ਸ਼ਹਿਨਾਜ਼ ਗਿੱਲ ਨੇ ਸੁਸ਼ਾਂਤ ਰਾਜਪੂਤ ਦੇ ਦਿਹਾਂਤ ’ਤੇ ਕਹੀ ਵੱਡੀ ਗੱਲ, ਵੀਡੀਓ ਵਾਇਰਲ

written by Rupinder Kaler | June 22, 2020 11:08pm

ਅਦਾਕਾਰ ਸੁਸ਼ਾਂਤ ਸਿੰਘ ਰਾਜਪੂਤ ਨੂੰ ਗੁਜਰੇ ਹੋਏ ਇੱਕ ਹਫਤੇ ਤੋਂ ਵੱਧ ਸਮਾਂ ਹੋ ਗਿਆ ਹੈ, ਉਹਨਾਂ ਦੇ ਪ੍ਰਸ਼ੰਸਕ ਹਾਲੇ ਤੱਕ ਗਹਿਰੇ ਸਦਮੇ ਵਿੱਚ ਹਨ । ਪਰ ਉਹਨਾਂ ਨੂੂੰ ਯਾਦ ਕਰਨ ਦਾ ਸਿਲਸਿਲਾ ਹਾਲੇ ਵੀ ਜਾਰੀ ਹੈ । ਲੋਕਾਂ ਨੂੰ ਇਹ ਸਮਝ ਨਹੀਂ ਆ ਰਿਹਾ ਕਿ ਸਫਲਤਾ ਦੇ ਏਨੇ ਵੱਡੇ ਮੁਕਾਮ ਤੇ ਪਹੁੰਚਣ ਦੇ ਬਾਵਜੂਦ ਸੁਸ਼ਾਂਤ ਨੇ ਖੁਦਕੁਸ਼ੀ ਵਰਗਾ ਕਦਮ ਕਿਉਂ ਉਠਾਇਆ । ਇਸ ਮਾਮਲੇ ਵਿੱਚ ਹੁਣ ਸ਼ਹਿਨਾਜ਼ ਗਿੱਲ ਵੀ ਅੱਗੇ ਆਈ ਹੈ । ਸੁਸ਼ਾਂਤ ਰਾਜਪੂਤ ਨੂੰ ਯਾਦ ਕਰਦੇ ਹੋਏ ਸ਼ਹਿਨਾਜ਼ ਬਹੁਤ ਹੀ ਭਾਵੁਕ ਹੋ ਗਈ ਹੈ ।

https://www.instagram.com/p/B_Jx5mqBtnT/

ਸ਼ਹਿਨਾਜ਼ ਇਸ ਵੀਡੀਓ ਵਿੱਚ ਕਹਿ ਰਹੀ ਹੈ ਕਿ ‘ਜ਼ਿੰਦਗੀ ਬਹੁਤ ਛੋਟੀ ਹੈ, ਜਿੰਨੀ ਮਿਲੀ ਹੈ, ਇਸ ਨੂੰ ਖੁੱਲ੍ਹ ਕੇ ਜੀਣਾ ਚਾਹੀਦਾ ਹੈ’ । ਦਰਅਸਲ ਹਾਲ ਹੀ ਵਿੱਚ ਸ਼ਹਿਨਾਜ਼ ਗਿੱਲ ਆਪਣੇ ਪ੍ਰਸ਼ੰਸਕਾਂ ਨਾਲ ਲਾਈਵ ਚੈਟ ਕਰ ਰਹੀ ਸੀ । ਇਸੇ ਦੌਰਾਨ ਇੱਕ ਪ੍ਰਸ਼ੰਸਕ ਨੇ ਉਹਨਾਂ ਤੋਂ ਸੁਸ਼ਾਂਤ ਬਾਰੇ ਪੁੱਛ ਲਿਆ । ਸੁਸ਼ਾਂਤ ਦੇ ਦਿਹਾਂਤ ਤੇ ਸ਼ਹਿਨਾਜ਼ ਨੇ ਦੁੱਖ ਵੀ ਜਤਾਇਆ ਤੇ ਭਾਵੁਕ ਵੀ ਹੋ ਗਈ ।

https://www.instagram.com/p/B-zGPceBrzj/

ਸ਼ਹਿਨਾਜ਼ ਨੇ ਕਿਹਾ ਕਿ ‘ਹਰ ਇੱਕ ਦੀ ਜ਼ਿੰਦਗੀ ਵਿੱਚ ਪ੍ਰੌਬਲਮ ਹਨ, ਪਰ ਕੀ ਕਰ ਸਕਦੇ ਹਾਂ, ਜ਼ਿੰਦਗੀ ਛੋਟੀ ਹੈ, ਮੈਨੂੰ ਲੱਗਦਾ ਹੈ ਕਿ ਖੁਦ ਨਹੀਂ ਜਾਣਾ ਚਾਹੀਦਾ, ਜਦੋਂ ਮੌਤ ਆਵੇ ਉਦੋਂ ਹੀ ਜਾਣਾ ਚਾਹੀਦਾ ਹੈ ।

https://www.instagram.com/p/B-oMYZKBPVk/

ਜਿੰਨੀ ਸਾਡੀ ਜ਼ਿੰਦਗੀ ਹੈ ਓਨਾਂ ਜੀ ਲੈਣਾ ਚਾਹੀਦਾ ਹੈ । ਦੁੱਖ ਹੋਵੇ ਜਾਂ ਸੁੱਖ …ਕਿਉਂਕਿ ਏਨਾਂ ਨਾਂਅ ਕਮਾਉਣ ਤੋਂ ਬਾਅਦ ਚਲੇ ਜਾਣਾ ਚੰਗਾ ਨਹੀਂ ਲੱਗਦਾ ਤੇ ਉਹਨਾਂ ਦੀ ਉਮਰ ਵੀ ਬਹੁਤ ਛੋਟੀ ਸੀ’ । ਸ਼ਹਿਨਾਜ਼ ਨੇ ਕਿਹਾ ਕਿ ਉਹ ਸੁਸ਼ਾਂਤ ਨੂੰ ਨਿੱਜੀ ਤੌਰ ਤੇ ਨਹੀਂ ਜਾਣਦੀ ਸੀ, ਫਿਰ ਵੀ ਉਸ ਨੂੰ ਸੁਸ਼ਾਂਤ ਦੇ ਦਿਹਾਂਤ ਦਾ ਝਟਕਾ ਲੱਗਿਆ ।

You may also like