ਸ਼ਿਖਰ ਧਵਨ ਨੇ ਆਪਣੇ ਸਾਥੀਆਂ ਦੇ ਨਾਲ ‘ਤੈਨੂੰ ਕਾਲਾ ਚਸ਼ਮਾ ਜੱਚਦਾ ਏ’‘ਤੇ ਕੀਤੀ ਮਸਤੀ, ਵੇਖੋ ਵੀਡੀਓ

written by Shaminder | August 25, 2022

ਪੰਜਾਬੀ ਗੀਤਾਂ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲ ਰਿਹਾ ਹੈ ਅਤੇ ਪੰਜਾਬੀ ਗੀਤਾਂ ਦਾ ਹਰ ਕੋਈ ਦੀਵਾਨਾ ਹੈ ।ਹੁਣ ਸ਼ਿਖਰ ਧਵਨ ਦਾ ਇੱਕ ਵੀਡੀਓ ਸਾਹਮਣੇ ਆਇਆ ਹੈ । ਜਿਸ ‘ਚ ਸ਼ਿਖਰ ਧਵਨ (Shikhar Dhawan) ਆਪਣੀ ਟੀਮ ਦੇ ਮੈਂਬਰਾਂ ਦੇ ਨਾਲ ਪੰਜਾਬੀ ਗੀਤ ‘ਤੈਨੂੰ ਕਾਲਾ ਚਸ਼ਮਾ ਜੱਚਦਾ ਏ’ ਗੀਤ ‘ਤੇ ਡਾਂਸ ਕੀਤਾ । ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਕਾਫੀ ਵਾਇਰਲ ਹੋ ਰਿਹਾ ਹੈ ।

Shikhar-Dhawan- Image Source: Instagram

ਹੋਰ ਪੜ੍ਹੋ : ਬਿਪਾਸ਼ਾ ਬਾਸੂ ਨੇ ਸ਼ੇਅਰ ਕੀਤੀ ਨਵੀਂ ਤਸਵੀਰ, ਬੇਬੀ ਬੰਪ ਫਲਾਂਟ ਕਰਦੀ ਨਜ਼ਰ ਆਈ ਅਦਾਕਾਰਾ

ਇਸ ਵੀਡੀਓ ਨੂੰ ਪ੍ਰਸ਼ੰਸਕਾਂ ਦੇ ਵੱਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ । ਇਸ ਤੋਂ ਪਹਿਲਾਂ ਵੀ ਸ਼ਿਖਰ ਧਵਨ ਅੰਮ੍ਰਿਤ ਮਾਨ ਦੇ ਗੀਤਾਂ ‘ਤੇ ਵੀ ਵੀਡੀਓ ਬਣਾ ਚੁੱਕੇ ਹਨ । ਸੋਸ਼ਲ ਮੀਡੀਆ ‘ਤੇ ਉਨ੍ਹਾਂ ਦੇ ਵੀਡੀਓ ਅਕਸਰ ਵਾਇਰਲ ਹੁੰਦੇ ਰਹਿੰਦੇ ਹਨ ।ਸ਼ਿਖਰ ਧਵਨ ਨੇ ਇਸ ਵੀਡੀਓ ਨੂੰ ਸਾਂਝਾ ਕੀਤਾ ਹੈ ।

Amrit Maan Shikhar Dhawan

ਹੋਰ ਪੜ੍ਹੋ : ਰਾਜ ਬੱਬਰ, ਜਯਾ ਪ੍ਰਦਾ ਅਤੇ ਇਹਾਨਾ ਢਿੱਲੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ‘ਚ ਹੋਏ ਨਤਮਸਤਕ, ਫ਼ਿਲਮ ‘ਭੂਤ ਅੰਕਲ ਤੁਸੀਂ ਗ੍ਰੇਟ ਹੋ’ ਦੀ ਕਾਮਯਾਬੀ ਲਈ ਕੀਤੀ ਅਰਦਾਸ

ਇਸ ਵੀਡੀਓ ‘ਚ ਉਹ ਆਪਣੀ ਜਿੱਤ ਦਾ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਹਨ । ਦੱਸ ਦਈਏ ਕਿ ਪੰਜਾਬੀ ਗੀਤਾਂ ਦੀ ਤੂਤੀ ਪੂਰੀ ਦੁਨੀਆ ‘ਚ ਬੋਲਦੀ ਹੈ । ਪੰਜਾਬੀ ਫ਼ਿਲਮਾਂ ਅਤੇ ਗੀਤਾਂ ਨੂੰ ਦੁਨੀਆ ਭਰ ‘ਚ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ ।

Shikhar-Dhawan- Image Source: Instagram

ਅਫਰੀਕਾ ਦੀ ਰਹਿਣ ਵਾਲੀ ਭੈਣ ਭਰਾ ਦੀ ਇੱਕ ਜੋੜੀ ਵੀ ਅਕਸਰ ਪੰਜਾਬੀ ਗੀਤਾਂ ‘ਤੇ ਵੀਡੀਓ ਬਣਾਉਂਦੀ ਹੋਈ ਨਜ਼ਰ ਆ ਜਾਂਦੀ ਹੈ ।ਸੋਸ਼ਲ ਮੀਡੀਆ ‘ਤੇ ਇਨ੍ਹਾਂ ਵੀਡੀਓਜ਼ ਨੂੰ ਵੀ ਬਹੁਤ ਜ਼ਿਆਦਾ ਪਸੰਦ ਕੀਤਾ ਜਾਂਦਾ ਹੈ । ਇਹ ਵੀਡੀਓ ਲੋਕਾਂ ਦੇ ਵੱਲੋਂ ਬਹੁਤ ਜ਼ਿਆਦਾ ਪਸੰਦ ਕੀਤੇ ਜਾਂਦੇ ਹਨ ।

 

View this post on Instagram

 

A post shared by Shikhar Dhawan (@shikhardofficial)

You may also like