ਟੀਮ ਇੰਡੀਆ ਦੇ ‘ਗੱਬਰ’ ਦੀ ਲਵ ਸਟੋਰੀ ਕਿਸੇ ਹਿੰਦੀ ਫ਼ਿਲਮ ਤੋਂ ਘੱਟ ਨਹੀਂ, ਤਲਾਕਸ਼ੁਦਾ ਤੇ 2 ਬੱਚਿਆਂ ਦੀ ਮਾਂ ਨਾਲ ਵਿਆਹ ਕਰਵਾ ਕੇ ਕਰ ਦਿੱਤਾ ਸੀ ਸਭ ਨੂੰ ਹੈਰਾਨ

Written by  Lajwinder kaur   |  October 30th 2019 03:08 PM  |  Updated: October 31st 2019 10:15 PM

ਟੀਮ ਇੰਡੀਆ ਦੇ ‘ਗੱਬਰ’ ਦੀ ਲਵ ਸਟੋਰੀ ਕਿਸੇ ਹਿੰਦੀ ਫ਼ਿਲਮ ਤੋਂ ਘੱਟ ਨਹੀਂ, ਤਲਾਕਸ਼ੁਦਾ ਤੇ 2 ਬੱਚਿਆਂ ਦੀ ਮਾਂ ਨਾਲ ਵਿਆਹ ਕਰਵਾ ਕੇ ਕਰ ਦਿੱਤਾ ਸੀ ਸਭ ਨੂੰ ਹੈਰਾਨ

ਟੀਮ ਇੰਡੀਆ ਦਾ ‘ਗੱਬਰ’ ਯਾਨੀ ਕਿ ਸ਼ਿਖਰ ਧਵਨ ਜਿਨ੍ਹਾਂ ਨੇ ਕ੍ਰਿਕੇਟ ਜਗਤ ‘ਚ ਆਪਣਾ ਚੰਗਾ ਨਾਂਅ ਬਣਾਇਆ ਹੈ। ਸ਼ਿਖਰ ਧਵਨ ਸੋਸ਼ਲ ਮੀਡੀਆ ਉੱਤੇ ਖੂਬ ਸਰਗਰਮ ਰਹਿੰਦੇ ਹਨ। ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਆਪਣੇ ਵਿਆਹ ਦੀ 7ਵੀਂ ਵਰ੍ਹੇ ਗੰਢ ਉੱਤੇ ਇੱਕ ਤਸਵੀਰ ਸਾਂਝੀ ਕੀਤੀ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਪਿਆਰ ਹਮੇਸ਼ਾ ਜਿੱਤਦਾ ਹੈ ਤੇ ਬਸ ਇਹੀ ਕਹਿਣਾ ਹੈ... ਧੰਨਵਾਦ ਤੁਹਾਡਾ ਆਪਣਾ ਬਨਾਉਣ ਲਈ...ਇਹ 7 ਸਾਲ ਬਹੁਤ ਹੀ ਸ਼ਾਨਦਾਰ..’

ਗੱਲ ਕਰੀਏ ਸ਼ਿਖਰ ਧਵਨ ਦੀ ਲਵ ਸਟੋਰੀ ਦੀ ਤਾਂ ਉਹ ਕਿਸੇ ਹਿੰਦੀ ਫ਼ਿਲਮ ਦੀ ਕਹਾਣੀ ਤੋਂ ਘੱਟ ਨਹੀਂ ਹੈ। ਜੀ ਹਾਂ ਉਨ੍ਹਾਂ ਨੂੰ ਆਪਣੀ ਪਤਨੀ ਆਇਸ਼ਾ ਦੇ ਨਾਲ ਪਿਆਰ ਇੰਟਰਨੈੱਟ ਉੱਤੇ ਹੋਇਆ ਸੀ। ਇਹ ਕਿੱਸਾ ਉਦੋਂ ਸ਼ੁਰੂ ਹੋਇਆ ਜਦੋਂ ਇਕ ਦਿਨ ਸ਼ਿਖਰ ਧਵਨ ਅਤੇ ਹਰਭਜਨ ਸਿੰਘ ਫੇਸਬੁੱਕ ਚਲਾ ਰਹੇ ਸਨ। ਉਦੋਂ ਹਰਭਜਨ ਦੀ ਪ੍ਰੋਫਾਈਲ ਵਿੱਚ ਸ਼ਿਖਰ ਨੇ ਇੱਕ ਫੋਟੋ ਵੇਖੀ ਜਿਨੂੰ ਵੇਖ ਸ਼ਿਖਰ ਧਵਨ ਕਰੇਜ਼ੀ ਹੋ ਗਏ। ਆਇਸ਼ਾ ਕ੍ਰਿਕੇਟਰ ਹਰਭਜਨ ਸਿੰਘ  ਦੀ ਫੇਸਬੁੱਕ ਫਰੈਂਡ ਸੀ। ਜਿਸ ਤੋਂ ਬਾਅਦ ਉਨ੍ਹਾਂ ਨੇ ਆਇਸ਼ਾ ਨੂੰ ਫਰੈਂਡ ਰਿਕਵੈਸਟ ਭੇਜ ਦਿੱਤੀ। ਪਰ ਉਨ੍ਹਾਂ ਨੂੰ ਲੱਗ ਨਹੀਂ ਰਿਹਾ ਸੀ ਕਿ ਇਹ ਆਸਟਰੇਲੀਆਈ ਬਾਕਸਰ ਆਇਸ਼ਾ ਉਨ੍ਹਾਂ ਦੀ ਰਿਕਵੈਸਟ ਅਕਸੈਪਟ ਕਰੇਗੀ।

ਹੋਰ ਵੇਖੋ:ਗਾਇਕ ਛੀਨਾ ਤੇ ਜੋਤੀ ਗਿੱਲ ਆਪਣੇ ਨਵੇਂ ਗੀਤ ‘ਫੇਕ ਫੋਟੋਜ’ ਨਾਲ ਕਰਵਾ ਰਹੇ ਨੇ ਅੱਤ, ਦਰਸ਼ਕਾਂ ਵੱਲੋਂ ਮਿਲ ਰਿਹਾ ਹੈ ਭਰਵਾਂ ਹੁੰਗਾਰਾ

ਪਰ ਆਇਸ਼ਾ ਨੇ ਰਿਕਵੈਸਟ ਅਕਸੈਪਟ ਕਰ ਲਈ ਸੀ। ਦੋਵਾਂ ਦੀ ਫੇਸਬੁੱਕ ‘ਤੇ ਦੋਸਤੀ ਹੋਈ ਤੇ ਫਿਰ ਦੋਸਤੀ ਪਿਆਰ ‘ਚ ਬਦਲ ਗਈ। ਪਰ ਧਵਨ ਦੇ ਪਿਆਰ ਅੱਗੇ ਬਹੁਤ ਸਾਰੀਆਂ ਮੁਸ਼ਕਲਾਂ ਖੜ੍ਹੀਆਂ ਸਨ। ਕਿਉਂਕਿ ਆਇਸ਼ਾ ਇੱਕ ਤਲਾਕਸ਼ੁਦਾ ਸੀ ਅਤੇ ਦੋ ਬੱਚਿਆਂ ਦੀ ਮਾਂ ਵੀ, ਇਸ ਤੋਂ ਇਲਾਵਾ ਉਹ ਧਵਨ ਤੋਂ ਉਮਰ ‘ਚ ਵੀ 10 ਸਾਲ ਵੱਡੇ ਸਨ। ਪਰ ਸ਼ਿਖਰ ਧਵਨ ਨੇ ਇਸ ਗੱਲ ਦੀ ਪਰਵਾਹ ਨਹੀਂ ਕੀਤੀ ਤੇ ਵਿਆਹ ਲਈ ਪ੍ਰਪੋਜ਼ ਕਰ ਦਿੱਤਾ।

ਪਹਿਲਾਂ ਦਾ ਸ਼ਿਖਰ ਦੇ ਘਰਵਾਲੇ ਨੇ ਵਿਆਹ ਲਈ ਮਨ੍ਹਾ ਕਰ ਦਿੱਤਾ ਸੀ, ਪਰ ਬਾਅਦ ‘ਚ ਘਰਦੇ ਮੰਨ ਗਏ ਸਨ। ਜਿਸ ਤੋਂ ਬਾਅਦ ਸ਼ਿਖਰ ਧਵਨ ਤੇ ਆਇਸ਼ਾ ਨੇ 30 ਅਕਤੂਬਰ,2012 ਨੂੰ ਸਿੱਖ ਰੀਤੀ ਰਿਵਾਜ਼ਾਂ ਦੇ ਨਾਲ ਵਿਆਹ ਕਰਵਾ ਲਿਆ ਸੀ। ਆਇਸ਼ਾ ਤੇ ਸ਼ਿਖਰ ਧਵਨ ਤਿੰਨ ਬੱਚੇ ਜ਼ੋਰਾਵਰ, ਰੀਆ ਅਤੇ ਅਲੀਆਹ ਦੇ ਮਾਤਾ ਪਿਤਾ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network