Shehzada: ਕਾਰਤਿਕ ਆਰੀਅਨ ਸਟਾਰਰ ਫ਼ਿਲਮ ਦੀ ਰਿਲੀਜ਼ ਡੇਟ ਵਧੀ ਅੱਗੇ, ਜਾਣੋ ਕਦੋਂ ਰਿਲੀਜ਼ ਹੋਵੇਗੀ ਫ਼ਿਲਮ

Written by  Pushp Raj   |  January 31st 2023 06:00 PM  |  Updated: January 31st 2023 06:00 PM

'Shehzada' release date postponed: ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਕਾਰਤਿਕ ਆਰੀਅਨ ਇਨ੍ਹੀਂ ਦਿਨੀਂ ਆਪਣੀ ਅਪਕਮਿੰਗ ਫ਼ਿਲਮ 'ਸ਼ਹਿਜ਼ਾਦਾ' ਨੂੰ ਲੈ ਕੇ ਸੁਰਖੀਆਂ 'ਚ ਹਨ। ਬੀਤੇ ਦਿਨੀਂ ਇਸ ਫ਼ਿਲਮ ਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ ਜਿਸ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਹੈ। ਇਸ ਦੇ ਨਾਲ ਹੀ ਕਾਰਤਿਕ ਨੂੰ ਵੀ ਫ਼ਿਲਮ ਦੇ ਪ੍ਰਮੋਸ਼ਨ ਲਈ ਕਈ ਥਾਵਾਂ 'ਤੇ ਸਪਾਟ ਕੀਤਾ ਗਿਆ ਪਰ ਹਾਲ ਹੀ 'ਚ ਖਬਰ ਆਈ ਹੈ ਕਿ ਫ਼ਿਲਮ ਦੀ ਰਿਲੀਜ਼ ਡੇਟ ਨੂੰ ਅੱਗੇ ਵਧਾ ਦਿੱਤਾ ਗਿਆ ਹੈ।

image Source : Instagram

ਮੀਡੀਆ ਰਿਪੋਰਟਸ ਦੇ ਮੁਤਾਬਕ ਫ਼ਿਲਮ ਮੇਕਰਸ ਨੇ ਇਸ ਫ਼ਿਲਮ 'ਸ਼ਹਿਜ਼ਾਦਾ' ਦੀ ਰਿਲੀਜ਼ ਨੂੰ 10 ਫਰਵਰੀ ਤੱਕ ਅੱਗੇ ਵਧਾ ਦਿੱਤਾ ਹੈ। ਇਸ ਦੇ ਨਾਲ ਇਹ ਵੀ ਕਿਹਾ ਗਿਆ ਕਿ ਅਜਿਹਾ 'ਪਠਾਨ' (ਸ਼ਾਹਰੁਖ ਖ਼ਾਨ ਦੀ ਫ਼ਿਲਮ ਪਠਾਨ) ਦੇ ਸਨਮਾਨ 'ਚ ਅਜਿਹਾ ਕੀਤਾ ਗਿਆ ਹੈ। ਜਿਸ ਤੋਂ ਬਾਅਦ ਲੋਕਾਂ ਵੱਲੋਂ ਤਰ੍ਹਾਂ-ਤਰ੍ਹਾਂ ਦੀਆਂ ਪ੍ਰਤੀਕਿਰਿਆਵਾਂ ਆਉਣੀਆਂ ਸ਼ੁਰੂ ਹੋ ਗਈਆਂ।

ਫ਼ਿਲਮ ਦੇ ਨਿਰਮਾਤਾਵਾਂ ਵੱਲੋਂ ਜਾਰੀ ਪ੍ਰੈਸ ਨੋਟ ਵਿੱਚ ਲਿਖਿਆ ਗਿਆ ਹੈ, "#ਸ਼ਹਿਜ਼ਾਦਾ ਨੂੰ ਇੱਕ ਨਵੀਂ ਰਿਲੀਜ਼ ਡੇਟ ਮਿਲ ਗਈ ਹੈ! #Pathan ਦੇ ਸਨਮਾਨ ਵਿੱਚ ਇਹ #KartikAaryan #KritiSanon ਸਟਾਰਰ #RohitDhawan ਦੁਆਰਾ ਨਿਰਦੇਸ਼ਤ #BhushanKumar #AlluArvind #AmanGill ਅਤੇ #KartikAaryanFamily ਹੁਣ ਰਿਲੀਜ਼ ਹੋਵੇਗੀ। 17 ਫਰਵਰੀ 2023 ਨੂੰ!" / ਯਾਨੀ ਕਿ ਬਾਲੀਵੁੱਡ ਦੇ ਸ਼ਹਿਜ਼ਾਦਾ ਕਾਰਤਿਕ ਦੀ ਇਹ ਫ਼ਿਲਮ ਹੁਣ 17 ਫਰਵਰੀ ਨੂੰ ਸਿਨੇਮਾ ਘਰਾਂ ਵਿੱਚ ਰਿਲੀਜ਼ ਹੋਵੇਗੀ।

image Source : Instagram

ਦੱਸ ਦੇਈਏ ਕਿ ਕਾਰਤਿਕ ਅਤੇ ਕ੍ਰਿਤੀ ਦੀ ਇਹ ਫਿਲਮ ਸਾਊਥ ਸਟਾਰ ਅਲੂ ਅਰਜੁਨ ਦੀ ਫ਼ਿਲਮ 'ਆਲਾ ਵੈਕੁੰਥਪੁਰਮਲੋ' ਦਾ ਰੀਮੇਕ ਹੈ। ਹਾਲ ਹੀ 'ਚ ਜਦੋਂ ਕਾਰਤਿਕ ਦੀ ਫ਼ਿਲਮ 'ਸ਼ਹਿਜ਼ਾਦਾ' ਦਾ ਟ੍ਰੇਲਰ ਰਿਲੀਜ਼ ਹੋਇਆ ਤਾਂ ਇਸ ਦੀ ਅਸਲ ਫ਼ਿਲਮ ਨਾਲ ਤੁਲਨਾ ਕੀਤੀ ਜਾਣ ਲੱਗੀ। ਜਿੱਥੇ ਇੱਕ ਪਾਸੇ ਪ੍ਰਸ਼ੰਸਕਾਂ ਨੇ ਟ੍ਰੇਲਰ ਨੂੰ ਕਾਫੀ ਪਸੰਦ ਕੀਤਾ ਉੱਥੇ ਹੀ ਫ਼ਿਲਮ ਲਈ ਉਤਸ਼ਾਹ ਵੀ ਵਿਖਾਇਆ।

image Source : Instagram

ਹੋਰ ਪੜ੍ਹੋ: ਕਰੀਨਾ ਕਪੂਰ ਤੇ ਦਿਲਜੀਤ ਮੁੜ ਦੇਣ ਜਾ ਰਹੇ ਨੇ 'ਗੁੱਡ ਨਿਊਜ਼', ਤੱਬੂ-ਕ੍ਰਿਤੀ ਦੇ ਨਾਲ ਆਉਣਗੇ ਨਜ਼ਰ, ਪੜ੍ਹੋ ਪੂਰੀ ਖ਼ਬਰ

ਹੁਣ ਫ਼ਿਲਮ ਦੀ ਰਿਲੀਜ਼ ਡੇਟ ਅੱਗੇ ਵਧਾਉਣ ਨੂੰ ਲੈ ਕੇ ਨੈਟੀਜ਼ਨਸ ਦੀ ਵੱਖ-ਵੱਖ ਪ੍ਰਤੀਕਿਰਿਆ ਆ ਰਹੀ ਹੈ। ਨੈਟੀਜ਼ਨਸ ਦਾ ਕਹਿਣਾ ਹੈ ਕਿ ਦਾ ਨਿਰਮਾਤਾ ਸਿਰਫ਼ 'ਪਠਾਨ' ਨੂੰ ਸਨਮਾਨਿਤ ਕਰਨ ਦਾ ਬਹਾਨਾ ਬਣਾ ਰਹੇ ਹਨ। ਜਦੋਂ ਕਿ ਅਜਿਹਾ ਕੁਝ ਵੀ ਨਹੀਂ ਹੈ। ਸ਼ਾਹਰੁਖ ਖ਼ਾਨ ਦੀ 'ਪਠਾਨ' ਦੇ ਤੂਫਾਨ 'ਚ ਕਾਰਤਿਕ ਦੀ 'ਸ਼ਹਿਜ਼ਾਦਾ' ਫਲਾਪ ਨਾ ਹੋ ਜਾਵੇ, ਇਸ ਡਰ ਦੇ ਚੱਲਦੇ 'ਸ਼ਹਿਜ਼ਾਦਾ' ਦੀ ਰਿਲੀਜ਼ ਡੇਟ ਅੱਗੇ ਵਧਾ ਦਿੱਤੀ ਗਈ ਹੈ।

You May Like This

Popular Posts

LIVE CHANNELS
DOWNLOAD APP


© 2023 PTC Punjabi. All Rights Reserved.
Powered by PTC Network