ਧਨਾਸ਼ਰੀ ਵਰਮਾ ਤੇ ਸ਼ਿਖਰ ਧਵਨ ਨੇ ਭੰਗੜੇ ਚ ਦਿੱਤੀ ਇੱਕ-ਦੂਜੇ ਨੂੰ ਟੱਕਰ, ਜੇਠ-ਭਰਜਾਈ ਦਾ ਇਹ ਵੀਡੀਓ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | April 01, 2021 01:45pm

ਕ੍ਰਿਕੇਟਰ ਯੁਜ਼ਵੇਂਦਰ ਚਾਹਲ (yuzvendra chahal) ਦੀ ਪਤਨੀ ਤੇ ਮਸ਼ੂਹਰ ਯੂਟਿਊਬ ਡਾਂਸਰ ਧਨਾਸ਼ਰੀ ਵਰਮਾ (Dhanashree Verma) ਜੋ ਕਿ ਸ਼ੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੀ ਹੈ। ਧਨਾਸ਼ਰੀ ਵਰਮਾ ਆਪਣੇ ਡਾਂਸ ਵੀਡੀਓਜ਼ ਕਰਕੇ ਸੋਸ਼ਲ ਮੀਡੀਆ ਉੱਤੇ ਛਾਈ ਰਹਿੰਦੀ ਹੈ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣਾ ਨਵਾਂ ਵੀਡੀਓ ਸਾਂਝਾ ਕੀਤਾ ਹੈ। ਜਿਸ ਚ ਉਹ ਟੀਮ ਇੰਡੀਆ ਕ੍ਰਿਕੇਟ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਨਾਲ ਦਿਖਾਈ ਦੇ ਰਹੀ ਹੈ।

inside image of dhanshree and yuzi chahal image source- instagram

 

ਹੋਰ ਪੜ੍ਹੋ : ਨੀਰੂ ਬਾਜਵਾ ਦੇ ਦਿਲਕਸ਼ ਫੋਟੋਸ਼ੂਟ ਦਾ ਵੀਡੀਓ ਆਇਆ ਸਾਹਮਣੇ, ਸੋਸ਼ਲ ਮੀਡੀਆ ਉੱਤੇ ਹੋ ਰਿਹਾ ਹੈ ਖੂਬ ਸ਼ੇਅਰ, ਦੇਖੋ ਵੀਡੀਓ

dancer dhanshree verma image source- instagram

ਇਸ ਵੀਡੀਓ ‘ਚ ਦੋਵੇਂ ਜਣੇ ਪੰਜਾਬੀ ਗੀਤ ਉੱਤੇ ਭੰਗੜੇ ਪਾਉਂਦੇ ਹੋਏ ਨਜ਼ਰ ਆ ਰਹੇ ਨੇ। ਵੀਡੀਓ ‘ਚ ਲਹਿੰਬਰ ਹੁਸੈਨਪੁਰੀ ਤੇ ਜੀਤੀ ਦੀਆਂ ਬੋਲੀਆਂ ਵੱਜ ਰਹੀਆਂ ਨੇ। ਜੇ ਗੱਲ ਕਰੀਏ ਦੋਵਾਂ ਦੇ ਭੰਗੜੇ ਦੀ ਤਾਂ ਦੋਵਾਂ ਦਾ ਕਮਾਲ ਦਾ ਭੰਗੜਾ ਦੇਖਣ ਨੂੰ ਮਿਲ ਰਿਹਾ ਹੈ। ਦਰਸ਼ਕਾਂ ਨੂੰ ਇਹ ਵੀਡੀਓ ਖੂਬ ਪਸੰਦ ਆ ਰਹੀ ਹੈ। ਸੱਤ ਲੱਖ ਤੋਂ ਵੱਧ ਲੋਕ ਇਸ ਵੀਡੀਓ ਉੱਤੇ ਲਾਈਕਸ ਆ ਚੁੱਕੇ ਨੇ।

inside image of shikhar dhawan and dhanshree image source- instagram

ਜੇ ਗੱਲ ਕਰੀਏ ਧਨਾਸ਼ਰੀ ਵਰਮਾ ਦੇ ਵਰਕ ਫਰੰਟ ਦੀ ਤਾਂ ਉਹ ਪੇਸ਼ੇ ਤੋਂ ਇੱਕ ਡਾਕਟਰ ਨੇ ਪਰ ਉਨ੍ਹਾਂ ਨੇ ਆਪਣਾ ਕਰੀਅਰ ਡਾਂਸ ਖੇਤਰ ‘ਚ ਬਣਾਇਆ ਹੈ। ਉਹ ਆਪਣੀ ਇੱਕ ਡਾਂਸ ਕੰਪਨੀ ਚਲਾਉਂਦੀ ਹੈ। ਹਾਲ ਹੀ ‘ਚ ਉਹ ਜੱਸੀ ਗਿੱਲ ਦੇ ਨਵੇਂ ਗੀਤ ‘oye hoye hoye’ ਅਦਾਕਾਰੀ ਕਰਦੀ ਹੋਈ ਨਜ਼ਰ ਆਈ ਸੀ।

 


 

You may also like