤੋਂ ਮਹੱਤਵਪੂਰਨ ਹਿੱਸਾ ਹੈ। ਇਹ ਫ਼ਿਲਮ ਜਿਸ ਨੂੰ ਸ਼ੁਰੂਆਤ ਵਿੱਚ ਇਹ ਮੰਨਿਆ ਗਿਆ ਸੀ ਕਿ ਇਹ ਮਹਿਜ਼ ਕਨੰੜ ਭਾਸ਼ਾ ਵਿੱਚ ਰਿਲੀਜ਼ ਹੋਵੇਗੀ , ਆਖਿਰਕਾਰ  ਇਸ ਨੂੰ ਸਾਰੀਆਂ ਪ੍ਰਮੁੱਖ ਭਾਰਤੀ ਭਾਸ਼ਾਵਾਂ ਵਿੱਚ ਡੱਬ ਅਤੇ ਰਿਲੀਜ਼ ਕੀਤੀ ਗਈ ਹੈ।

ਕਾਂਤਾਰਾ ਦੀ ਵੱਡੀ ਸਫਲਤਾ ਤੋਂ ਬਾਅਦ, ਭਾਰਤੀ ਸਿਨੇਮਾ ਦੇ ਕਈ ਮਸ਼ਹੂਰ ਸਿਤਾਰਿਆਂ ਨੇ ਇਸ ਫ਼ਿਲਮ ਦੀ ਸ਼ਲਾਘਾ ਕੀਤੀ ਹੈ। ਇਨ੍ਹਾਂ ਸਿਤਾਰਿਆਂ 'ਚ ਅਨਿਲ ਕਪੂਰ ਦਾ ਨਾਂਅ ਵੀ ਸ਼ਾਮਿਲ ਹੈ। ਅਨਿਲ ਕਪੂਰ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਉਹ ਰਿਸ਼ਭ ਸ਼ੈੱਟੀ ਦੇ ਨਾਲ ਕੰਮ ਕਰਨਾ ਚਾਹੁੰਦੇ ਹਨ।

image source: twitter

ਅਨਿਲ ਕਪੂਰ ਨੇ ਹਾਲ ਹੀ ਵਿੱਚ ਦਿੱਤੇ ਆਪਣੇ ਇੱਕ ਇੰਟਰਵਿਊ ਦੌਰਾਨ ਫ਼ਿਲਮ ਕਾਂਤਾਰਾ ਅਤੇ ਇਸ ਦੇ ਅਭਿਨੇਤਾ-ਨਿਰਦੇਸ਼ਕ ਰਿਸ਼ਭ ਸ਼ੈੱਟੀ ਦੀ ਤਾਰੀਫ਼ ਕੀਤੀ ਹੈ। ਮਸ਼ਹੂਰ ਬਾਲੀਵੁੱਡ ਅਭਿਨੇਤਾ ਨੇ ਪੈਨ-ਇੰਡੀਆ ਬਲਾਕਬਸਟਰ ਫ਼ਿਲਮ ਦੀ ਪ੍ਰਸ਼ੰਸਾ ਕੀਤੀ ਅਤੇ ਪ੍ਰਤਿਭਾਸ਼ਾਲੀ ਫ਼ਿਲਮ ਨਿਰਮਾਤਾ ਨਾਲ ਕੰਮ ਕਰਨ ਦੀ ਇੱਛਾ ਵੀ ਜ਼ਾਹਰ ਕੀਤੀ ਹੈ। ਉੱਥੇ ਹੀ ਦੂਜੇ ਪਾਸੇ ਰਿਸ਼ਭ ਸ਼ੈੱਟੀ ਨੇ ਖੁਲਾਸਾ ਕੀਤਾ ਕਿ ਉਹ ਆਪਣੀਆਂ ਫਿਲਮਾਂ ਲਈ ਕਈ ਮਹੀਨਿਆਂ ਤੱਕ ਕਿਵੇਂ ਅਭਿਆਸ ਕਰਦੇ ਹਨ ਤੇ ਉਹ ਆਪਣੀਆਂ ਫਿਲਮਾਂ ਵਿੱਚ ਜ਼ਿਆਦਾਤਰ ਨਵੇਂ ਲੋਕਾਂ ਨੂੰ ਕਿਉਂ ਲੈਂਦੇਂ ਹਨ।

ਅਨਿਲ ਕਪੂਰ ਨੇ ਦੱਸਿਆ ਕਿ ਉਹ ਰਿਸ਼ਭ ਨਾਲ ਕਿਉਂ ਕੰਮ ਕਰਨਾ ਚਾਹੁੰਦੇ ਹਨ, ਅਤੇ ਫ਼ਿਲਮ ਨਿਰਮਾਤਾ ਨੂੰ ਆਪਣੇ ਅਗਲੇ ਪ੍ਰੋਜੈਕਟ ਵਿੱਚ ਉਨ੍ਹਾਂ ਨੂੰ ਕਾਸਟ ਕਰਨ ਲਈ ਕਿਹਾ। ਅਨਿਲ ਨੇ ਕਿਹਾ, "ਮੈਨੂੰ ਆਪਣੀ ਅਗਲੀ ਫ਼ਿਲਮ ਵਿੱਚ ਲਓ। ਮੈਂ ਇਸ ਤੋਂ ਪਹਿਲਾਂ (ਮਣੀ ਰਤਨਮ ਦੀ ਪੱਲਵੀ ਅਨੁਪਲਵੀ) ਇੱਕ ਕੰਨੜ ਫ਼ਿਲਮ ਕਰ ਚੁੱਕਾ ਹਾਂ।"

image source: twitter

ਹੋਰ ਪੜ੍ਹੋ: ਭੈਰੋਂ ਸਿੰਘ ਰਾਠੌਰ ਦੇ ਦਿਹਾਂਤ ਦੀ ਖ਼ਬਰ ਸੁਣ ਭਾਵੁਕ ਹੋਏ ਸੁਨੀਲ ਸ਼ੈੱਟੀ, ਟਵੀਟ ਸ਼ੇਅਰ ਕਰ ਦਿੱਤੀ ਸ਼ਰਧਾਂਜਲੀ

ਬਾਅਦ ਵਿੱਚ, ਜਦੋਂ ਕਾਂਤਾਰਾ ਦੇ ਨਿਰਦੇਸ਼ਕ ਨੇ ਆਪਣੀ ਬਲਾਕਬਸਟਰ ਫ਼ਿਲਮ ਦਾ ਸੀਕਵਲ ਬਣਾਉਣ ਦੀ ਗੱਲ ਕੀਤੀ ਤਾਂ ਸੀਨੀਅਰ ਅਦਾਕਾਰ ਨੇ ਇੱਕ ਵਾਰ ਫਿਰ ਉਨ੍ਹਾਂ ਨਾਲ ਕੰਮ ਕਰਨ ਦੀ ਇੱਛਾ ਜ਼ਾਹਿਰ ਕੀਤੀ ਅਤੇ ਉਤਸ਼ਾਹਿਤ ਕੀਤਾ। ਜੇਕਰ ਫ਼ਿਲਮ ਦੇ ਰਿਵਿਊ ਦੀ ਗੱਲ ਕਰੀਏ ਤਾਂ ਫ਼ਿਲਮ ਕਾਂਤਾਰਾ ਨੂੰ 2022 'ਚ ਰਿਲੀਜ਼ ਹੋਣ ਵਾਲੀਆਂ ਸਭ ਤੋਂ ਵਧੀਆ ਭਾਰਤੀ ਫਿਲਮਾਂ 'ਚੋਂ ਇੱਕ ਮੰਨਿਆ ਗਿਆ ਹੈ।

You may also like