ਬੀ ਪਰਾਕ ਦੀ ਆਵਾਜ਼ ‘ਚ ਰਿਲੀਜ਼ ਹੋਇਆ ‘ਸ਼ੇਰਸ਼ਾਹ’ ਫ਼ਿਲਮ ਦਾ ਦਰਦ ਭਰਿਆ ਗੀਤ ‘Mann Bharryaa 2.0’, ਗੀਤ ਛਾਇਆ ਟਰੈਂਡਿਗ ‘ਚ, ਦੇਖੋ ਵੀਡੀਓ

written by Lajwinder kaur | August 16, 2021

ਬਾਲੀਵੁੱਡ ਐਕਟਰ ਸਿਧਾਰਥ ਮਲਹੋਤਰਾ ਅਤੇ ਅਦਾਕਾਰਾ ਕਿਆਰਾ ਅਡਵਾਨੀ ਦੀ ਫ਼ਿਲਮ ‘ਸ਼ੇਰਸ਼ਾਹ’ (Shershaah)  ਓਟੀਟੀ ਪਲੇਟਫਾਰਮ ਉੱਤੇ ਰਿਲੀਜ਼ ਹੋ ਚੁੱਕੀ ਹੈ। ਇਸ ਫ਼ਿਲਮ ਨੂੰ ਦਰਸ਼ਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ। ਇਹ ਫ਼ਿਲਮ ਕਾਰਗਿਲ ਜੰਗ ਦੇ ਸ਼ਹੀਦ ਕੈਪਟਨ ਵਿਕਰਮ ਬੱਤਰਾ ਦੀ ਜ਼ਿੰਦਗੀ ‘ਤੇ ਅਧਾਰਿਤ ਹੈ । ਫ਼ਿਲਮ ਦਾ ਨਿਰਦੇਸ਼ਨ ਵਿਸ਼ਣੂ ਵਰਧਨ ਨੇ ਕੀਤਾ ਹੈ ।

inside image of shershaah sidharth image source- youtube

ਹੋਰ ਪੜ੍ਹੋ : ਰਾਜਵੀਰ ਜਵੰਦਾ ਨੇ ਆਪਣੇ ਮਰਹੂਮ ਪਿਤਾ ਨੂੰ ਯਾਦ ਕਰਦੇ ਹੋਏ ਪਾਈ ਭਾਵੁਕ ਪੋਸਟ ਕਿਹਾ- ‘ਕੋਸ਼ਿਸ਼ ਕਰਾਂਗਾ ਤੁਹਾਡੇ ਸੁਫ਼ਨਿਆਂ ਨੂੰ ਪੂਰਾ ਕਰ ਸਕਾਂ’

ਹੋਰ ਪੜ੍ਹੋ : ਐਕਟਰ ਸਰਦਾਰ ਸੋਹੀ ਨੇ ਆਪਣੀ ਫ਼ਿਲਮ ਉੱਚਾ ਪਿੰਡ ਦਾ ਪੋਸਟਰ ਸਾਂਝ ਕਰਕੇ ਪ੍ਰਸ਼ੰਸਕਾਂ ਨੂੰ ਆਪਣੇ ਅਹਿਮ ਵਿਚਾਰ ਦੇਣ ਦੀ ਗੱਲ ਆਖੀ

inside image of b praak image source- youtube

ਫ਼ਿਲਮ ਦਾ ਨਵਾਂ ਗੀਤ ਪੰਜਾਬੀ ਗਾਇਕ ਬੀ ਪਰਾਕ  ( B Praak)ਦੀ ਆਵਾਜ਼ 'ਚ ਰਿਲੀਜ਼ ਹੋ ਗਿਆ ਹੈ। ਜੀ ਹਾਂ ਬੀ ਪਰਾਕ ਦੇ ਸੁਪਰ ਹਿੱਟ ਗੀਤ ਮਨ ਭਰਿਆ ਨੂੰ ਮੁੜ ਤੋਂ ਇਸ ਫ਼ਿਲਮ ਵਿੱਚ ਰਿਕ੍ਰਿਏਟ ਕੀਤਾ ਗਿਆ ਹੈ। ਜਾਨੀ ਦੀ ਕਲਮ ‘ਚੋਂ ਨਿਕਲਿਆ ਬੋਲ ਅਤੇ ਬੀ ਪਰਾਕ ਦੀ ਸ਼ਾਨਦਾਰ ਆਵਾਜ਼ ‘ਚ ਆਇਆ ਇਹ ਗੀਤ ਹਰ ਇੱਕ ਦੇ ਦਿਲ ਨੂੰ ਛੂਹ ਰਿਹਾ ਹੈ।Mann Bharryaa 2.0 ਗੀਤ ਨੂੰ ਸਿਧਾਰਥ ਮਲਹੋਤਰਾ ਤੇ ਕਿਆਰਾ ਅਡਵਾਨੀ ਉੱਤੇ ਫਿਲਮਾਇਆ ਗਿਆ ਹੈ। ਇਸ ਗੀਤ ‘ਚ ਇੱਕ ਫੌਜੀ ਦੇ ਦਿਲ ਦੇ ਹਾਲ ਨੂੰ ਬਹੁਤ ਹੀ ਖ਼ੂਬਸੂਰਤੀ ਦੇ ਨਾਲ ਬਿਆਨ ਕੀਤਾ ਹੈ। ਕਿਵੇਂ ਦੇਸ਼ ਭਗਤੀ ਦੇ ਅੱਗੇ ਹਰ ਚੀਜ਼ ਪਿੱਛੇ ਰਹਿ ਜਾਂਦੀ ਹੈ। ਇਹ ਗੀਤ ਹਰ ਇੱਕ ਦੇ ਦਿਲ ਨੂੰ ਛੂਹਦੇ ਹੋਏ ਅੱਖਾਂ ਨੂੰ ਨਮ ਕਰ ਰਿਹਾ ਹੈ। ਇਸ ਗੀਤ ਨੂੰ ਸੋਨੀ ਮਿਊਜ਼ਿਕ ਇੰਡੀਆ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਭਰਵਾਂ ਹੁੰਗਾਰਾ ਮਿਲ ਰਿਹਾ ਹੈ, ਜਿਸ ਕਰਕੇ ਗੀਤ ਯੂਟਿਊਬ ਉੱਤੇ ਟਰੈਂਡਿੰਗ ‘ਚ ਚੱਲ ਰਿਹਾ ਹੈ।

kiara advani image source- youtube

ਇਹ ਫ਼ਿਲਮ ਚਰਚਾ 'ਚ ਬਣੀ ਹੋਈ ਹੈ। ਦੱਸ ਦਈਏ ਵਿਕਰਮ ਬੱਤਰਾ (Vikram Batra ) ਦੀ ਬਹਾਦਰੀ ਕਰਕੇ ਦੇਸ਼ ਦੇ ਦੁਸ਼ਮਣ ਵੀ ਉਹਨਾਂ ਨੂੰ ਸ਼ੇਰਸ਼ਾਹ (Shershaah)  ਦੇ ਨਾਂਅ ਨਾਲ ਜਾਣਦੇ ਸਨ । ਪਰਮਵੀਰ ਚੱਕਰ ਕੈਪਟਨ ਵਿਕਰਮ 1999 ਵਿੱਚ ਕਾਰਗਿਲ ਦੀ ਜੰਗ ਵਿੱਚ ਸ਼ਹੀਦ ਹੋ ਗਏ ਸਨ ।

0 Comments
0

You may also like