ਯੁਜਵੇਂਦਰ ਚਾਹਲ ਨੂੰ ਸ਼ਰਟਲੈੱਸ ਵਰਕਆਊਟ ਦੇਖ ਕੇ, ਸ਼ਿਖਰ ਧਵਨ ਨੇ ਕਿਹਾ ਰੱਬ ਦਾ ਵਾਸਤਾ ਯੂਵੀ..., ਵੀਡੀਓ ਦੇਖ ਕੇ ਦਰਸ਼ਕਾਂ ਦਾ ਹੱਸ-ਹੱਸ ਹੋਇਆ ਬੁਰਾ ਹਾਲ

written by Lajwinder kaur | January 10, 2022

ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਸ਼ਿਖਰ ਧਵਨ Shikhar Dhawan ਸੋਸ਼ਲ ਮੀਡੀਆ 'ਤੇ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੇ ਪ੍ਰਸ਼ੰਸਕਾਂ ਦੇ ਨਾਲ ਕੁਝ ਨਾ ਕੁਝ ਨਵਾਂ ਪੋਸਟ ਕਰਦੇ ਰਹਿੰਦੇ ਨੇ। ਸ਼ਿਖਰ ਧਵਨ ਨੇ ਇੱਕ ਵਾਰ ਫਿਰ ਆਪਣਾ ਇੱਕ ਬਹੁਤ ਹੀ ਮਜ਼ਾਕੀਆ ਵੀਡੀਓ ਸ਼ੇਅਰ ਕੀਤਾ ਹੈ, ਜਿਸ ਵਿੱਚ ਉਹ ਆਪਣੇ ਸਾਥੀ ਖਿਡਾਰੀ ਯੁਜਵੇਂਦਰ ਚਾਹਲ ਦੇ ਨਾਲ ਨਜ਼ਰ ਆ ਰਹੇ ਨੇ ।

ਹੋਰ ਪੜ੍ਹੋ : ਗਾਇਕ ਨਿਰਵੈਰ ਪੰਨੂ ਦਾ ਨਵਾਂ ਗੀਤ 'Weekend' ਜਿੱਤ ਰਿਹਾ ਹੈ ਦਰਸ਼ਕਾਂ ਦਾ ਦਿਲ, ਰਿਲੀਜ਼ ਤੋਂ ਬਾਅਦ ਛਾਇਆ ਟਰੈਂਡਿੰਗ ‘ਚ, ਦੇਖੋ ਵੀਡੀਓ

shikhar dhawan

ਵੀਡੀਓ ‘ਚ ਦੇਖ ਸਕਦੇ ਹੋ ਸ਼ਿਖਰ ਧਵਨ ਅਤੇ ਚਾਹਲ ਇੱਕ ਜਿੰਮ ਵਿੱਚ ਵਰਕਆਊਟ ਕਰਦੇ ਹੋਏ ਨਜ਼ਰ ਆ ਰਹੇ ਹਨ। ਵੀਡੀਓ 'ਚ ਤੁਸੀਂ ਦੇਖ ਸਕਦੇ ਹੋ ਕਿ ਯੁਜਵੇਂਦਰ ਚਾਹਲ ਬਿਨਾਂ ਕਮੀਜ਼ ਦੇ ਵਰਕਆਊਟ ਕਰ ਰਹੇ ਹਨ, ਜਿਸ ਨੂੰ ਦੇਖ ਕੇ ਸ਼ਿਖਰ ਧਵਨ ਨੇ ਉਨ੍ਹਾਂ ਨੂੰ ਕਹਿੰਦੇ ਨੇ ਕਿ ਰੱਬ ਦਾ ਵਾਸਤਾ ਸ਼ਰਟ ਪਾ ਲਾ। ਉਹ ਚਾਹਲ ਨੂੰ ਦੱਸਦਾ ਹੈ ਕਿ ਉਸ ਨੂੰ ਦੇਖ ਕੇ ਉਸ ਨੂੰ ਆਪਣੀ ਦਾਦੀ ਯਾਦ ਆ ਜਾਂਦੀ ਹੈ। ਧਵਨ ਦੀ ਇਹ ਗੱਲ ਸੁਣ ਕੇ ਚਾਹਲ ਵਰਕਆਊਟ ਕਰਨਾ ਬੰਦ ਕਰ ਦਿੰਦੇ ਹਨ ਅਤੇ ਪੁੱਛਦੇ ਹਨ, "ਕੀ ਤੁਹਾਡੀ ਦਾਦੀ ਵੀ ਬਾਡੀ ਬਿਲਡਰ ਸੀ?" । ਇਸ ਵੀਡੀਓ ਨੂੰ ਉਨ੍ਹਾਂ ਨੇ ਮਸਤੀ ਕਰਦੇ ਹੋਏ ਬਣਾਇਆ ਹੈ। ਦੋਵਾਂ ਦਾ ਵਾਇਰਲ ਹੋਏ ਮਿਮ ਉੱਤੇ ਅਦਾਕਾਰੀ ਕਰਦੇ ਹੋਏ ਇਸ ਵੀਡੀਓ ਨੂੰ ਤਿਆਰ ਕੀਤਾ ਹੈ।

ਹੋਰ ਪੜ੍ਹੋ : ਵਿਆਹ ਦਾ ਇੱਕ ਮਹੀਨਾ ਪੂਰਾ ਹੋਣ 'ਤੇ ਕੈਟਰੀਨਾ ਕੈਫ ਨੇ ਪਤੀ ਵਿੱਕੀ ਕੌਸ਼ਲ ਨਾਲ ਸਾਂਝੀ ਕੀਤੀ ਰੋਮਾਂਟਿਕ ਤਸਵੀਰ, ਦਰਸ਼ਕਾਂ ਨੂੰ ਪਸੰਦ ਆ ਰਹੀ ਹੈ ਦੋਵਾਂ ਦੀ ਕਮਿਸਟਰੀ

inside image of yuvi and shikhar dhawan funny video

ਸ਼ਿਖਰ ਧਵਨ ਨੇ ਇਸ ਵੀਡੀਓ ਨੂੰ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਪੋਸਟ ਕਰਦੇ ਹੋਏ ਲਿਖਿਆ ਹੈ- ਤੈਨੂੰ ਰੱਬ ਦਾ ਵਸਤਾ ਯੁਜਵੇਂਦਰ ਚਾਹਲ। ਇਸ ਵੀਡੀਓ 'ਤੇ ਪ੍ਰਸ਼ੰਸਕਾਂ ਦੀਆਂ ਵੱਖ-ਵੱਖ ਪ੍ਰਤੀਕਿਰਿਆਵਾਂ ਦੇ ਰਹੇ ਨੇ। ਇਸ ਪੋਸਟ ਉੱਤੇ ਹਰਭਜਨ ਸਿੰਘ, ਸੁਰੇਸ਼ ਰੈਨਾ, ਯੁਜਵੇਂਦਰ ਚਾਹਲ ਨੇ ਵੀ ਕਮੈਂਟ ਕਰਕੇ ਆਪਣੀ ਫਨੀ ਪ੍ਰਤੀਕਿਰਿਆ ਦਿੱਤੀ ਹੈ। ਇਸ ਪੋਸਟ ਉੱਤੇ ਸੱਤ ਲੱਖ ਤੋਂ ਵੱਧ ਲਾਈਕਸ ਇਸ ਇੰਸਟਾ ਰੀਲ ਉੱਤੇ ਆ ਚੁੱਕੇ ਹਨ।

 

View this post on Instagram

 

A post shared by Shikhar Dhawan (@shikhardofficial)

 

You may also like