Shehnaaz Kaur Gill Shukla: ਜਾਣੋ ਕਿਵੇਂ ਸ਼ਿੰਦੇ ਨੇ ਕੀਤਾ ਇਹ ਕਮਾਲ, ਸ਼ਹਿਨਾਜ਼ ਦੇ ਨਾਲ ਜੁੜਿਆ 'ਸ਼ੁਕਲਾ' ਦਾ ਨਾਂਅ

written by Lajwinder kaur | October 05, 2021

ਸ਼ਹਿਨਾਜ਼ ਗਿੱਲ Shehnaaz Gill ਤੇ ਸਿਧਾਰਥ ਸ਼ੁਕਲਾ ਦੀ ਜੋੜੀ ਨੂੰ ਫੈਨਜ਼ ਅੱਜ ਵੀ ਬਹੁਤ ਹੀ ਪਿਆਰ ਦੇ ਨਾਲ ਯਾਦ ਕਰਦੇ ਨੇ । ਸਿਧਾਰਥ ਸ਼ੁਕਲਾ ਨੂੰ ਇਸ ਦੁਨੀਆ ਤੋਂ ਗਏ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਪਰ ਪ੍ਰਸ਼ੰਸਕ ਪੁਰਾਣੀ ਵੀਡੀਓਜ਼ ਦੇ ਨਾਲ ਉਨ੍ਹਾਂ ਨੂੰ ਯਾਦ ਕਰਦੇ ਰਹਿੰਦੇ ਨੇ। ਅਜਿਹੇ ‘ਚ ਜਦੋਂ ਵੀ ਕੋਈ ਵੀਡੀਓ ਸਾਹਮਣੇ ਆਉਂਦੇ ਹੈ, ਭਾਵੇਂ ਉਹ ਸਿਧਾਰਥ ਦਾ ਹੋਵੇ ਜਾਂ ਫਿਰ ਸ਼ਹਿਨਾਜ਼ ਦਾ, ਸੋਸ਼ਲ ਮੀਡੀਆ ਉੱਤੇ ਟਰੈਂਡ ਕਰਨ ਲੱਗ ਜਾਂਦਾ ਹੈ।

ਹੋਰ ਪੜ੍ਹੋ : ਹਸਪਤਾਲ ਤੋਂ ਨੇਹਾ ਧੂਪੀਆ ਦੀ ਤਸਵੀਰ ਆਈ ਸਾਹਮਣੇ, ਅਦਾਕਾਰਾ ਸੋਹਾ ਅਲੀ ਸਹੇਲੀ ਨੇਹਾ ਦਾ ਹਾਲ-ਚਾਲ ਪੁੱਛਣ ਲਈ ਪਹੁੰਚੀ ਹਸਪਤਾਲ

Shehnaaz Gill-Shinda Grewal Image Source: Instagram

ਇੱਕ ਨਵਾਂ ਵੀਡੀਓ ਸੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਿਹਾ ਹੈ ਜਿਸ ‘ਚ ਸ਼ਹਿਨਾਜ਼ ਗਿੱਲ ਸ਼ਿੰਦੇ ਗਰੇਵਾਲ Shinda Grewal ਦੇ ਨਾਲ ਨਜ਼ਰ ਆ ਰਹੀ ਹੈ। ਫ਼ਿਲਮ 'ਹੌਸਲਾ ਰੱਖ' (Honsla Rakh) ਦੇ ਸੈੱਟ 'ਤੇ ਸ਼ਹਿਨਾਜ਼ ਗਿੱਲ ਅਤੇ ਬਾਲ ਕਲਾਕਾਰ ਸ਼ਿੰਦਾ ਗਰੇਵਾਲ ਦੇ ਵਿਚਕਾਰ ਕੁਝ ਅਜਿਹਾ ਹੋਇਆ ਕਿ ‘ਸ਼ੁਕਲਾ’ ਨੂੰ ਸ਼ਹਿਨਾਜ਼ ਗਿੱਲ ਦੇ ਨਾਂਅ ਦੇ ਨਾਲ ਜੋੜ ਕੇ ਸਾਹਮਣੇ ਰੱਖ ਦਿੰਦਾ ਹੈ। ਇਹ ਵੀਡੀਓ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਸ਼ਿੰਦਾ ਗਰੇਵਾਲ ਸ਼ਹਿਨਾਜ਼ ਦੇ ਨਾਲ ਇੱਕ ਗੇਮ ਖੇਡ ਰਿਹਾ ਹੈ। ਇਸ ਖੇਡ ਦੇ ਦੌਰਾਨ, ਸ਼ਹਿਨਾਜ਼ ਨੂੰ ਬਹੁਤ ਸਾਰੇ ਪ੍ਰਸ਼ਨਾਂ ਦੇ ਉੱਤਰ ਦੇਣੇ ਪਏ। ਸ਼ਹਿਨਾਜ਼ ਦੇ ਜਵਾਬਾਂ ਤੋਂ ਬਾਅਦ ਆਖਿਰਕਾਰ ਖੇਡ ਦਾ ਨਤੀਜਾ ਜਦੋਂ ਸਾਹਮਣੇ ਆਇਆ ਤਾਂ ਹਰ ਕੋਈ ਹੈਰਾਨ ਰਹਿ ਗਿਆ ਹੈ। ਜੀ ਹਾਂ ਅਖਿਰ ‘ਚ ਜੋ ਜਵਾਬ ਸਾਹਮਣੇ ਆਇਆ ਉਹ ਸੀ ‘ਸ਼ਹਿਨਾਜ਼ ਕੌਰ ਗਿੱਲ ਸ਼ੁਕਲਾ’ (Shehnaaz Kaur Gill Shukla)

shehnaaz gill and shinda grewal new video-min Image Source: Instagram

ਇਹ ਸੁਣ ਕੇ ਉਥੇ ਬੈਠੇ ਸਾਰੇ ਲੋਕ ਉੱਚੀ -ਉੱਚੀ ਹੱਸਣ ਲੱਗੇ। ਸ਼ਿੰਦਾ ਗਰੇਵਾਲ ਨੇ ਇਸ ਵੀਡੀਓ ਨੂੰ ਆਪਣੇ ਸੋਸ਼ਲ ਮੀਡੀਆ ਅਕਾਉਂਟ 'ਤੇ ਸ਼ੇਅਰ ਕੀਤਾ ਹੈ। ਇਸ ਵੀਡੀਓ ਨੂੰ ਵੱਡੀ ਗਿਣਤੀ ਚ ਲੋਕ ਇਸ ਨੂੰ ਦੇਖ ਚੁੱਕੇ ਨੇ ਤੇ ਆਪਣੀ ਪ੍ਰਤੀਕਿਰਿਆ ਵੀ ਦੇ ਚੁੱਕੇ ਨੇ।

ਹੋਰ ਪੜ੍ਹੋ : ਅਦਾਕਾਰਾ ਅੰਮ੍ਰਿਤਾ ਰਾਓ ਨੇ ਆਪਣੇ 9 ਮਹੀਨਿਆਂ ਦੇ ਪੁੱਤਰ ਵੀਰ ਅਤੇ ਪਤੀ ਅਨਮੋਲ ਨਾਲ ਪਹਿਲੀ ਪਰਿਵਾਰਕ ਤਸਵੀਰ ਕੀਤੀ ਸਾਂਝੀ

ਦੱਸ ਦਈਏ ਸ਼ਿੰਦਾ ਗਰੇਵਾਲ ਤੇ ਸ਼ਹਿਨਾਜ਼ ਗਿੱਲ  ਜੋ ਕਿ ਪੰਜਾਬੀ ਫ਼ਿਲਮ ਹੌਸਲਾ ਰੱਖ ਚ ਨਜ਼ਰ ਆਉਣਗੇ। ਇਸ ਫ਼ਿਲਮ ਸ਼ਹਿਨਾਜ਼ ਤੇ ਸ਼ਿੰਦਾ ਮਾਂ-ਪੁੱਤ ਦੇ ਕਿਰਦਾਰ ‘ਚ ਨਜ਼ਰ ਆਉਣਗੇ। ਇਹ ਫ਼ਿਲਮ 15 ਅਕਤੂਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਇਸ ਫ਼ਿਲਮ ਮੁੱਖ ਕਿਰਦਾਰ ‘ਚ ਦਿਲਜੀਤ ਦੋਸਾਂਝ, ਸ਼ਹਿਨਾਜ਼ ਗਿੱਲ, ਸੋਨਮ ਬਾਜਵਾ ਤੇ ਸ਼ਿੰਦਾ ਗਰੇਵਾਲ ਨੇ।

 

 

View this post on Instagram

 

A post shared by Shinda Grewal (@iamshindagrewal_)

0 Comments
0

You may also like